ਮੁੰਬਈ — ਗਲੋਬਲ ਮਾਰਕੀਟ 'ਚ ਮਿਲੇ-ਜੁਲੇ ਰੁਖ ਵਿਚਾਲੇ ਸਥਾਨਕ ਪੱਧਰ 'ਤੇ ਧਨਤੇਰਸ ਅਤੇ ਦੀਪਾਵਲੀ ਦੇ ਤਿਉਹਾਰ ਮਨਾਏ ਜਾਣ ਦੇ ਬਾਵਜੂਦ ਮੰਗ ਘਟਣ ਕਾਰਨ ਪਿਛਲੇ ਹਫਤੇ ਘਰੇਲੂ ਸਰਾਫਾ ਬਾਜ਼ਾਰ 'ਚ ਸੋਨਾ 104 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 705 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੇ ਰਹੇ। ਕੌਮਾਂਤਰੀ ਬਾਜ਼ਾਰ 'ਚ ਸਪੌਟ ਸੋਨਾ ਹਫਤੇ ਦੇ ਅੰਤ 'ਚ 7.95 ਡਾਲਰ ਪ੍ਰਤੀ ਔਂਸ ਵਧ ਕੇ 1794.26 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਅਮਰੀਕੀ ਸੋਨਾ ਵਾਇਦਾ ਵੀ 13.9 ਡਾਲਰ ਪ੍ਰਤੀ ਔਂਸ ਚੜ੍ਹ ਕੇ 1797.30 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।ਦੂਜੇ ਪਾਸੇ ਹਫਤੇ ਦੇ ਅੰਤ 'ਚ ਚਾਂਦੀ ਹਾਜ਼ਿਰ 0.07 ਡਾਲਰ ਫਿਸਲ ਕੇ 23.75 ਡਾਲਰ ਪ੍ਰਤੀ ਔਂਸ 'ਤੇ ਆ ਗਈ। ਪਿਛਲੇ ਹਫਤੇ ਧਨਤੇਰਸ ਅਤੇ ਦੀਵਾਲੀ ਮਨਾਏ ਜਾਣ ਦੇ ਬਾਵਜੂਦ ਘਰੇਲੂ ਸਰਾਫਾ ਬਾਜ਼ਾਰ ਸੁਸਤ ਰਿਹਾ।
ਇਹ ਵੀ ਪੜ੍ਹੋ : ਕੀ ਭਾਰਤ ਛੱਡ ਲੰਡਨ ਜਾ ਰਹੇ ਨੇ ਮੁਕੇਸ਼ ਅੰਬਾਨੀ ? RIL ਨੇ ਦਿੱਤਾ ਇਹ ਸਪੱਸ਼ਟੀਕਰਨ
ਵਿਸ਼ਲੇਸ਼ਕਾਂ ਨੇ ਕਿਹਾ ਕਿ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਵਾਰ ਧਨਤੇਰਸ ਸਰਾਫਾ ਬਾਜ਼ਾਰ ਵਿਚ ਬਹਾਰ ਲੈ ਕੇ ਆਵੇਗਾ, ਪਰ ਸੁਸਤ ਗਾਹਕੀ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ ਡਿੱਗ ਗਈਆਂ ਹਨ। ਹਾਲਾਂਕਿ ਆਉਣ ਵਾਲੇ ਦਿਨਾਂ 'ਚ ਕੀਮਤੀ ਧਾਤਾਂ 'ਚ ਤੇਜ਼ੀ ਆਉਣ ਦੀ ਸੰਭਾਵਨਾ ਹੈ।
ਦੇਸ਼ ਦੇ ਸਭ ਤੋਂ ਵੱਡੇ ਵਾਇਦਾ ਬਾਜ਼ਾਰ MCX 'ਚ ਹਫਤੇ ਦੇ ਅੰਤ 'ਚ ਸੋਨਾ 104 ਰੁਪਏ ਡਿੱਗ ਕੇ 47472 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਗੋਲਡ ਮਿੰਨੀ 534 ਰੁਪਏ ਡਿੱਗ ਕੇ 46961 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸਮੀਖਿਆ ਅਧੀਨ ਮਿਆਦ 'ਚ ਸਥਾਨਕ ਪੱਧਰ 'ਤੇ ਚਾਂਦੀ ਵੀ 705 ਰੁਪਏ ਡਿੱਗ ਕੇ 63664 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚਾਂਦੀ ਮਿੰਨੀ 666 ਰੁਪਏ ਡਿੱਗ ਕੇ 63879 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਇਹ ਵੀ ਪੜ੍ਹੋ : 30 ਨਵੰਬਰ ਦੇ ਬਾਅਦ ਬੰਦ ਹੋਵੇਗੀ ਮੁਫ਼ਤ ਰਾਸ਼ਨ ਯੋਜਨਾ, 80 ਕਰੋੜ ਲੋਕਾਂ ਨੂੰ ਮਿਲਦਾ ਸੀ ਰਾਸ਼ਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਦਾ ਚੀਨ ਨੂੰ ਦੀਵਾਲੀ ’ਤੇ ਤੋਹਫਾ, ਸਟੀਲ ਡੰਪਿੰਗ ’ਤੇ ਲਗਾਈ ਫੀਸ
NEXT STORY