ਨਵੀਂ ਦਿੱਲੀ, (ਭਾਸ਼ਾ)- ਟਾਇਰ ਬਣਾਉਣ ਵਾਲੀ ਕੰਪਨੀ ਸਿਏਟ ਵੱਖ-ਵੱਖ ਗਲੋਬਲ ਬਾਜ਼ਾਰਾਂ ਲਈ ਖਾਸ ਤੌਰ ’ਤੇ ਟਾਇਰ ਬਣਾ ਰਹੀ ਹੈ ਤਾਂ ਕਿ ਯੂਰਪ ਅਤੇ ਅਮਰੀਕਾ ਵਰਗੇ ਖੇਤਰਾਂ ’ਚ ਐਕਸਪੋਰਟ ਵਧਾਉਣ ਅਤੇ ਖੁਦ ਨੂੰ ਗਲੋਬਲ ਬ੍ਰਾਂਡ ਬਣਾਇਆ ਜਾ ਸਕੇ। ਆਰ. ਪੀ. ਜੀ. ਗਰੁੱਪ ਦੇ ਵਾਈਸ ਚੇਅਰਮੈਨ ਅਨੰਤ ਗੋਇਨਕਾ ਨੇ ਇਹ ਗੱਲ ਕਹੀ।
ਸਮੂਹ ਦੀ ਇਸ ਕੰਪਨੀ ਦੇ ਕੁੱਲ ਮਾਲੀਏ ’ਚ ਐਕਸਪੋਰਟ ਦੀ 20 ਫੀਸਦੀ ਹਿੱਸੇਦਾਰੀ ਹੈ ਅਤੇ ਆਉਣ ਵਾਲੇ ਕੁਝ ਸਾਲਾਂ ’ਚ ਇਹ ਹਿੱਸਾ ਵਧਣ ਦੀ ਉਮੀਦ ਹੈ। ਗੋਇਨਕਾ ਨੇ ਪੀ.ਟੀ.ਆਈ. ਭਾਸ਼ਾ ਨਾਲ ਗੱਲਬਾਤ ’ਚ ਕਿਹਾ ਕਿ ਅਸੀਂ ਅੰਤਰਰਾਸ਼ਟਰੀ ਵਿਕਾਸ ’ਤੇ ਬਹੁਤ ਧਿਆਨ ਦੇ ਰਹੇ ਹਾਂ। ਸਾਡਾ ਟੀਚਾ ਗਲੋਬਲ ਬ੍ਰਾਂਡ ਬਣਨਾ ਹੈ।
ਅਸੀਂ ਉਸ ਖਾਸ ਬਾਜ਼ਾਰ ਲਈ ਪੂਰੀ ਲੜੀ ਵਿਕਸਤ ਕਰ ਰਹੇ ਹਾਂ। ਕੰਪਨੀ ਨਾਰਡਿਕ ਖੇਤਰ, ਜਰਮਨੀ ਅਤੇ ਹੋਰ ਥਾਵਾਂ ’ਤੇ ਟਾਇਰਾਂ ਦਾ ਪ੍ਰੀਖਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਰੱਥਾ ਦੀ ਕਮੀ ਦਾ ਸਾਹਮਣਾ ਕਰ ਰਹੇ ਹਾਂ। ਸਾਡੀ 60 ਫੀਸਦੀ ਵਿਕਰੀ ਪੁਰਾਣੇ ਟਾਇਰਾਂ ਨੂੰ ਬਦਲਣ ਲਈ ਕੀਤੀ ਜਾਣ ਵਾਲੀ ਖਰੀਦ ਤੋਂ ਆਉਂਦੀ ਹੈ। ਅਸੀਂ 20 ਫੀਸਦੀ ਵਿਕਰੀ ਅੰਤਰਰਾਸ਼ਟਰੀ ਬਾਜ਼ਾਰ ’ਚ ਅਤੇ 20-25 ਫੀਸਦੀ ਵਿਕਰੀ ਓ. ਈ. ਐੱਮ. ਨੂੰ ਕਰਦੇ ਹਾਂ।
ਹੁਣ ਘਰ ਬਣਾਉਣਾ ਹੋ ਜਾਵੇਗਾ ਆਸਾਨ! ਸਰਕਾਰ ਦੇ ਰਹੀ 25 ਲੱਖ ਤੱਕ ਦਾ Loan
NEXT STORY