ਮੁੰਬਈ-ਖੁਦਰਾ ਕਾਰੋਬਾਰੀਆਂ ਦੇ ਸੰਗਠਨ ਕੰਫੈਡਰੈਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਜਲਦ ਹੀ ਵੱਖ-ਵੱਖ ਤਕਨਾਲੋਜੀ ਭਾਗੀਦਾਰਾਂ ਨਾਲ ਮਿਲ ਕੇ ਸਾਰੇ ਖੁਦਰਾ ਵਪਾਰੀਆਂ ਲਈ ਇਕ ਰਾਸ਼ਟਰੀ ਈ-ਕਾਮਰਸ ਮਾਰਕੀਟਪਲੇਟ 'ਭਾਰਤਮਾਰਕੀਟ' ਸ਼ੁਰੂ ਕਰੇਗੀ। ਕੈਟ ਨੇ ਇਕ ਰੀਲੀਜ਼ 'ਚ ਕਿਹਾ ਕਿ ਇਹ ਫੈਨਿਊਫੈਕਚਰਜ਼ ਲਈ ਲਾਜਿਸਟਿਕਸ ਤੋਂ ਲੈ ਕੇ ਸਪਲਾਈ ਚੇਨ ਅਤੇ ਉਪਭੋਗਤਾਵਾਂ ਨੂੰ ਘਰ 'ਤੇ ਸਾਮਾਨ ਪਹੁੰਚਾਉਣ ਲਈ ਵੱਖ-ਵੱਖ ਤਨਕਾਲੋਜੀ ਕੰਪਨੀਆਂ ਦੀ ਸਮਰਥਾਵਾਂ ਨੂੰ ਇਨੀਗ੍ਰੇਟੇਡ ਕਰੇਗਾ।
ਇਸ 'ਚ ਦੇਸ਼ ਭਰ ਦੇ ਖੁਦਰਾ ਕਾਰੋਬਾਰੀਆਂ ਦੀ ਭਾਗੀਦਾਰੀ ਹੋਵੇਗੀ। ਕੈਟ ਦੇ ਮਹਾਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਇਸ ਦਾ ਉਦੇਸ਼ ਮੰਚ 'ਤੇ 95 ਫੀਸਦੀ ਖੁਦਰਾ ਵਪਾਰੀਆਂ ਨੂੰ ਲਿਆਉਣਾ ਹੈ। ਪੋਰਟਲ ਦੇ ਵਪਾਰੀਆਂ ਦੁਆਰਾ ਚਲਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ 6 ਸ਼ਹਿਰਾਂ, ਪ੍ਰਯਾਗਰਾਜ, ਗੋਰਖਪੁਰ, ਵਾਰਾਣਸੀ, ਲਖਨਾਊ, ਕਾਨਪੁਰ ਅਤੇ ਬੈਂਗਲੁਰੂ 'ਚ ਜ਼ਰੂਰੀ ਵਸਤਾਂ ਦੀ ਸਮੀਤਿ ਗਿਣਤੀ ਨਾਲ, ਖੁਦਰਾ ਵਿਕਰੇਤਾਵਾਂ ਅਤੇ ਇਥੇ ਤਕ ਕਿ ਉਪਭੋਗਤਾਵਾਂ ਨਾਲ ਜ਼ਬਰਦਸਤ ਪ੍ਰਤੀਕਿਰਿਆ ਦੇ ਨਾਲ ਇਸ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਹੈ।
ਮੁਕੇਸ਼ ਅੰਬਾਨੀ ਦਾ ਰਿਲਾਇੰਸ ਨੂੰ ਦਸਬੰਰ ਤਕ ਪੂਰੀ ਤਰ੍ਹਾਂ ਕਰਜ਼ਾ ਮੁਕਤ ਕਰਨ ਦਾ ਟੀਚਾ
NEXT STORY