ਹੈਦਰਾਬਾਦ- ਦੇਸ਼ ਦੇ ਮਹਾਨਗਰਾਂ 'ਚ ਨੌਜਵਾਨ ਕੰਮਕਾਜੀ ਔਰਤਾਂ 'ਚ ਸਿਗਰਟ ਪੀਣ ਦੀ ਆਦਤ ਵਧ ਰਹੀ ਹੈ। ਇਨ੍ਹਾਂ ਨੌਜਵਾਨ ਔਰਤਾਂ ਦਾ ਕਹਿਣਾ ਹੈ ਕਿ ਉਹ ਕੰਮ ਦੇ ਤਣਾਅ ਨੂੰ ਦੂਰ ਕਰਨ ਲਈ ਕਦੇ-ਕਦੇ ਅਤੇ ਦੋਸਤਾਂ ਨਾਲ ਸਿਗਰਟ ਪੀਂਦੀਆਂ ਹਨ। ਇਕ ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਹੈ।
ਦੇਸ਼ ਦੇ ਮੋਹਰੀ ਵਣਜ ਅਤੇ ਉਦਯੋਗ ਮੰਡਲ ਐਸੋਚੈਮ ਦੇ ਸਮਾਜਕ ਵਿਕਾਸ ਟਰੱਸਟ ਨੇ ਇਹ ਸਰਵੇਖਣ ਕੀਤਾ ਹੈ। ਐਸੋਚੈਮ ਦੇ ਇਕ ਅਧਿਕਾਰੀ ਮੁਤਾਬਕ, ''ਇਹ ਪ੍ਰੇਸ਼ਾਨ ਕਰਨ ਵਾਲਾ ਰੁਝਾਨ ਹੈ। ਔਰਤਾਂ ਨੂੰ ਸਮਝਣਾ ਹੋਵੇਗਾ ਕਿ ਸਿਗਰਟ ਪੀਣ ਨਾਲ ਉਹ ਆਪਣੀ ਸਿਹਤ ਲਈ ਖਤਰਾ ਪੈਦਾ ਕਰ ਰਹੀਆਂ ਹਨ।''
10 ਸ਼ਹਿਰਾਂ ਦੀਆਂ 2000 ਔਰਤਾਂ ਨਾਲ ਹੋਈ ਗੱਲ
ਐਸੋਚੈਮ ਦੇ ਇੱਥੇ ਜਾਰੀ ਸਰਕੂਲਰ 'ਚ ਕਿਹਾ ਗਿਆ ਹੈ ਕਿ ਇਸ ਸਰਵੇਖਣ 'ਚ 10 ਸ਼ਹਿਰਾਂ ਦੀਆਂ 22 ਤੋਂ 30 ਸਾਲ ਦੇ ਉਮਰ ਵਰਗ ਦੀਆਂ ਕਰੀਬ 2,000 ਔਰਤਾਂ ਨਾਲ ਗੱਲਬਾਤ ਕੀਤੀ ਗਈ। ਸਰਵੇਖਣ ਪਿਛਲੇ 4 ਹਫ਼ਤੇ ਦੌਰਾਨ ਕੀਤਾ ਗਿਆ, ਜਿਸ 'ਚ ਨੌਜਵਾਨ ਕੰਮਕਾਜੀ ਔਰਤਾਂ ਦੀ ਸਿਗਰਟ ਪੀਣ ਦੀਆਂ ਆਦਤਾਂ ਬਾਰੇ ਜਾਣਕਾਰੀ ਲਈ ਗਈ।
ਵੱਡੇ ਤਨਖਾਹ ਪੈਕੇਜ ਵਾਲੀਆਂ ਜ਼ਿਆਦਾਤਰ ਨੌਜਵਾਨ ਔਰਤਾਂ ਕਰਦੀਆਂ ਹਨ ਸਿਗਰਟਨੋਸ਼ੀ
ਐਸੋਚੈਮ ਦੇ ਜਨਰਲ ਸਕੱਤਰ ਡੀ. ਐੱਸ. ਰਾਵਤ ਨੇ ਕਿਹਾ, ''ਵੱਡੇ ਤਨਖਾਹ ਪੈਕੇਜ ਵਾਲੀਆਂ ਜ਼ਿਆਦਾਤਰ ਨੌਜਵਾਨ ਔਰਤਾਂ ਆਮ ਤੌਰ 'ਤੇ ਗਰੁੱਪ 'ਚ ਸਿਗਰਟਨੋਸ਼ੀ ਕਰਦੀਆਂ ਹਨ, ਅਜਿਹੀਆਂ ਔਰਤਾਂ ਦੀ ਗਿਣਤੀ ਵਧ ਰਹੀ ਹੈ ਪਰ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਦੇ-ਕਦੇ ਸਿਗਰਟ ਪੀਣਾ ਉਨ੍ਹਾਂ ਦੇ ਦਿਲ ਨੂੰ ਤੰਦਰੁਸਤ ਰੱਖਣ ਦੇ ਲਿਹਾਜ਼ ਨਾਲ ਠੀਕ ਨਹੀਂ ਹੈ।'' ਇਹ ਸਰਵੇਖਣ ਅਹਿਮਦਾਬਾਦ, ਬੇਂਗਲੁਰੂ, ਚੇਨਈ, ਦਿੱਲੀ-ਐੱਨ. ਸੀ. ਆਰ., ਹੈਦਰਾਬਾਦ, ਜੈਪੁਰ, ਕੋਲਕਾਤਾ, ਲਖਨਊ, ਮੁੰਬਈ ਅਤੇ ਪੁਣੇ ਵਰਗੇ ਮਹਾਨਗਰਾਂ 'ਚ ਕੀਤਾ ਗਿਆ ਹੈ।
ਸ਼ਰਾਬ ਨੂੰ ਜੀ. ਐੱਸ. ਟੀ. 'ਚ ਲਿਆਉਣ ਦੀ ਕਵਾਇਦ
NEXT STORY