ਲੁਧਿਆਣਾ (ਬਿਊਰੋ): ਮਹਾਨਗਰ ਵਿਚ ਬੇਖੌਫ ਚੋਰਾਂ ਨੇ ਇਕ ਵਾਰ ਫ਼ਿਰ ਪੁਲਸ ਦੀ ਗਸ਼ਤ ਨੂੰ ਚੁਣੌਤੀ ਦਿੱਤੀ ਹੈ। ਬੜੇਵਾਲ ਰੋਡ ਸਥਿਤ ਐੱਸ. ਬੀ. ਆਈ. ਬੈਂਕ ਦੀ ਖਜ਼ਾਨਾ ਬ੍ਰਾਂਚ ਨਾਲ ਜੁੜਿਆ ਹੈ, ਜਿੱਥੇ ਦੇਰ ਰਾਤ ਅਣਪਛਾਤੇ ਲੁਟੇਰਿਆਂ ਨੇ ਆਸ਼ਾਪੁਰੀ ਚੌਕ ਨੇੜੇ ਇਕ ਏ. ਟੀ. ਐੱਮ. ਮਸ਼ੀਨ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਪਾਏ, ਪਰ ਉਨ੍ਹਾਂ ਨੇ ਮਸ਼ੀਨ ਦੇ ਤਾਲੇ ਕੱਟ ਕੇ ਰੱਖ ਦਿੱਤੇ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਬੈਂਕ ਦੇ ਡਿਪਟੀ ਮੈਨੇਜਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਐੱਸ. ਬੀ. ਆਈ. ਖਜ਼ਾਨਾ ਬ੍ਰਾਂਚ, ਘੁਮਾਰ ਮੰਡੀ ਵਿਚ ਤਾਇਨਾਤ ਹਨ। ਉਨ੍ਹਾਂ ਨੇ ਸਵੇਰੇ ਤਕਰੀਬਨ 7 ਵਜੇ ਚੀਫ਼ ਮੈਨੇਜਰ ਅਸ਼ਵਨੀ ਮਹਾਜਨ ਦਾ ਫ਼ੋਨ ਆਇਆ। ਮੈਨੇਜਰ ਨੇ ਸੂਚਿਤ ਕੀਤਾ ਕਿ 14 ਤੇ 15 ਮਾਰਚ ਦੀ ਦਰਮਿਆਨੀ ਰਾਤ ਨੂੰ ਆਸ਼ਾਪੁਰੀ ਚੌਕ ਦੇ ਸਾਹਮਣੇ ਸਥਿਤ 'ਮਿਆ ਫ਼ਰਨੀਚਰ' ਕੋਲ ਲੱਗੇ ਏ. ਟੀ. ਐੱਮ. ਵਿਚ ਸੰਨ੍ਹ ਲਾਉਣ ਦੀ ਕੋਸ਼ਿਸ਼ ਹੋਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਬੈਂਕ ਅਫ਼ਸਰਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਇਹ ਵਾਰਦਾਤ ਰਾਤ ਨੂੰ ਤਕਰੀਬਨ ਢਾਈ ਤੋਂ ਤਿੰਨ ਵਜੇ ਦੇ ਵਿਚ ਹੋਈ। ਅਣਪਛਾਤੇ ਸ਼ਾਤਿਰ ਚੋਰਾਂ ਨੇ ਏ. ਟੀ. ਐੱਮ. ਦੇ ਕੈਬਿਨ ਵਿਚ ਦਾਖ਼ਲ ਹੋ ਕੇ ਮਸ਼ੀਨ ਦੇ ਤਾਲੇ ਕੱਟ ਦਿੱਤੇ। ਚੋਰਾਂ ਦਾ ਇਰਾਦਾ ਮਸ਼ੀਨ ਦੇ ਅੰਦਰ ਮੌਜੂਦ ਲੱਖਾਂ ਦੀ ਨਕਦੀ 'ਤੇ ਹੱਥ ਸਾਫ਼ ਕਰਨਾ ਸੀ। ਗਨੀਮਤ ਰਹੀ ਕਿ ਚੋਰੀ ਦੀ ਕੋਸ਼ਿਸ਼ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋ ਸਕੀ। ਪੁਲਸ ਹੁਣ ਘਟਨਾ ਵਾਲੀ ਜਗ੍ਹਾ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਤਾਂ ਜੋ ਰਾਤ ਦੇ ਹਨੇਰੇ ਵਿਚ ਵਾਰਦਾਤ ਕਰਨ ਆਏ ਇਨ੍ਹਾਂ ਬਦਮਾਸ਼ਾਂ ਦਾ ਪਤਾ ਲਗਾਇਆ ਜਾ ਸਕੇ।
'ਆਪ' ਦੇ ਸਿੱਖਿਆ ਮਾਡਲ 'ਤੇ ਰਾਜਾ ਵੜਿੰਗ ਨੇ ਚੁੱਕੇ ਸਵਾਲ, 'ਆਪ' ਵਿਧਾਇਕਾਂ ਦੇ ਬੱਚੇ ਸਰਕਾਰੀ ਸਕੂਲਾਂ ਤੋਂ ਦੂਰ ਕਿਉਂ?
NEXT STORY