ਮੁੰਬਈ- ਕਲਿਆਣ ਜਿਊਲਰਜ਼ ਦੇ ਲਾਈਫਸਟਾਈਲ ਜਿਊਲਰੀ ਬ੍ਰਾਂਡ ਕੈਂਡੀਅਰ ਨੇ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਨੂੰ ਆਪਣਾ ਨਵਾਂ ਬ੍ਰਾਂਡ ਅੰਬੈਸਡਰ ਐਲਾਨਿਆ ਹੈ। ਇਹ ਭਾਈਵਾਲੀ ਕੈਂਡੀਅਰ ਦੀ ਰਾਸ਼ਟਰੀ ਵਿਸਥਾਰ ਰਣਨੀਤੀ ਦਾ ਇਕ ਅਹਿਮ ਪੜਾਅ ਹੈ। ਬ੍ਰਾਂਡ ਨੇ ਅਜਿਹੀ ਜਿਊਲਰੀ ਪੇਸ਼ ਕੀਤੀ ਹੈ, ਜੋ ਸ਼ਖਸੀਅਤ ਦਾ ਪ੍ਰਗਟਾਵਾ, ਸਾਰਥਕ ਤੋਹਫਾ ਅਤੇ ਰੋਜ਼ਾਨਾ ਸਟਾਈਲ ਦਾ ਪ੍ਰਤੀਕ ਬਣੇ।
ਸ਼ਾਹਰੁਖ ਖਾਨ, ਜਿਨ੍ਹਾਂ ਦੀ ਲੋਕਪ੍ਰਿਯਤਾ ਸਿਰਫ ਭਾਰਤ ਹੀ ਨਹੀਂ, ਸਗੋਂ ਗਲੋਬਲ ਪੱਧਰ ’ਤੇ ਫੈਲੀ ਹੈ, ਹੁਣ ਕੈਂਡੀਅਰ ਦੇ ਡਿਜੀਟਲ, ਟੀ. ਵੀ., ਪ੍ਰਿੰਟ ਅਤੇ ਇਨ-ਸਟੋਰ ਕੈਂਪੇਨ ਦਾ ਚਿਹਰਾ ਹੋਣਗੇ। ਕੈਂਡੀਅਰ ਦੇ ਡਾਇਰੈਕਟਰ ਰਮੇਸ਼ ਕਲਿਆਣਰਮਨ ਨੇ ਕਿਹਾ, ‘‘ਭਾਰਤੀ ਜਿਊਲਰੀ ਉਦਯੋਗ ’ਚ ਹੁਣ ਸਪੱਸ਼ਟ ਸੈਗਮੈਂਟੇਸ਼ਨ ਦੇਖਣ ਨੂੰ ਮਿਲ ਰਿਹਾ ਹੈ। ਖਪਤਕਾਰ ਹੁਣ ਅਜਿਹੀ ਜਿਊਲਰੀ ਚਾਹੁੰਦੇ ਹਨ, ਜੋ ਉਨ੍ਹਾਂ ਦੀ ਸ਼ਖਸੀਅਤ, ਜੀਵਨਸ਼ੈਲੀ ਅਤੇ ਖਾਸ ਮੌਕਿਆਂ ਨਾਲ ਮੇਲ ਖਾਏ। ਕੈਂਡੀਅਰ ਇਸ ਬਦਲਾਅ ਅਨੁਸਾਰ ਬਣਿਆ ਹੈ।
ਕੈਂਡੀਅਰ ਦੇ ਬ੍ਰਾਂਡ ਅੰਬੈਸਡਰ ਸ਼ਾਹਰੁਖ ਖਾਨ ਨੇ ਕਿਹਾ, ‘‘ਜਿਊਲਰੀ ਹਮੇਸ਼ਾ ਪਿਆਰ, ਯਾਦਾਂ ਅਤੇ ਪਛਾਣ ਦਾ ਇਕ ਮਜ਼ਬੂਤ ਪ੍ਰਗਟਾਵਾ ਰਹੀ ਹੈ। ਮੈਂ ਕਲਿਆਣ ਜਿਊਲਰਜ਼ ਸਮੂਹ ਦੇ ਬ੍ਰਾਂਡ ਕੈਨਡਿਅਰ ਨਾਲ ਜੁੜ ਕੇ ਬੇਹੱਦ ਉਤਸ਼ਾਹਿਤ ਹਾਂ। ਇਹ ਬ੍ਰਾਂਡ ਇਕ ਤਾਜ਼ਾ ਅਤੇ ਆਧੁਨਿਕ ਸੋਚ ਪੇਸ਼ ਕਰਦਾ ਹੈ ਕਿ ਅੱਜ ਦੇ ਦੌਰ ’ਚ ਲੋਕ ਕੈਨਡਿਅਰ ਕਿਵੇਂ ਪਹਿਨਦੇ ਹਨ ਅਤੇ ਤੋਹਫੇ ’ਚ ਦਿੰਦੇ ਹਨ। ਇਸ ’ਚ ਖੂਬਸੂਰਤੀ ਹੈ, ਪ੍ਰਾਸੰਗਿਕਤਾ ਹੈ ਅਤੇ ਇਹ ਉਨ੍ਹਾਂ ਲੋਕਾਂ ਨਾਲ ਜੁੜਦਾ ਹੈ, ਜੋ ਹਰ ਪਲ ਨੂੰ ਸਾਰਥਕ ਬਣਾਉਣਾ ਚਾਹੁੰਦੇ ਹਨ।’’
ਗੋਇਲ ਨੇ ਅਮਰੀਕੀ ਵਣਜ ਸਕੱਤਰ ਨਾਲ ਪ੍ਰਸਤਾਵਿਤ ਵਪਾਰ ਸਮਝੌਤੇ 'ਤੇ ਕੀਤੀ ਚਰਚਾ
NEXT STORY