ਨਵੀਂ ਦਿੱਲੀ (ਭਾਸ਼ਾ) – ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਤੇ ਅਮਰੀਕਾ ਵਿਚਾਲੇ ਦੁਵੱਲੇ ਵਪਾਰ ਸਮਝੌਤੇ ’ਤੇ ਗੱਲਬਾਤ ਦੇ ਐਲਾਨ ਨਾਲ ਦੋਵਾਂ ਦੇਸ਼ਾਂ ਵਿਚਾਲੇ ਕਾਰੋਬਾਰੀ ਵਿਸ਼ਵਾਸ ਵਧਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਮੁਕਾਬਲਾ ਕਰਨ ਦੀ ਤਾਕਤ ਦਾ ਫਾਇਦਾ ਲੈ ਕੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ’ਚ ਮਦਦ ਮਿਲ ਸਕਦੀ ਹੈ।
ਇਹ ਵੀ ਪੜ੍ਹੋ : ਟ੍ਰੇਨ ਲਈ ਟਿਕਟ, ਰਿਫੰਡ, ਹੋਟਲ, ਕੁਲੀ... ਸਭ ਕੁਝ ਇਕ ਐਪ 'ਤੇ ਹੋਵੇਗਾ ਬੁੱਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁਣੇ ਜਿਹੇ ਦੀ ਅਮਰੀਕਾ ਯਾਤਰਾ ਦੌਰਾਨ ਭਾਰਤ ਤੇ ਅਮਰੀਕਾ ਨੇ 2030 ਤਕ ਦੁਵੱਲੇ ਵਪਾਰ ਨੂੰ ਦੁੱਗਣਾ ਕਰ ਕੇ 500 ਅਰਬ ਡਾਲਰ ਤਕ ਪਹੁੰਚਾਉਣ ਅਤੇ 2025 ਤਕ ਆਪਸੀ ਰੂਪ ’ਚ ਲਾਹੇਵੰਦ, ਬਹੁ-ਖੇਤਰੀ ਦੁਵੱਲੇ ਵਪਾਰ ਸਮਝੌਤੇ (ਬੀ. ਟੀ. ਏ.) ਦੇ ਪਹਿਲੇ ਪੜਾਅ ’ਤੇ ਗੱਲਬਾਤ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : iPhone 13 ਹੁਣ 16,000 ਰੁਪਏ 'ਚ, ਜਾਣੋ ਕਿਵੇਂ ਮਿਲੇਗਾ ਇਹ ਸ਼ਾਨਦਾਰ ਆਫ਼ਰ
ਗੋਇਲ ਨੇ ਕਿਹਾ,‘‘ਪ੍ਰਧਾਨ ਮੰਤਰੀ ਆਪਣੇ ਨਾਲ ਇਸ ਸਾਲ ਦੇ ਅਖੀਰ ਤਕ ਵਪਾਰ ਸਮਝੌਤੇ ’ਤੇ ਹਸਤਾਖਰ ਕਰਨ ਲਈ ਇਕ ਸਮਝੌਤਾ ਜਾਂ ਸਹਿਮਤੀ ਲੈ ਕੇ ਆਏ ਹਨ। ਮੈਨੂੰ ਲੱਗਦਾ ਹੈ ਕਿ ਇਹ ਅਮਰੀਕਾ ਤੇ ਭਾਰਤ ਵਿਚ ਹਰ ਕਾਰੋਬਾਰੀ ਨੂੰ ਬਹੁਤ ਆਤਮਵਿਸ਼ਵਾਸ ਤੇ ਰਾਹਤ ਦਿੰਦਾ ਹੈ, ਜੋ ਮੰਨਦੇ ਹਨ ਕਿ ਇਕੱਠੇ ਮਿਲ ਕੇ ਅਸੀਂ ਅਸਲ ’ਚ ਵਿਸ਼ਵ ਵਪਾਰ ਨੂੰ ਬਦਲ ਸਕਦੇ ਹਾਂ, ਵੱਖ-ਵੱਖ ਖੇਤਰਾਂ ਵਿਚ ਆਪਣੀਆਂ ਮੁਕਾਬਲੇਬਾਜ਼ ਤਾਕਤਾਂ ਦੇ ਨਾਲ ਅਸੀਂ ਅਸਲ ’ਚ 2 ਦੋਸਤਾਂ ਦੇ ਰੂਪ ’ਚ ਤਰੱਕੀ ਤੇ ਖੁਸ਼ਹਾਲੀ ਲਈ 2 ਹਿੱਸੇਦਾਰਾਂ ਵਜੋਂ ਕੰਮ ਕਰ ਸਕਦੇ ਹਾਂ।’’
ਇਹ ਵੀ ਪੜ੍ਹੋ : New India Co operative Bank crisis: ਖ਼ਾਤਾਧਾਰਕਾਂ ਨੂੰ ਕਿੰਨੇ ਪੈਸੇ ਮਿਲਣਗੇ? ਜਾਣੋ ਨਿਯਮ
ਇਹ ਵੀ ਪੜ੍ਹੋ : 'Elon Musk ਮੇਰੇ ਬੱਚੇ ਦਾ ਪਿਤਾ, ਮੈਂ ਉਸ ਨੂੰ 5 ਮਹੀਨਿਆਂ ਤੋਂ ਪਾਲ ਰਹੀ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
8th pay commission : ਸਰਕਾਰੀ ਮੁਲਾਜ਼ਮਾਂ ਦੀ ਤਨਖਾਹ 'ਚ 54,312 ਰੁਪਏ ਦਾ ਹੋ ਸਕਦੈ ਵਾਧਾ
NEXT STORY