ਨਵੀਂ ਦਿੱਲੀ - ਰੂਸ ਨਾਲ ਰੁਪਏ 'ਚ ਕਾਰੋਬਾਰ ਸ਼ੁਰੂ ਹੋ ਗਿਆ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਬਰਾਮਦਕਾਰਾਂ ਨੇ ਚਾਹ, ਫਾਰਮਾਸਿਊਟੀਕਲ ਅਤੇ ਇੰਜਨੀਅਰਿੰਗ ਸਮਾਨ ਦੇ ਕਾਰੋਬਾਰ ਵਿੱਚ ਰੁਪਏ ਦਾ ਲੈਣ-ਦੇਣ ਕੀਤਾ ਹੈ। ਅਜਿਹਾ ਲੈਣ-ਦੇਣ ਇੱਕ ਹਫ਼ਤਾ ਪਹਿਲਾਂ ਹੋਇਆ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਵਿੱਚ ਹੌਲੀ-ਹੌਲੀ ਤੇਜ਼ੀ ਆਉਣ ਦੀ ਸੰਭਾਵਨਾ ਹੈ ਕਿਉਂਕਿ ਸਰਕਾਰ ਰੁਪਏ ਵਿੱਚ ਵਪਾਰ ਦੀ ਸਹੂਲਤ ਦੇ ਰਾਹ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰਖ ਰਹੀ ਹੈ।
ਇਹ ਵੀ ਪੜ੍ਹੋ : ਦੌਲਤ ਦੇ ਮਾਮਲੇ 'ਚ Gautam Adani ਮਾਰਨਗੇ ਵੱਡੀ ਛਾਲ ,ਇਸ ਸ਼ਖ਼ਸ ਨੂੰ ਛੱਡ ਦੇਣਗੇ ਪਿੱਛੇ
ਕੁੱਲ 9 ਭਾਰਤੀ ਬੈਂਕਾਂ ਨੂੰ ਰੂਸ ਨਾਲ ਵਿਦੇਸ਼ੀ ਵਪਾਰ ਕਰਨ ਲਈ 14 ਦਸੰਬਰ ਤੱਕ 17 ਵਿਸ਼ੇਸ਼ ਵੋਸਟ੍ਰੋ ਰੁਪਈਏ ਖਾਤੇ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਭਾਰਤੀ ਬੈਂਕਾਂ ਵਿੱਚ ਯੂਕੋ ਬੈਂਕ, ਇੰਡੀਅਨ ਬੈਂਕ, ਐਚਡੀਐਫਸੀ ਬੈਂਕ, ਯੈੱਸ ਬੈਂਕ, ਐਸਬੀਆਈ, ਇੰਡਸਇੰਡ ਬੈਂਕ, ਆਈਡੀਬੀਆਈ ਬੈਂਕ, ਕੇਨਰਾ ਬੈਂਕ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਸ਼ਾਮਲ ਹਨ। ਇਸ ਤੋਂ ਇਲਾਵਾ ਰੂਸ ਦੇ ਦੋ ਸਭ ਤੋਂ ਵੱਡੇ ਬੈਂਕਾਂ Sberbank ਅਤੇ VTB ਬੈਂਕ ਵਿੱਚ 2 ਹੋਰ ਖਾਤੇ ਖੋਲ੍ਹੇ ਗਏ ਹਨ।
ਜੁਲਾਈ ਵਿੱਚ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੀ ਘੋਸ਼ਣਾ ਤੋਂ ਬਾਅਦ ਵਿਦੇਸ਼ੀ ਵਪਾਰ, ਖਾਸ ਕਰਕੇ ਰੂਸ ਦੇ ਨਾਲ ਵਪਾਰ ਵਿੱਚ ਰੁਪਏ ਦੇ ਲੈਣ-ਦੇਣ ਦੀ ਬਹੁਤ ਉਮੀਦ ਕੀਤੀ ਗਈ ਸੀ। ਇਹ ਇਸ ਲਈ ਹੈ ਕਿਉਂਕਿ ਮਾਰਚ ਵਿਚ ਇਸ ਨਾਲ ਵਪਾਰ ਵਿਚ ਭਾਰੀ ਗਿਰਾਵਟ ਆਈ ਅਤੇ ਉਸ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਰੂਸ 'ਤੇ ਪਾਬੰਦੀਆਂ ਲਗਾਈਆਂ। ਉਦਯੋਗ ਮੰਤਰਾਲੇ ਅਨੁਸਾਰ, ਮੌਜੂਦਾ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਵਿੱਚ ਰੂਸ ਨੂੰ ਨਿਰਯਾਤ 16 ਫੀਸਦੀ ਘੱਟ ਕੇ 1.57 ਅਰਬ ਡਾਲਰ ਰਹਿ ਗਿਆ ਹੈ। ਅਪ੍ਰੈਲ-ਅਕਤੂਬਰ ਅਤੇ ਵਿੱਤੀ ਸਾਲ 22 ਦੌਰਾਨ ਰੂਸ ਭਾਰਤ ਦਾ ਪੰਜਵਾਂ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਹੈ ਅਤੇ ਵਿੱਤੀ ਸਾਲ 2022 ਦੇ 25ਵੇਂ ਸਥਾਨ ਤੋਂ ਬਹੁਤ ਉੱਪਰ ਆ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਬਣਨਗੇ ਪਾਕਿਸਤਾਨੀ ਹਿੰਦੂਆਂ ਦੇ ਮੁਕਤੀਦਾਤਾ! ਸੈਂਕੜੇ ਪਰਿਵਾਰ ਪਹਿਲੀ ਵਾਰ ਗੰਗਾ 'ਚ ਅਸਥੀਆਂ ਦਾ ਕਰਨਗੇ ਵਿਸਰਜਨ
ਹਾਲਾਂਕਿ ਇਹ ਵਾਧਾ ਭਾਰਤ ਤੋਂ ਤੇਲ ਦੀ ਦਰਾਮਦ ਕਾਰਨ ਹੋਇਆ ਹੈ। ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟਸ ਆਰਗੇਨਾਈਜ਼ੇਸ਼ਨ (ਐਫਆਈਈਓ) ਦੇ ਡਾਇਰੈਕਟਰ ਜਨਰਲ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਜੇ ਸਹਾਏ ਨੇ ਕਿਹਾ, "ਰੁਪਏ ਵਿੱਚ ਵਪਾਰ ਦੀ ਵਿਵਸਥਾ ਭਾਰਤ ਅਤੇ ਰੂਸ ਵਿਚਕਾਰ ਵਪਾਰ ਲਈ ਇੱਕ ਨਵਾਂ ਰਾਹ ਪੱਧਰਾ ਕਰੇਗੀ।" ਰੂਸ-ਯੂਕਰੇਨ ਸੰਘਰਸ਼ ਤੋਂ ਪਹਿਲਾਂ, ਭਾਰਤ ਇਲੈਕਟ੍ਰਿਕ ਮਸ਼ੀਨਰੀ, ਪਰਮਾਣੂ ਰਿਐਕਟਰਾਂ , ਫਾਰਮਸਿਊਟਿਕਲ ਉਤਪਾਦ ਲੋਹਾ ਅਤੇ ਸਟੀਲ, ਕਾਰਬਨਿਕ ਅਤੇ ਅਕਾਰਬਨਿਕ ਰਸਾਇਣਾਂ ਵਰਗੇ ਸਮਾਨ ਦਾ ਨਿਰਯਾਤ ਰੂਸ ਨੂੰ ਕਰਦਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਚਾਹ, ਕੌਫੀ, ਸਬਜ਼ੀਆਂ ਵਰਗੀਆਂ ਖਪਤਕਾਰੀ ਵਸਤਾਂ ਦਾ ਨਿਰਯਾਤ ਵੀ ਵਧਿਆ ਹੈ।
ਰੂਸ ਤੋਂ ਇਲਾਵਾ ਸ਼੍ਰੀਲੰਕਾ ਅਤੇ ਮਾਰੀਸ਼ਸ ਵਰਗੇ ਛੋਟੇ ਦੇਸ਼ ਵੀ ਜਲਦੀ ਹੀ ਰੁਪਏ 'ਚ ਵਪਾਰ ਸ਼ੁਰੂ ਕਰਨ ਦੀ ਸੰਭਾਵਨਾ ਹੈ। ਪਿਛਲੇ ਮਹੀਨੇ, ਰਿਜ਼ਰਵ ਬੈਂਕ ਨੇ 4 ਭਾਰਤੀ ਰਿਣਦਾਤਾ ਸਟੇਟ ਬੈਂਕ ਆਫ ਇੰਡੀਆ, ਬੈਂਕ ਆਫ ਸੀਲੋਨ ਅਤੇ ਇੰਡੀਅਨ ਬੈਂਕ, ਐਚਡੀਐਫਸੀ ਬੈਂਕ ਨੂੰ ਮਾਰੀਸ਼ਸ ਅਤੇ ਸ਼੍ਰੀਲੰਕਾ ਨਾਲ ਵਪਾਰ ਨਾਲ ਸਬੰਧਤ ਲੈਣ-ਦੇਣ ਲਈ 8 ਵਿਸ਼ੇਸ਼ ਵੋਸਟ੍ਰੋ ਰੁਪਏ ਖਾਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ। ਭਾਰਤ ਹੋਰ ਦੇਸ਼ਾਂ ਜਿਵੇਂ ਕਿ ਸੰਯੁਕਤ ਅਰਬ ਅਮੀਰਾਤ, ਕਿਊਬਾ, ਸੂਡਾਨ, ਲਕਸਮਬਰਗ ਆਦਿ ਨਾਲ ਵੀ ਸੰਪਰਕ ਵਿੱਚ ਹੈ, ਤਾਂ ਜੋ ਅੰਤਰਰਾਸ਼ਟਰੀ ਵਪਾਰ ਸਥਾਨਕ ਮੁਦਰਾਵਾਂ ਵਿੱਚ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਸਾਲ 2023 : ਅੱਜ ਤੋਂ ਬਦਲ ਜਾਣਗੇ ਕਈ ਨਿਯਮ, ਬੈਂਕ ਲਾਕਰ-ਕ੍ਰੈਡਿਟ ਕਾਰਡ ਸਮੇਤ ਕਈ ਸੈਕਟਰ 'ਚ ਹੋਣਗੇ ਬਦਲਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸੇਬੀ ਨੇ 11 ਲੋਕਾਂ ਦੇ ਖ਼ਿਲਾਫ਼ ਭੇਦੀਆ ਕਾਰੋਬਾਰ ਦੇ ਦੋਸ਼ ਕੀਤੇ ਖਾਰਜ
NEXT STORY