ਨਵੀਂ ਦਿੱਲੀ (ਭਾਸ਼ਾ)-ਈ-ਕਾਮਰਸ ਕੰਪਨੀ ਅਮੇਜ਼ਨ ਅਤੇ ਫਲਿਪਕਾਰਟ ਦੇ ਸੰਭਾਵੀ ਰਲੇਵੇਂ 'ਤੇ ਸੀ. ਸੀ. ਆਈ. ਦੀ ਨਜ਼ਰ ਹੈ। ਦੋਵਾਂ ਕੰਪਨੀਆਂ ਦੇ ਰਲੇਵੇਂ ਨਾਲ ਬਣਨ ਵਾਲੀ ਇਕਾਈ ਦਾ ਤੇਜ਼ੀ ਨਾਲ ਵਧ ਰਹੇ ਘਰੇਲੂ ਈ-ਕਾਮਰਸ ਬਾਜ਼ਾਰ 'ਚ ਏਕਾਧਿਕਾਰ ਹੋ ਜਾਵੇਗਾ। ਹਾਲਾਂਕਿ ਅਜੇ ਕਿਸੇ ਵੀ ਪੱਖ ਨੇ ਸੰਭਾਵੀ ਰਲੇਵੇਂ ਬਾਰੇ ਕੋਈ ਰਸਮੀ ਐਲਾਨ ਨਹੀਂ ਕੀਤਾ ਹੈ ਪਰ ਅਜਿਹੀਆਂ ਖਬਰਾਂ ਹਨ ਕਿ ਦੋਵਾਂ ਕੰਪਨੀਆਂ ਵਿਚਾਲੇ ਇਸ ਬਾਰੇ ਗੱਲਬਾਤ ਚੱਲ ਰਹੀ ਹੈ।
ਇਕ ਤੈਅ ਹੱਦ ਤੋਂ ਪਰ੍ਹੇ ਦੇ ਸੌਦਿਆਂ ਨੂੰ ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਦੀ ਮਨਜ਼ੂਰੀ ਦੀ ਲੋੜ ਹੁੰਦੀ ਹੈ। ਰੈਗੂਲੇਟਰੀ ਨੂੰ ਜਿਨ੍ਹਾਂ ਸੌਦਿਆਂ 'ਚ ਮੁਕਾਬਲੇਬਾਜ਼ੀ ਰੁਕਣ ਦਾ ਸ਼ੱਕ ਹੁੰਦਾ ਹੈ, ਉਹ ਸਮੱਸਿਆ ਨੂੰ ਦੂਰ ਕਰਨ ਲਈ ਬਚਾਅ ਦੇ ਕਦਮ ਚੁੱਕਦਾ ਹੈ। ਸਲਾਹ ਦੇਣ ਵਾਲੀ ਕੰਪਨੀ ਕਾਰਪੋਰੇਟ ਪ੍ਰੋਫੈਸ਼ਨਲਜ਼ ਦੇ ਬਾਨੀ ਪਵਨ ਕੁਮਾਰ ਵਿਜੈ ਨੇ ਕਿਹਾ, ''ਅਮੇਜ਼ਨ ਅਤੇ ਫਲਿਪਕਾਰਟ ਦੇ ਇਸ ਸੰਭਾਵੀ ਸੌਦੇ ਨੂੰ ਸੀ. ਸੀ. ਆਈ. ਦੀ ਮਨਜ਼ੂਰੀ ਲੈਣੀ ਹੋਵੇਗੀ। ਸੀ. ਸੀ. ਆਈ. ਨੂੰ ਬਾਜ਼ਾਰ ਦਾ ਮੁਲਾਂਕਣ ਕਰਨਾ ਹੋਵੇਗਾ ਅਤੇ ਇਸ ਮਾਮਲੇ 'ਚ ਸਾਂਝੀ ਕੰਪਨੀ ਦੀ ਬਾਜ਼ਾਰ ਹਿੱਸੇਦਾਰੀ ਕਰੀਬ 80 ਫ਼ੀਸਦੀ ਹੋਵੇਗੀ, ਜੋ ਸੌਦੇ ਲਈ ਰੁਕਾਵਟ ਹੋ ਸਕਦਾ ਹੈ।''
ਹਾਲਾਂਕਿ ਅਜਿਹੇ ਵੀ ਮਾਮਲੇ ਰਹੇ ਹਨ ਜਦੋਂ ਰੈਗੂਲੇਟਰੀ ਨੇ ਵੱਡੇ ਸੌਦਿਆਂ ਨੂੰ ਕੁਝ ਸਖਤ ਸ਼ਰਤਾਂ ਦੇ ਨਾਲ ਮਨਜ਼ੂਰੀ ਦਿੱਤੀ ਹੈ। ਗੈਰ-ਲਾਭਕਾਰੀ ਸੰਗਠਨ ਕੰਜ਼ਿਊਮਰ ਯੂਨਿਟੀ ਐਂਡ ਟਰੱਸਟ ਸੋਸਾਇਟੀ (ਕਟਸ) ਇੰਟਰਨੈਸ਼ਨਲ ਨੇ ਕਿਹਾ ਕਿ ਦੋਵਾਂ ਕੰਪਨੀਆਂ ਦੇ ਰਲੇਵੇਂ ਦਾ ਵਪਾਰੀਆਂ 'ਤੇ ਨਾਂਹ-ਪੱਖੀ ਅਸਰ ਵੀ ਹੋ ਸਕਦਾ ਹੈ ਕਿਉਂਕਿ ਈ-ਕਾਮਰਸ ਖੇਤਰ 'ਚ ਮੁਕਾਬਲੇਬਾਜ਼ੀ ਦੀ ਕਮੀ ਕਾਰਨ ਉਨ੍ਹਾਂ ਦੇ ਕੋਲ ਮੁੱਲ-ਭਾਅ ਕਰਨ ਦੇ ਸੀਮਤ ਮੌਕੇ ਹੋਣਗੇ।
ਰੂੰ ਬਾਜ਼ਾਰ ਨੇ ਨਹੀਂ ਬਦਲੇ ਤੇਵਰ, ਬਰਾਮਦ ਵਧਣ ਦੀ ਆਸ
NEXT STORY