ਨਵੀਂ ਦਿੱਲੀ- ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦਾ ਆਈ. ਪੀ. ਓ. ਇਸੇ ਵਿੱਤੀ ਸਾਲ ਵਿਚ ਆਵੇਗਾ। ਇਸ ਗੱਲ ਦੀ ਜਾਣਕਾਰੀ ਵਿੱਤ ਮੰਤਰਾਲਾ ਦੇ ਮੁੱਖ ਆਰਥਿਕ ਸਲਾਹਕਾਰ (ਸੀ. ਏ. ਈ.) ਕ੍ਰਿਸ਼ਣਮੂਰਤੀ ਸੁਬਰਾਮਣੀਅਮ ਨੇ ਦਿੱਤੀ। ਸਰਕਾਰ ਇਸ ਆਈ. ਪੀ. ਓ ਲਈ 10 ਵਪਾਰਕ ਬੈਂਕਾਂ ਦੀ ਨਿਯੁਕਤੀ ਕਰ ਚੁੱਕੀ ਹੈ। ਸੁਬਰਾਮਣੀਅਮ ਨੇ ਭਰੋਸਾ ਜਤਾਇਆ ਕਿ ਐੱਲ. ਆਈ. ਸੀ. ਦੀ ਲਿਸਟਿੰਗ ਚਾਲੂ ਵਿੱਤੀ ਸਾਲ ਦੀ ਚੌਥੀ ਤਿਮਾਹੀ ਤੱਕ ਹੋ ਜਾਵੇਗੀ।
ਉਨ੍ਹਾਂ ਸ਼ਨੀਵਾਰ ਨੂੰ 'ਇੰਡੀਅਨ ਸਕੂਲ ਆਫ ਬਿਜ਼ਨੈੱਸ ਦੇ ਪੀ. ਜੀ. ਪੀ. ਐੱਮ. ਏ. ਐਕਸ. ਲੀਡਰਸ਼ਿਪ ਸੰਮੇਲਨ 2021' ਵਿਚ ਵਿਚਾਰ-ਵਟਾਂਦਰਾ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਚਾਲੂ ਵਿੱਤੀ ਸਾਲ ਦੇ ਬਜਟ ਵਿਚ ਨਿੱਜੀਕਰਨ ਜ਼ਰੀਏ 1.75 ਲੱਖ ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ। ਏਅਰ ਇੰਡੀਆ ਦੇ ਨਿੱਜੀਕਰਨ ਦੀ ਪ੍ਰੀਕਿਰਿਆ ਬਿਹਤਰ ਤਰੀਕੇ ਨਾਲ ਅੱਗੇ ਵੱਧ ਰਹੀ ਹੈ। ਇਸ ਲਈ ਦੋ ਬੋਲੀਆਂ ਮਿਲੀਆਂ ਹਨ।
ਉੱਥੇ ਹੀ, ਭਾਰਤ ਪੈਟਰੋਲੀਅਮ ਤੇ ਐੱਲ. ਆਈ. ਸੀ. ਦੀ ਸੂਚੀਬੱਧਤਾ ਵੀ ਹੋਣੀ ਹੈ। ਮੁੱਖ ਆਰਥਿਕ ਸਲਾਹਕਾਰ ਕੇ. ਸੁਬਰਾਮਣੀਅਮ ਨੇ ਮਾਰਚ ਵਿਚ ਕਿਹਾ ਸੀ ਕਿ ਐੱਲ. ਆਈ. ਸੀ. ਆਈ. ਪੀ. ਓ. 1 ਲੱਖ ਕਰੋੜ ਤੱਕ ਦਾ ਹੋ ਸਕਦਾ ਹੈ। ਉੱਥੇ ਹੀ, ਸਰਕਾਰ ਨੇ ਕਿਹਾ ਸੀ ਕਿ ਐੱਲ. ਆਈ. ਸੀ. ਪਾਲਿਸੀਧਾਰਕਾਂ ਲਈ ਆਈ. ਪੀ. ਓ. ਦੇ ਇਸ਼ੂ ਵਿਚ 10 ਫ਼ੀਸਦੀ ਹਿੱਸਾ ਰਾਖਵਾਂ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਐੱਲ. ਆਈ. ਸੀ. ਦਾ ਆਈ. ਪੀ. ਓ. ਦੋ ਹਿੱਸਿਆਂ ਵਿਚ ਆ ਸਕਦਾ ਹੈ ਕਿਉਂਕਿ ਇਸ ਦਾ ਆਕਾਰ ਕਾਫ਼ੀ ਵੱਡਾ ਹੋਵੇਗਾ।
ਫਿਰ ਵਧੀ ਡੀਜ਼ਲ ਦੀ ਕੀਮਤ, ਪੈਟਰੋਲ ਦੇ ਭਾਅ 21ਵੇਂ ਦਿਨ ਵੀ ਰਹੇ ਸਥਿਰ
NEXT STORY