ਬਿਜਨੈੱਸ ਡੈਸਕ- ਹਫਤੇ ਦੇ ਆਖਰੀ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਚੰਗੀ ਤੇਜ਼ੀ ਦੇ ਨਾਲ ਖੁੱਲ੍ਹੇ ਹਨ। ਫਿਲਹਾਲ ਸੈਂਸੈਕਸ 971.78 (1.60 ਫੀਸਦੀ) ਅੰਕਾਂ ਦੇ ਵਾਧੇ ਦੇ ਨਾਲ 61,585.48 ਅਤੇ ਨਿਫਟੀ 280.75 (1.56 ਫੀਸਦੀ) ਅੰਕਾਂ ਦੀ ਤੇਜ਼ੀ ਦੇ ਨਾਲ 18,308.95 'ਤੇ ਕਾਰੋਬਾਰ ਕਰ ਰਿਹਾ ਹੈ।
ਬੈਂਕ ਨਿਫਟੀ ਵੀ 559 ਅੰਕਾਂ ਦੇ ਵਾਧੇ ਨਾਲ 42163 ਦੇ ਪੱਧਰ 'ਤੇ ਖੁੱਲ੍ਹਿਆ ਹੈ। ਸ਼ੁੱਕਰਵਾਰ ਦੇ ਦਿਨ ਸ਼ੁਰੂਆਤੀ ਕਾਰੋਬਾਰ 'ਚ ਜ਼ੋਮੈਟੋ ਦੇ ਸ਼ੇਅਰਾਂ 'ਚ 10 ਫੀਸਦੀ ਦੀ ਮਜ਼ਬੂਤੀ ਦਿਖ ਰਹੀ ਹੈ, ਜਦਕਿ ਅਪੋਲੋ ਹਸਪਤਾਲ ਦੇ ਸ਼ੇਅਰਾਂ 'ਚ ਚਾਰ ਫੀਸਦੀ ਤੱਕ ਦਾ ਉਛਾਲ ਆਇਆ ਹੈ। ਦੂਜੇ ਪਾਸੇ ਵੀਰਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ 'ਚ ਵੀ ਬੰਪਰ ਤੇਜ਼ੀ ਦਿਖੀ। ਮਹਿੰਗਾਈ 'ਚ ਰਾਹਤ ਮਿਲਣ ਕਾਰਨ ਅਮਰੀਕੀ ਸ਼ੇਅਰ ਬਾਜ਼ਾਰ ਮਜ਼ਬੂਤ ਹੋਏ ਅਤੇ ਡਾਓ ਜੋਂਸ 1201 ਅੰਕ ਦੀ ਮਜ਼ਬੂਤੀ ਨਾਲ ਬੰਦ ਹੋਇਆ। ਇਸ ਅਸਰ ਨਾਲ ਐੱਸ.ਜੀ.ਐਕਸ ਨਿਫਟੀ 18400 ਦੇ ਪਾਰ ਪਹੁੰਚ ਕੇ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਹੈ।
ਵਿਪਰੋ, ਟੈਕ ਮਹਿੰਦਰਾ, ਇਨਫੋਸਿਸ ਅਤੇ ਐੱਚ.ਸੀ.ਐੱਲ ਟੈੱਕ ਸਮੇਤ ਇਹ ਸ਼ੇਅਰ ਰਹੇ ਸੈਂਸੈਕਸ ਦੇ ਟਾਪ ਗੇਨਰ
ਸੈਂਸੈਕਸ ਦੇ ਸ਼ੇਅਰਾਂ 'ਚ ਵਿਪਰੋ, ਟੇਕ ਮਹਿੰਦਰਾ, ਇੰਫੋਸਿਸ, ਐੱਚ.ਸੀ.ਐੱਲ ਟੈਕ, ਇੰਡਸਇੰਡ ਬੈਂਕ, ਟਾਟਾ ਸਟੀਲ, ਟੀ.ਸੀ.ਐੱਸ ਅਤੇ ਬਜਾਜ ਫਿਨਸਰਵ ਲਗਭਗ 2-3.5% ਦੇ ਨਾਲ ਟਾਪ ਗੇਨਰ ਰਹੇ। ਇਸ ਦੇ ਨਾਲ ਹੀ ਬਜਾਜ ਫਾਈਨਾਂਸ, ਐੱਲ ਐਂਡ ਟੀ, ਟਾਈਟਨ, ਐੱਸ.ਬੀ.ਆਈ, ਅਲਟਰਾਟੈਕ ਸੀਮੈਂਟ, ਆਈ.ਸੀ.ਆਈ.ਸੀ.ਆਈ ਬੈਂਕ ਅਤੇ ਮਾਰੂਤੀ ਵੀ ਵਾਧੇ ਨਾਲ ਖੁੱਲ੍ਹੇ। ਨਿਫਟੀ ਆਈ.ਟੀ. 2.94% ਅਤੇ ਨਿਫਟੀ ਪੀ.ਐੱਸ.ਯੂ ਬੈਂਕ 'ਚ 1.63% ਦੀ ਤੇਜ਼ੀ ਆਈ। ਨਿਫਟੀ ਫਾਈਨੈਂਸ਼ੀਅਲ ਸਰਵਿਸਿਜ਼ ਅਤੇ ਨਿਫਟੀ ਆਟੋ ਵੀ ਵਾਧੇ ਨਾਲ ਖੁੱਲ੍ਹੇ। ਜਦੋਂ ਕਿ ਵਿਆਪਕ ਬਾਜ਼ਾਰ ਨਿਫਟੀ 'ਚ ਨਿਫਟੀ ਮਿਡਕੈਪ 1.02% ਅਤੇ ਸਮਾਲਕੈਪ 1.06% ਦੇ ਵਾਧੇ ਨਾਲ ਕਾਰੋਬਾਰ ਕਰਦੇ ਦਿਖੇ।
2 ਸਾਲ ’ਚ ਫੜੀ 55,575 ਕਰੋੜ ਰੁਪਏ ਦੀ GST ਚੋਰੀ, 700 ਲੋਕ ਗ੍ਰਿਫਤਾਰ
NEXT STORY