ਜਲੰਧਰ—ਆਪਣੀ ਹਾਈ ਪ੍ਰਫਾਰਮੈਂਸ ਕਾਰਾਂ ਨੂੰ ਲੈ ਕੇ ਜਾਣੀ ਜਾਂਦੀ ਫ੍ਰੈਂਚ ਕਾਰ ਨਿਰਮਾਤਾ ਕੰਪਨੀ Bugatti ਨੇ ਜੇਨੇਵਾ ਮੋਟਰ ਸ਼ੋਅ 'ਚ ਆਪਣੀ ਪਾਵਰਫੁਲ ਕਾਰ Chiron Sport ਨੂੰ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਸ਼ੋਅਕੇਸ ਕੀਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ ਬਿਹਤਰ ਹੈਂਡਲਿੰਗ ਅਤੇ ਬਿਹਤਰ ਪ੍ਰਫਾਰਮੈਂਸ ਦੇਵੇਗੀ। ਚਿਰੋਨ ਸਪੋਰਟ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 2.5 ਸੈਕੰਡ 'ਚ ਫੜ ਲੈਂਦੀ ਹੈ।

400 km/h ਦੀ ਟਾਪ ਸਪੀਡ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਕਾਰ 400 ਕਿਲੋਮੀਟਰ ਪ੍ਰਤੀ ਘੰਟੇ ਦੀ ਟਾਪ ਸਪੀਡ 'ਤੇ ਆਸਾਨੀ ਨਾਲ ਪਹੁੰਚ ਜਾਂਦੀ ਹੈ।

ਕੰਪਨੀ ਨੇ ਤਾਂ ਇਥੋਂ ਤਕ ਦਾਅਵਾ ਕੀਤਾ ਹੈ ਕਿ ਤੁਸੀਂ ਸਿਰਫ 42 ਸੈਕੰਡ 'ਚ ਹੀ ਕਾਰ ਨੂੰ ਟਾਪ ਸਪੀਡ ਤਕ ਪਹੁੰਚਾ ਸਕਦੇ ਹੋ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ 3 ਮਿਲੀਅਨ ਯੂਰੋ (ਲਗਭਗ 24 ਕਰੋੜ ਰੁਪਏ) 'ਚ ਸਾਲ 2018 ਦੇ ਆਖਿਰ ਤਕ ਇੰਟਰਨੈਸ਼ਨਲ ਮਾਰਕੀਟ 'ਚ ਉਪਲੱਬਧ ਕੀਤਾ ਜਾਵੇਗਾ।
ਨੌਜਵਾਨ ਕੰਮਕਾਜੀ ਔਰਤਾਂ 'ਚ ਵਧ ਰਹੀ ਹੈ ਸਿਗਰਟ ਪੀਣ ਦੀ ਬੁਰੀ ਆਦਤ
NEXT STORY