ਨਵੀਂ ਦਿੱਲੀ—ਇਸ ਵਾਰ ਵੀ ਬਜਟ 1 ਫਰਵਰੀ ਨੂੰ ਹੀ ਪੇਸ਼ ਹੋਵੇਗਾ। ਬੁੱਧਵਾਰ ਨੂੰ ਸਰਕਾਰ ਵਲੋਂ ਇਹ ਐਲਾਨ ਆਇਆ ਹੈ। ਬਜਟ ਪੇਸ਼ ਹੋਣ ਦੀ ਤਾਰੀਕ ਨੂੰ ਲੈ ਕੇ ਅਸਪੱਸ਼ਟਤਾ ਇਸ ਲਈ ਸੀ ਕਿਉਂਕਿ ਇਸ ਵਾਰ 1 ਫਰਵਰੀ ਨੂੰ ਸ਼ਨੀਵਾਰ ਹੈ, ਅਜਿਹੇ 'ਚ ਇਹ ਅੰਦਾਜ਼ੇ ਸਨ ਕਿ ਸਰਕਾਰ ਸੋਮਵਾਰ ਨੂੰ ਭਾਵ 3 ਫਰਵਰੀ ਤੱਕ ਬਜਟ ਖਿਸਕਾ ਸਕਦੀ ਹੈ।
ਸੰਸਦੀ ਕਾਰਜ ਮੰਤਰੀ ਨਰਿੰਦਰ ਸਿੰਘ ਤੋਮਰ ਵਲੋਂ ਬੁੱਧਵਾਰ ਨੂੰ ਇਹ ਘੋਸ਼ਣਾ ਆਈ ਕਿ ਸਰਕਾਰ ਸ਼ਨੀਵਾਰ ਹੋਣ ਦੇ ਬਾਵਜੂਦ 1 ਫਰਵਰੀ ਨੂੰ ਹੀ ਬਜਟ ਪੇਸ਼ ਕਰੇਗੀ। ਤਾਂ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਮੋਦੀ ਸਰਕਾਰ ਦਾ ਦੂਜੇ ਕਾਰਜਕਾਲ ਦਾ ਦੂਜਾ ਆਮ ਬਜਟ 1 ਫਰਵਰੀ ਨੂੰ ਸ਼ਨੀਵਾਰ ਦੇ ਦਿਨ ਪੇਸ਼ ਕੀਤਾ ਜਾਵੇਗਾ। ਜਿਸ 'ਚ 31 ਜਨਵਰੀ ਨੂੰ ਆਰਥਿਕ ਸਰਵੇ ਪੇਸ਼ ਕੀਤੇ ਜਾਣਗੇ। ਇਸ ਦੇ ਪਹਿਲੇ ਸਾਲ 2015-16 'ਚ ਸ਼ਨੀਵਾਰ ਨੂੰ ਬਜਟ ਪੇਸ਼ ਕੀਤਾ ਗਿਆ ਸੀ।
ਹੁਣ ਸ਼ਨੀਵਾਰ ਹੋਣ ਦੇ ਬਾਵਜੂਦ ਇਸ ਵਾਰ 1 ਫਰਵਰੀ ਨੂੰ ਸ਼ੇਅਰ ਬਾਜ਼ਾਰ (ਬੀ.ਐੱਸ.ਈ. ਅਤੇ ਐੱਨ.ਐੱਸ.ਈ.) ਖੁੱਲ੍ਹੇ ਰਹਿਣਗੇ। ਆਮ ਤੌਰ 'ਤੇ ਸ਼ਨੀਵਾਰ ਅਤੇ ਐਤਵਾਰ ਨੂੰ ਸ਼ੇਅਰ ਮਾਰਕਿਟ ਬੰਦ ਰਹਿੰਦੀ ਹੈ। ਪਰ ਵਿਸ਼ੇਸ਼ ਹਾਲਾਤਾਂ 'ਚ ਇਨ੍ਹਾਂ ਨੂੰ ਖੋਲ੍ਹਿਆ ਜਾਂਦਾ ਹੈ।
ਬਾਜ਼ਾਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਬਜਟ ਵਾਲੇ ਦਿਨ ਬਾਜ਼ਾਰ ਖੁੱਲ੍ਹੇ ਰਹਿਣ ਨਾਲ ਉਤਾਰ-ਚੜ੍ਹਾਅ ਦੇ ਬਾਰੇ 'ਚ ਨਜ਼ਰ ਬਣੀ ਰਹਿੰਦੀ ਹੈ। ਬਜਟ 'ਚ ਹਰ ਸੈਕਟਰ 'ਚ ਪੋਜ਼ੀਟਿਵ ਅਤੇ ਨੈਗੇਟਿਵ ਦੋਵੇ ਹੁੰਦੇ ਹਨ। ਇਧਰ ਵਿੱਤ ਮੰਤਰਾਲੇ ਨੇ ਬਜਟ ਪੇਸ਼ ਕਰਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਵਿੱਤੀ ਮੰਤਰੀ ਨੇ ਇੰਡਸਟਰੀ ਦੇ ਲੋਕਾਂ ਨਾਲ ਮੀਟਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਦੱਸ ਦੇਈਏ ਕਿ ਮੋਦੀ ਸਰਕਾਰ ਦੇ ਪਹਿਲੇ ਆਮ ਬਜਟ ਫਰਵਰੀ ਦੇ ਆਖਰੀ 'ਚ ਪੇਸ਼ ਕੀਤਾ ਜਾਂਦਾ ਸੀ। ਜਿਸ ਨੂੰ ਮੋਦੀ ਸਰਕਾਰ ਨੇ ਫਰਵਰੀ ਦੇ ਪਹਿਲਾਂ ਕਰ ਦਿੱਤਾ। ਪਹਿਲਾਂ ਰੇਲ ਬਜਟ ਵੀ ਪੇਸ਼ ਕੀਤਾ ਜਾਂਦਾ ਹੈ। ਜਿਸ ਨੂੰ ਸਰਕਾਰ ਨੇ ਬੰਦ ਕਰਕੇ ਰੇਲ ਬਜਟ ਨੂੰ ਆਮ ਬਜਟ 'ਚ ਸ਼ਾਮਲ ਕਰ ਦਿੱਤਾ। ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਦੂਜੀ ਵਾਰ ਆਮ ਬਜਟ ਪੇਸ਼ ਕਰੇਗੀ।
ਮਹਿੰਗਾ ਕਰੂਡ ਭਾਰਤੀ ਅਰਥਵਿਵਸਥਾ ਦਾ ਕਰ ਸਕਦੈ ਪਹੀਆ ਜਾਮ
NEXT STORY