ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਕੇਨਰਾ ਬੈਂਕ ਦਾ ਮੁਨਾਫਾ 27.1 ਫੀਸਦੀ ਘੱਟ 260.2 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਕੇਨਰਾ ਬੈਂਕ ਦਾ ਮੁਨਾਫਾ 356.9 ਕਰੋੜ ਰੁਪਏ ਰਿਹਾ ਸੀ।
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਕੇਨਰਾ ਬੈਂਕ ਦੀ ਵਿਆਜ ਆਮਦਨ 2783.4 ਕਰੋੜ ਰੁਪਏ ਰਹੀ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਕੇਨਰਾ ਬੈਂਕ ਦਾ ਗ੍ਰਾਸ ਐੱਨ. ਪੀ. ਏ. 10.56 ਫੀਸਦੀ ਤੋਂ ਘੱਟ ਕੇ 10.51 ਫੀਸਦੀ ਰਿਹਾ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਕੇਨਰਾ ਬੈਂਕ ਦਾ ਨੈੱਟ ਐੱਨ. ਪੀ. ਏ. 7.09 ਫੀਸਦੀ ਤੋਂ ਘੱਟ ਕੇ 7.02 ਫੀਸਦੀ ਰਿਹਾ ਹੈ।
ਰੁਪਏ 'ਚ ਦੇਖੀਏ ਤਾਂ ਤਿਮਾਹੀ ਦਰ ਤਿਮਾਹੀ ਆਧਾਰ 'ਤੇ ਜੁਲਾਈ-ਸਤੰਬਰ ਤਿਮਾਹੀ 'ਚ ਕੇਨਰਾ ਬੈਂਕ ਦਾ ਗ੍ਰਾਸ ਐੱਨ.ਪੀ.ਏ. 37,657.8 ਕਰੋੜ ਰੁਪਏ ਤੋਂ ਵਧ ਕੇ 39,164.1 ਕਰੋੜ ਰੁਪਏ ਹੋ ਗਿਆ ਹੈ। ਤਿਮਾਹੀ ਦਰ ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਕੇਨਰਾ ਬੈਂਕ ਦਾ ਨੈੱਟ ਐੱਨ. ਪੀ. ਏ. 24,300.6 ਕਰੋੜ ਤੋਂ ਵਧ ਕੇ 25,165.6 ਕਰੋੜ ਰੁਪਏ ਹੋ ਗਿਆ ਹੈ।
ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਕੇਨਰਾ ਬੈਂਕ ਦੀ ਪ੍ਰੋਵਿਜਨਿੰਗ 2203.8 ਕਰੋੜ ਰੁਪਏ ਦੇ ਮੁਕਾਬਲੇ 2156.6 ਕਰੋੜ ਰੁਪਏ ਰਹੀ ਹੈ, ਜਦਕਿ ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਕੇਨਰਾ ਬੈਂਕ ਨੇ 2203.8 ਕਰੋੜ ਰੁਪਏ ਦੀ ਪ੍ਰੋਵਿਜਨਿੰਗ ਕੀਤੀ ਸੀ।
ITC ਦੇ ਮੁਨਾਫੇ 'ਚ 5.6 ਫੀਸਦੀ ਦਾ ਵਾਧਾ
NEXT STORY