ਨਵੀਂ ਦਿੱਲੀ — ਅੱਜ ਦੇ ਸਮੇਂ ਵਿਚ ਹਰ ਕਿਸੇ ਦਾ ਬੀਮਾ ਕਰਨਾ ਮਹੱਤਵਪੂਰਨ ਹੈ। ਪਰ ਉੱਚ ਪ੍ਰੀਮੀਅਮ ਦੇ ਕਾਰਨ ਇਹ ਗਰੀਬਾਂ ਦੇ ਬਜਟ ਵਿਚ ਉਪਲਬਧ ਨਹੀਂ ਹੈ। ਆਉਣ ਵਾਲੇ ਦਿਨਾਂ ਵਿਚ ਹਾਦਸਿਆਂ ਦੇ ਮੱਦੇਨਜ਼ਰ ਸਰਕਾਰ ਨੇ ਸਸਤੇ ਪ੍ਰੀਮੀਅਮ ਵਾਲੀ ਇੱਕ ਯੋਜਨਾ ਪੇਸ਼ ਕੀਤੀ ਹੈ। ਜਿਸ ਨੂੰ ਤੁਸੀਂ ਪ੍ਰਤੀ ਮਹੀਨਾ ਸਿਰਫ 1 ਰੁਪਏ ਅਤੇ 12 ਰੁਪਏ ਸਾਲਾਨਾ ਦਾ ਪ੍ਰੀਮੀਅਮ ਦੇ ਕੇ ਲੈ ਸਕਦੇ ਹੋ। ਇਹ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (ਪੀਐਮਐਸਬੀਵਾਈ) ਇਕ ਦੁਰਘਟਨਾ ਬੀਮਾ ਯੋਜਨਾ ਹੈ। ਪੀ.ਐਮ.ਐਸ.ਬੀ.ਵਾਈ. ਸਕੀਮ ਦਾ ਪ੍ਰੀਮੀਅਮ ਮਈ ਵਿਚ ਸਾਲਾਨਾ ਅਧਾਰ 'ਤੇ ਕੱਟਿਆ ਜਾਂਦਾ ਹੈ। ਇਹ ਯੋਜਨਾ 1 ਜੂਨ ਤੋਂ 31 ਮਈ ਤੱਕ ਚਲਦੀ ਹੈ। ਆਓ ਜਾਣਦੇ ਹਾਂ ਸਕੀਮ ਬਾਰੇ ਸਭ ਕੁਝ ...
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ - ਪੀ.ਐੱਮ.ਐੱਸ. ਬੀ
ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਤੁਸੀਂ ਸਿਰਫ 12 ਰੁਪਏ ਖਰਚ ਕੇ ਦੁਰਘਟਨਾ ਅਤੇ ਅਪਾਹਜਤਾ ਕਵਰ ਪ੍ਰਾਪਤ ਕਰ ਸਕਦੇ ਹੋ। ਇਸ ਯੋਜਨਾ ਦੇ ਤਹਿਤ ਬੀਮਾਯੁਕਤ ਵਿਅਕਤੀ ਦੀ ਮੌਤ 'ਤੇ ਜਾਂ ਉਸ ਦੇ ਅਪਾਹਜ ਹੋ ਜਾਣ ਦੀ ਸਥਿਤੀ 'ਚ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਇਸਦੇ ਨਾਲ ਹੀ, ਉਸ ਨੂੰ ਅਧੂਰੀ ਅਪੰਗਤਾ ਹੋਣ ਦੀ ਸਥਿਤੀ 'ਚ 1 ਲੱਖ ਰੁਪਏ ਦਾ ਕਵਰ ਮਿਲਦਾ ਹੈ। ਇਸ ਯੋਜਨਾ ਦੇ ਤਹਿਤ ਕੋਈ ਵੀ ਵਿਅਕਤੀ 18 ਤੋਂ 70 ਸਾਲ ਦੀ ਉਮਰ ਵਿਚ ਕਵਰ ਲੈ ਸਕਦਾ ਹੈ।
ਇਹ ਵੀ ਪੜ੍ਹੋ: ਉੱਚ ਸੁਰੱਖਿਆ ਨੰਬਰ ਪਲੇਟ ਵਾਹਨ 'ਤੇ ਨਹੀਂ ਲੱਗੀ ਹੈ ਤਾਂ 19 ਅਕਤੂਬਰ ਤੋਂ ਬਾਅਦ ਨਹੀਂ ਹੋ ਸਕਣਗੇ ਇਹ ਕੰਮ
ਇੱਕ ਬੈਂਕ ਖਾਤਾ ਹੋਣਾ ਲਾਜ਼ਮੀ
ਇਸਦਾ ਫਾਇਦਾ ਲੈਣ ਲਈ ਇੱਕ ਬੈਂਕ ਖਾਤਾ ਹੋਣਾ ਜ਼ਰੂਰੀ ਹੈ। ਜੇ ਕਿਸੇ ਕਾਰਨ ਬੈਂਕ ਖਾਤਾ ਬੰਦ ਹੋ ਜਾਂਦਾ ਹੈ ਜਾਂ ਪ੍ਰੀਮੀਅਮ ਦੀ ਕਟੌਤੀ ਦੇ ਸਮੇਂ ਖਾਤੇ ਵਿਚ ਲੌੜੀਂਦਾ ਬਕਾਇਆ ਨਹੀਂ ਹੈ ਤਾਂ ਬੀਮਾ ਰੱਦ ਹੋ ਸਕਦਾ ਹੈ। ਜੇ ਸੰਯੁਕਤ ਬੈਂਕ ਖਾਤਾ ਧਾਰਕ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ, ਤਾਂ ਖਾਤੇ ਦੇ ਸਾਰੇ ਧਾਰਕਾਂ ਨੂੰ ਪ੍ਰੀਮੀਅਮ ਦਾ ਸਾਲਾਨਾ ਭੁਗਤਾਨ ਕਰਨਾ ਪਏਗਾ।
ਇਸ ਨਾਲ ਜੁੜੀਆਂ ਹੋਰ ਮਹੱਤਵਪੂਰਣ ਗੱਲਾਂ
ਪੀ.ਐਮ.ਐਸ.ਬੀ.ਵਾਈ. ਦੀ ਪੇਸ਼ਕਸ਼ ਜਨਤਕ ਖੇਤਰ ਦੀਆਂ ਆਮ ਬੀਮਾ ਕੰਪਨੀਆਂ ਜਾਂ ਹੋਰ ਆਮ ਬੀਮਾ ਕੰਪਨੀਆਂ ਦੁਆਰਾ ਕੀਤੀ ਜਾਂਦੀ ਹੈ। ਇਹ ਬੀਮਾ ਉਦੋਂ ਖਤਮ ਹੋ ਜਾਵੇਗਾ ਜਦੋਂ ਬੀਮਾਯੁਕਤ ਵਿਅਕਤੀ 70 ਸਾਲਾਂ ਦਾ ਹੋਵੇਗਾ। ਉਹ ਵਿਅਕਤੀ ਜੋ ਇਸ ਸਕੀਮ ਨੂੰ ਵਿਚਾਲੇ ਹੀ ਛੱਡ ਦਿੰਦੇ ਹਨ ਉਹ ਸਲਾਨਾ ਪ੍ਰੀਮੀਅਮ ਦਾ ਭੁਗਤਾਨ ਕਰਕੇ ਦੁਬਾਰਾ ਇਸ ਪਾਲਸੀ ਵਿਚ ਸ਼ਾਮਲ ਹੋ ਸਕਦੇ ਹਨ। ਪਰ ਕੁਝ ਸ਼ਰਤਾਂ ਲਾਗੂ ਹੋਣਗੀਆਂ। ਸੱਟ ਲੱਗਣ ਜਾਂ ਅਪਾਹਜ ਹੋਣ ਦੀ ਸਥਿਤੀ ਵਿਚ ਦਾਅਵੇ ਦੀ ਰਕਮ ਬੀਮਾਯੁਕਤ ਵਿਅਕਤੀ ਦੇ ਖਾਤੇ ਵਿਚ ਅਦਾ ਕੀਤੀ ਜਾਏਗੀ। ਅਚਾਨਕ ਮੌਤ ਹੋਣ ਦੀ ਸਥਿਤੀ ਵਿਚ ਨਾਮਜ਼ਦ ਵਿਅਕਤੀ ਦੇ ਖਾਤੇ ਵਿਚ ਭੁਗਤਾਨ ਕਰ ਦਿੱਤਾ ਜਾਵੇਗਾ। ਸੜਕ, ਰੇਲ ਜਾਂ ਕਿਸੇ ਹੋਰ ਹਾਦਸੇ, ਪਾਣੀ ਵਿਚ ਡੁੱਬਣ, ਅਪਰਾਧ ਵਿਚ ਸ਼ਾਮਲ ਹੋਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਪੁਲਸ ਨੂੰ ਸੂਚਿਤ ਕਰਨਾ ਜ਼ਰੂਰੀ ਹੋਏਗਾ। ਸੱਪ ਦੇ ਡੰਗਣ, ਦਰੱਖਤ ਤੋਂ ਡਿੱਗਣ ਦੇ ਕੇਸ ਵਿਚ ਦਾਅਵਾ ਹਸਪਤਾਲ ਦੇ ਰਿਕਾਰਡ ਦੇ ਅਧਾਰ 'ਤੇ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਟਿਕਟ ਰੱਦ ਹੋਣ ਬਾਅਦ ਰੀਫੰਡ 'ਤੇ ਕੇਂਦਰ ਸਰਕਾਰ ਸਖ਼ਤ, ਟਰੈਵਲ ਏਜੈਂਟਾਂ ਨੂੰ ਦਿੱਤੀ ਚਿਤਾਵਨੀ
ਇਸ ਤਰ੍ਹਾਂ ਕਰਵਾਓ ਰਜਿਸਟ੍ਰੇਸ਼ਨ
ਪੀ.ਐਮ.ਐਸ.ਬੀ.ਵਾਈ. ਵਿਚ ਰਜਿਸਟ੍ਰੇਸ਼ਨ ਲਈ ਤੁਸੀਂ ਕਿਸੇ ਵੀ ਨੇੜਲੇ ਬੈਂਕ ਵਿਚ ਅਰਜ਼ੀ ਦੇ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਕਿਸੇ ਬੈਂਕ ਜਾਂ ਬੀਮਾ ਏਜੰਟ ਦੀ ਮਦਦ ਵੀ ਲੈ ਸਕਦੇ ਹੋ। ਸਰਕਾਰੀ ਬੀਮਾ ਕੰਪਨੀਆਂ ਅਤੇ ਬਹੁਤ ਸਾਰੀਆਂ ਨਿੱਜੀ ਬੀਮਾ ਕੰਪਨੀਆਂ ਬੈਂਕਾਂ ਦੇ ਸਹਿਯੋਗ ਨਾਲ ਇਨ੍ਹਾਂ ਯੋਜਨਾਵਾਂ ਦੀ ਪੇਸ਼ਕਸ਼ ਕਰ ਰਹੀਆਂ ਹਨ।
ਇਹ ਵੀ ਪੜ੍ਹੋ: Jet Airways ਨੂੰ ਮਿਲੇ ਨਵੇਂ ਮਾਲਕ,ਕਾਲਰਾਕ ਅਤੇ ਮੁਰਾਰੀ ਲਾਲ ਜਾਲਾਨ ਵਾਲਾ ਨੇ ਜਿੱਤੀ ਬੋਲੀ
ਡਿਲਿਵਰੀ ਪੈਕੇਟ ਗੁਆਚਣ 'ਤੇ ਸ਼ਖ਼ਸ ਨੇ ਕੀਤੀ Amazon ਦੇ CEO ਨੂੰ ਸ਼ਿਕਾਇਤ, ਮਿਲਿਆ ਇਹ ਜਵਾਬ
NEXT STORY