ਬਿਜ਼ਨੈੱਸ ਡੈਸਕ - ਮੱਧ-ਪੂਰਬ ’ਚ ਜਾਰੀ ਤਣਾਅ ਦਰਮਿਆਨ ਖਾੜੀ ਖੇਤਰ ਦੇ ਕਈ ਮਹੱਤਵਪੂਰਨ ਤੇਲ ਅਤੇ ਗੈਸ ਟਿਕਾਣਿਆਂ ’ਤੇ ਹਮਲਿਆਂ ਨੇ ਗਲੋਬਲ ਊਰਜਾ ਸੁਰੱਖਿਆ ਨੂੰ ਲੈ ਕੇ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ’ਚ ਕਤਰ, ਸਊਦੀ ਅਰਬ, ਕੁਵੈਤ ਅਤੇ ਬਹਿਰੀਨ ਦੇ ਊਰਜਾ ਅਦਾਰਿਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਨੇ ਅੰਤਰਰਾਸ਼ਟਰੀ ਤੇਲ ਬਾਜ਼ਾਰ ’ਚ ਜੋਖਮ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਮੱਧ ਪੂਰਬ ਤਣਾਅ ਕਾਰਨ ਵਧੀਆਂ ਸੋਨੇ ਦੀਆਂ ਕੀਮਤਾਂ , ਅਪ੍ਰੈਲ ਤੋਂ ਬਾਅਦ ਇੰਨੀ ਹੋਵੇਗੀ Gold ਦੀ ਕੀਮਤ
ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹ ਸੰਕਟ ਲੰਬਾ ਖਿੱਚਿਆ ਜਾਂਦਾ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਜਾ ਸਕਦੀਆਂ ਹਨ ਅਤੇ ਸਭ ਤੋਂ ਸਿਖਰ ਦੀ ਸਥਿਤੀ ’ਚ 150 ਡਾਲਰ ਤੱਕ ਵੀ ਪਹੁੰਚਣ ਦਾ ਜੋਖਮ ਹੈ।
ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਦੇ ਨੇੜੇ
ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਦੇ ਨੇੜੇ ਪਹੁੰਚ ਗਈ ਹੈ। ਸ਼ੁੱਕਰਵਾਰ ਨੂੰ ਬ੍ਰੇਂਟ ਕਰੂਡ ਆਇਲ 89.49 ਡਾਲਰ ਪ੍ਰਤੀ ਬੈਰਲ ’ਤੇ ਜਾ ਪਹੁੰਚਿਆ, ਜੋ ਕਿ 2024 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਇਕ ਦਿਨ ’ਚ ਕੱਚੇ ਤੇਲ ਦੀ ਕੀਮਤ ’ਚ ਲੱਗਭਗ 5 ਫੀਸਦੀ ਅਤੇ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲੇ ਜੰਗ ਦੇ ਸ਼ੁਰੂ ਹੋਣ ਤੋਂ ਬਾਅਦ ਇਸ ’ਚ 23 ਫੀਸਦੀ ਅਤੇ ਪਿਛਲੇ ਇਕ ਮਹੀਨੇ ’ਚ 31 ਫੀਸਦੀ ਦਾ ਉਛਾਲ ਆ ਚੁੱਕਾ ਹੈ। ਫਿਲਹਾਲ ਕਰੂਡ ਆਇਲ 89.43 ਡਾਲਰ ਦੇ ਨੇੜੇ ਕਾਰੋਬਾਰ ਕਰ ਰਿਹਾ ਹੈ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਹੋਰਮੁਜ਼ ਜਲਡਮਰੂਮੱਧ ਬਣਿਆ ਸਭ ਤੋਂ ਵੱਡਾ ਖ਼ਤਰਾ
ਮੌਜੂਦਾ ਸੰਕਟ ਦਾ ਕੇਂਦਰ ਹੋਰਮੁਜ਼ ਜਲਡਮਰੂਮੱਧ ਹੈ, ਜੋ ਦੁਨੀਆ ਦੇ ਸਭ ਤੋਂ ਅਹਿਮ ਊਰਜਾ ਮਾਰਗਾਂ ’ਚੋਂ ਇਕ ਹੈ। ਗਲੋਬਲ ਤੇਲ ਸਪਲਾਈ ਦਾ ਲੱਗਭਗ 20 ਫੀਸਦੀ ਹਿੱਸਾ ਇਸੇ ਰਸਤੇ ਤੋਂ ਲੰਘਦਾ ਹੈ। ਈਰਾਨ ਵੱਲੋਂ ਇਸ ਮਾਰਗ ਨੂੰ ਬੰਦ ਕਰਨ ਦੀ ਚਿਤਾਵਨੀ ਤੋਂ ਬਾਅਦ ਕਈ ਸ਼ਿਪਿੰਗ ਕੰਪਨੀਆਂ ਖਤਰਾ ਲੈਣ ਤੋਂ ਬਚ ਰਹੀਆਂ ਹਨ। ਰਿਪੋਰਟਾਂ ਅਨੁਸਾਰ 150 ਤੋਂ ਵੱਧ ਤੇਲ ਅਤੇ ਗੈਸ ਟੈਂਕਰ ਆਸ-ਪਾਸ ਦੇ ਸਮੁੰਦਰੀ ਖੇਤਰ ’ਚ ਖੜ੍ਹੇ ਹਨ, ਜਿਸ ਨਾਲ ਸਪਲਾਈ ਚੇਨ ’ਤੇ ਦਬਾਅ ਵਧ ਗਿਆ ਹੈ।
ਇਹ ਵੀ ਪੜ੍ਹੋ : ਸੋਨਾ ਖ਼ਰੀਦਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਵਧਾਇਆ ਲਾਜ਼ਮੀ ਹਾਲਮਾਰਕਿੰਗ ਦਾ ਦਾਇਰਾ
ਕਤਰ ਦੇ ਐੱਲ. ਐੱਨ. ਜੀ. ਕੰਪਲੈਕਸ ’ਤੇ ਡਰੋਨ ਹਮਲਾ
ਸੂਤਰਾਂ ਦੇ ਹਵਾਲੇ ਨਾਲ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ 2 ਮਾਰਚ ਨੂੰ ਕਤਰ ਦੇ ਰਾਸ ਲਫਾਨ ਐੱਲ. ਐੱਨ. ਜੀ. ਕੰਪਲੈਕਸ ’ਤੇ ਡਰੋਨ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉੱਥੇ ਉਤਪਾਦਨ ਆਰਜ਼ੀ ਤੌਰ ’ਚ ਪ੍ਰਭਾਵਿਤ ਹੋਇਆ। ਇਹ ਪਲਾਂਟ ਯੂਰਪ ਨੂੰ ਜਾਣ ਵਾਲੀ ਐੱਲ. ਐੱਨ. ਜੀ. ਸਪਲਾਈ ਦਾ ਇਕ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਇਸੇ ਦਿਨ ਸਊਦੀ ਅਰਬ ਦੀ ਰਾਸ਼ਟਰੀ ਤੇਲ ਕੰਪਨੀ ਸਊਦੀ ਅਰਾਮਕੋ ਦੇ ਰਾਸ ਤਨੂਰਾ ਰਿਫਾਇਨਰੀ ਖੇਤਰ ਦੇ ਕੋਲ ਵੀ ਡਰੋਨ ਹਮਲੇ ਦੀ ਘਟਨਾ ਸਾਹਮਣੇ ਆਈ। ਇਸ ਰਿਫਾਇਨਰੀ ਦੀ ਪ੍ਰੋਸੈਸਿੰਗ ਸਮਰੱਥਾ ਲੱਗਭਗ 5.5 ਲੱਖ ਬੈਰਲ ਪ੍ਰਤੀ ਦਿਨ ਦੱਸੀ ਜਾਂਦੀ ਹੈ। ਹਮਲੇ ਤੋਂ ਬਾਅਦ ਸਾਵਧਾਨੀ ਵਜੋਂ ਕੁਝ ਸਮੇਂ ਲਈ ਸੰਚਾਲਨ ਪ੍ਰਭਾਵਿਤ ਹੋਇਆ। ਉੱਥੇ ਹੀ, ਕੁਵੈਤ ਦੀ ਅਹਿਮਦੀ ਰਿਫਾਇਨਰੀ ਦੇ ਕੋਲ ਮਿਜ਼ਾਈਲ ਦੇ ਮਲਬੇ ਨਾਲ ਅੱਗ ਲੱਗਣ ਅਤੇ ਦੋ ਕਰਮਚਾਰੀਆਂ ਦੇ ਜ਼ਖਮੀ ਹੋਣ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ।
ਇਹ ਵੀ ਪੜ੍ਹੋ : Gold Loan ਨੂੰ ਲੈ ਕੇ ਬਦਲਿਆ ਲੋਕਾਂ ਦਾ ਨਜ਼ਰੀਆ, ਹੁਣ ਅਮੀਰ ਪਰਿਵਾਰ ਵੀ ਗਿਰਵੀ ਰੱਖ ਰਹੇ ਗਹਿਣੇ
ਬਹਿਰੀਨ ਦੇ ਰਿਫਾਇਨਰੀ ਕੰਪਲੈਕਸ ’ਚ ਅੱਗ
ਇਸ ਤੋਂ ਬਾਅਦ 5 ਮਾਰਚ ਨੂੰ ਬਹਿਰੀਨ ਦੀ ਸਰਕਾਰੀ ਤੇਲ ਕੰਪਨੀ ਬੀ. ਏ. ਪੀ. ਸੀ. ਓ. ਦੇ ਰਿਫਾਇਨਰੀ ਕੰਪਲੈਕਸ ’ਚ ਵੀ ਅੱਗ ਲੱਗਣ ਦੀ ਪੁਸ਼ਟੀ ਹੋਈ। ਬਹਿਰੀਨ ਦੀਆਂ ਰੱਖਿਆ ਏਜੰਸੀਆਂ ਨੇ ਦੱਸਿਆ ਕਿ ਹਮਲੇ ਦੌਰਾਨ ਵੱਡੀ ਗਿਣਤੀ ’ਚ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਹਵਾ ’ਚ ਹੀ ਨਸ਼ਟ ਕਰ ਦਿੱਤਾ ਗਿਆ, ਫਿਰ ਵੀ ਕੁਝ ਹਮਲਿਆਂ ਨਾਲ ਅੱਗ ਲੱਗਣ ਦੀਆਂ ਘਟਨਾਵਾਂ ਹੋਈਆਂ। ਮਾਹਿਰਾਂ ਦਾ ਕਹਿਣਾ ਹੈ ਕਿ ਬਹਿਰੀਨ ਦਾ ਉਤਪਾਦਨ ਗਲੋਬਲ ਤੇਲ ਸਪਲਾਈ ਦਾ ਬਹੁਤ ਛੋਟਾ ਹਿੱਸਾ ਹੈ ਪਰ ਇਨ੍ਹਾਂ ਘਟਨਾਵਾਂ ਦੀ ਅਹਿਮੀਅਤ ਇਸ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਹਮਲੇ ਖਾੜੀ ਖੇਤਰ ਦੇ ਪ੍ਰਮੁੱਖ ਤੇਲ ਪ੍ਰੋਸੈਸਿੰਗ ਕੇਂਦਰਾਂ ਦੀ ਸੁਰੱਖਿਆ ਵਿਵਸਥਾ ਦੀ ਪ੍ਰੀਖਿਆ ਵਜੋਂ ਦੇਖੇ ਜਾ ਰਹੇ ਹਨ।
ਇਹ ਵੀ ਪੜ੍ਹੋ : ਈਰਾਨ ਤਣਾਅ ਦਰਮਿਆਨ ਅਮਰੀਕਾ ਦੀ ਵੱਡੀ ਗੋਲਡ ਡੀਲ, ਕੀਮਤਾਂ 'ਤੇ ਹੋ ਸਕਦੈ ਅਸਰ?
ਕੱਚੇ ਤੇਲ ’ਚ 10 ਡਾਲਰ ਵਧੇ ਤਾਂ ਭਾਰਤ ’ਤੇ ਪਵੇਗਾ 9 ਅਰਬ ਡਾਲਰ ਦਾ ਵਾਧੂ ਦਬਾਅ
ਪੱਛਮੀ ਏਸ਼ੀਆ ’ਚ ਜਾਰੀ ਜੰਗ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਦਾ ਅਸਰ ਭਾਰਤ ਸਮੇਤ ਏਸ਼ੀਆ ਦੀਆਂ ਕਈ ਅਰਥਵਿਵਸਥਾਵਾਂ ’ਤੇ ਪੈ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਤੇਲ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਰਹੀਆਂ ਤਾਂ ਭਾਰਤ ਦਾ ਚਾਲੂ ਖਾਤੇ ਦਾ ਘਾਟਾ (ਸੀ. ਏ. ਡੀ.) ਹੋਰ ਵਧ ਸਕਦਾ ਹੈ, ਹਾਲਾਂਕਿ ਮਹਿੰਗਾਈ ’ਤੇ ਇਸ ਦਾ ਅਸਰ ਫਿਲਹਾਲ ਸੀਮਤ ਰਹਿਣ ਦੀ ਉਮੀਦ ਹੈ।
ਗਲੋਬਲ ਵਿੱਤੀ ਸੇਵਾ ਕੰਪਨੀ ਨੋਮੁਰਾ ਦੀ ਇਕ ਰਿਸਰਚ ਰਿਪੋਰਟ ਅਨੁਸਾਰ ਕੱਚੇ ਤੇਲ ਦੀਆਂ ਕੀਮਤਾਂ ’ਚ 10 ਫੀਸਦੀ ਦਾ ਵਾਧਾ ਭਾਰਤ ਦੇ ਸੀ. ਏ. ਡੀ. ਨੂੰ ਲੱਗਭਗ 0.4 ਫੀਸਦੀ ਅੰਕ ਤੱਕ ਵਧਾ ਸਕਦਾ ਹੈ। ਰਿਪੋਰਟ ਮੁਤਾਬਕ ਭਾਰਤ ਦੀ ਜੀ. ਡੀ. ਪੀ. ’ਚ ਦਰਾਮਦ ਕੀਤੇ ਕੱਚੇ ਤੇਲ ਦੀ ਹਿੱਸੇਦਾਰੀ ਲੱਗਭਗ 3.7 ਫੀਸਦੀ ਹੈ। ਮਾਲੀ ਸਾਲ 2025-26 ਦੀ ਤੀਜੀ ਤਿਮਾਹੀ ਤੱਕ ਭਾਰਤ ਦਾ ਚਾਲੂ ਖਾਤੇ ਦਾ ਘਾਟਾ 93.6 ਅਰਬ ਡਾਲਰ ਭਾਵ ਜੀ. ਡੀ. ਪੀ. ਦਾ 1.3 ਫੀਸਦੀ ਹੈ। ਬਾਰਕਲੇਜ਼ ਦੀ ਇਕ ਹੋਰ ਰਿਪੋਰਟ ਅਨੁਸਾਰ ਜੇਕਰ ਕੱਚੇ ਤੇਲ ਦੀ ਕੀਮਤ ’ਚ 10 ਡਾਲਰ ਪ੍ਰਤੀ ਬੈਰਲ ਦਾ ਵਾਧਾ ਹੁੰਦਾ ਹੈ ਤਾਂ ਭਾਰਤ ਦੇ ਚਾਲੂ ਖਾਤੇ ਦੇ ਘਾਟੇ ’ਤੇ ਲੱਗਭਗ 9 ਅਰਬ ਡਾਲਰ ਦਾ ਵਾਧੂ ਦਬਾਅ ਪੈ ਸਕਦਾ ਹੈ।
ਇਹ ਵੀ ਪੜ੍ਹੋ : ਭਾਰਤ ਤੱਕ ਪਹੁੰਚਿਆ ਈਰਾਨ-ਇਜ਼ਰਾਈਲ ਜੰਗ ਦਾ ਸੇਕ, Cooking oil ਸਮੇਤ ਇਨ੍ਹਾਂ ਚੀਜ਼ਾਂ ਦੇ ਵਧੇ ਰੇਟ.
ਤੇਲ ਦੀ ਕੀਮਤ ਇਸ ਸਾਲ 50 ਫੀਸਦੀ ਤੱਕ ਵਧੀ
ਤੇਲ ਬਾਜ਼ਾਰ ’ਚ ਭਾਰੀ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ। ਅਮਰੀਕੀ ਤੇਲ ਦੀਆਂ ਕੀਮਤਾਂ ਹਾਲ ਦੀ ਟ੍ਰੇਡਿੰਗ ’ਚ 6 ਫੀਸਦੀ ਵਧ ਕੇ 85.85 ਡਾਲਰ ਪ੍ਰਤੀ ਬੈਰਲ ਹੋ ਗਈਆਂ। ਇਸੇ ਦੌਰਾਨ ਕਰੂਡ ਦਾ ਭਾਅ 86.22 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ, ਜੋ ਅਪ੍ਰੈਲ 2024 ਤੋਂ ਬਾਅਦ ਦਾ ਸਭ ਤੋਂ ਉੱਚਾ ਇੰਟਰਾਡੇਅ ਮੁੱਲ ਹੈ।
ਵਿਸ਼ਲੇਸ਼ਕਾਂ ਅਨੁਸਾਰ ਇਹ ਉਛਾਲ ਪਿਛਲੇ ਵੀਰਵਾਰ ਨੂੰ ਲੱਗਭਗ 9 ਫੀਸਦੀ ਦੇ ਵਾਧੇ ’ਤੇ ਆਧਾਰਿਤ ਹੈ, ਜੋ ਮਈ 2020 ਤੋਂ ਬਾਅਦ ਦਾ ਸਭ ਤੋਂ ਵੱਡਾ ਇਕ ਦਿਨ ਦਾ ਵਾਧਾ ਹੈ। ਇਸ ਸਾਲ ਹੁਣ ਤੱਕ ਤੇਲ ਦੀਆਂ ਕੀਮਤਾਂ ਲੱਗਭਗ 50 ਫੀਸਦੀ ਵਧ ਚੁੱਕੀਆਂ ਹਨ, ਜਿਸ ’ਚ ਜ਼ਿਆਦਾਤਰ ਵਾਧਾ ਅਮਰੀਕੀ ਫੌਜ ਦੀ ਮੱਧ-ਪੂਰਬ ’ਚ ਤਾਇਨਾਤੀ ਤੋਂ ਬਾਅਦ ਹੋਇਆ। ਵਿਸ਼ੇਸ਼ ਤੌਰ ’ਤੇ, ਜੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸ਼ੁੱਕਰਵਾਰ ਤੋਂ ਕਰੂਡ ਦਾ ਭਾਅ 28 ਫੀਸਦੀ ਤੱਕ ਵਧ ਚੁੱਕਾ ਹੈ।
ਬ੍ਰੇਂਟ ਕਰੂਡ ਦੀ ਕੀਮਤ ਸੋਮਵਾਰ ਸਵੇਰੇ 81.45 ਡਾਲਰ ਪ੍ਰਤੀ ਬੈਰਲ ’ਤੇ ਪਹੁੰਚ ਗਈ ਸੀ, ਜੋ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ’ਤੇ ਹਮਲਿਆਂ ਤੋਂ ਬਾਅਦ ਦਾ ਪਹਿਲਾ ਬਾਜ਼ਾਰ ਮੁੱਲ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਉਛਾਲ ਦਾ ਅਸਰ ਗਲੋਬਲ ਊਰਜਾ ਬਾਜ਼ਾਰ ’ਤੇ ਲੰਬੀ ਮਿਆਦ ਤੱਕ ਵਿਖਾਈ ਦੇ ਸਕਦਾ ਹੈ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਹੋਰ ਵਾਧੇ ਦਾ ਖਦਸ਼ਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਤੇਲ ਦੀ 'ਕਿੱਲਤ' ਵਿਚਾਲੇ ਸਰਕਾਰ ਦਾ ਵੱਡਾ ਬਿਆਨ ! ਪੈਟਰੋਲ ਪੰਪਾਂ 'ਤੇ ਭੀੜ ਪਾਉਣ ਵਾਲੇ ਲੋਕ ਜ਼ਰੂਰ ਪੜ੍ਹਨ ਇਹ ਖ਼ਬਰ
NEXT STORY