ਚੰਡੀਗੜ੍ਹ- ਭਾਰਤੀ ਗੋਲਫਰ ਗਗਨਜੀਤ ਭੁੱਲਰ ਨੇ ਆਖਰੀ ਦੌਰ ’ਚ ਬਿਨਾਂ ਕਿਸੇ ਬੋਗੀ ਦੇ 4-ਅੰਡਰ 68 ਦਾ ਕਾਰਡ ਖੇਡਿਆ, ਜਿਸ ਨਾਲ ਉਹ ਆਈ. ਜੀ. ਪੀ. ਐੱਲ. ਇਨਵੀਟੇਸ਼ਨ ਚੰਡੀਗੜ੍ਹ ’ਚ ਆਪਣਾ ਖਿਤਾਬ ਬਰਕਰਾਰ ਰੱਖਣ ’ਚ ਸਫਲ ਰਿਹਾ। ਉਸ ਨੇ 4 ਸ਼ਾਟ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਆਪਣਾ ਚੌਥਾ ਆਈ. ਜੀ. ਪੀ. ਐੱਲ. ਖਿਤਾਬ ਜਿੱਤਿਆ। ਭੁੱਲਰ ਨੇ ਪਹਿਲੇ 2 ਦੌਰ ’ਚ 68 ਅਤੇ 69 ਦਾ ਕਾਰਡ ਖੇਡਿਆ ਸੀ। ਉਸ ਨੇ 13ਵੇਂ ਅਤੇ 16ਵੇਂ ਹੋਲ ਵਿਚਾਲੇ 4 ਹੋਲ ’ਚ 3 ਬਰਡੀ ਨਾਲ ਇਕ ਹੋਰ 68 ਦਾ ਕਾਰਡ ਬਣਾਇਆ। ਉਸ ਦੇ 3 ਦਿਨ ਦੇ ਕੁੱਲ 11 ਅੰਡਰ ਦੇ ਸਕੋਰ ’ਚ ਸਿਰਫ ਇਕ ਬੋਗੀ ਸੀ, ਜੋ ਦੂਜੇ ਦੌਰ ’ਚ ਬਣੀ ਸੀ। ਭੁੱਲਰ ਇਸ ਤਰ੍ਹਾਂ ਵਰੁਣ ਪਾਰਿਖ (70) ਤੋਂ 3 ਸ਼ਾਟ ਅੱਗੇ ਰਿਹਾ, ਜਦੋਂਕਿ ਸਚਿਨ ਬੈਸੋਯਾ (68) 7-ਅੰਡਰ ਨਾਲ ਮਾਨਵ ਸ਼ਾਹ (70) ਨਾਲ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਿਹਾ।
IPL ਸ਼ੁਰੂ ਹੋਣ ਤੋਂ ਪਹਿਲਾਂ ਹੀ KKR ਨੂੰ ਵੱਡਾ ਝਟਕਾ! ਧਾਕੜ ਖਿਡਾਰੀ ਟੀਮ 'ਚੋਂ ਹੋਇਆ ਬਾਹਰ
NEXT STORY