ਨਵੀਂ ਦਿੱਲੀ— ਹੁਣ ਪੀ. ਪੀ. ਓ. ਦੀ ਕਾਗਜ਼ੀ ਕਾਪੀ ਖੋਹਣ 'ਤੇ ਸਮੱਸਿਆਵਾਂ ਦਾ ਸਾਹਮਣਾ ਕਰਨ ਦਾ ਡਰ ਨਹੀਂ ਰਹੇਗਾ। ਕੇਂਦਰ ਸਰਕਾਰ ਦੇ ਪੈਨਸ਼ਨਰ ਹੁਣ ਡਿਜੀਲਾਕਰ 'ਚ ਇਲੈਕਟ੍ਰਾਕਿਨ ਰੂਪ 'ਚ ਪੈਨਸ਼ਨ ਪੇਮੈਂਟ ਆਰਡਰ (ਪੀ. ਪੀ. ਓ.) ਸਟੋਰ ਕਰ ਸਕਦੇ ਹਨ।
ਇਕ ਅਧਿਕਾਰਤ ਬਿਆਨ ਮੁਤਾਬਕ, ਪੈਨਸ਼ਨ ਤੇ ਪੈਨਸ਼ਨਭੋਗੀ ਕਲਿਆਣ ਵਿਭਾਗ ਨੇ ਇਹ ਨੋਟਿਸ ਕੀਤਾ ਕਿ ਕਈ ਪੈਨਸ਼ਨਰਾਂ ਨੇ ਸਮੇਂ ਦੇ ਨਾਲ ਆਪਣੇ ਪੀ. ਪੀ. ਓ. ਨੂੰ ਕਿਤੇ ਗੁਆ ਦਿੱਤਾ, ਜੋ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੈ। ਇਸ ਦੇ ਮਦੱਨੇਜ਼ਰ ਇਹ ਫੈਸਲਾ ਕੀਤਾ ਗਿਆ ਹੈ।
ਡਿਜੀਲਾਕਰ 'ਚ ਪੀ. ਪੀ. ਓ. ਨੂੰ ਰੱਖਣ ਨਾਲ ਹੁਣ ਇਸ ਦੇ ਖੋਹਣ ਦਾ ਡਰ ਨਹੀਂ ਰਹੇਗਾ। ਪੀ. ਪੀ. ਓ. ਦੇ ਨਾ ਹੋਣ 'ਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਸੇਵਾਮੁਕਤ ਹੋਏ ਕਰਮਚਾਰੀਆਂ ਲਈ ਕੋਵਿਡ-19 ਕਾਰਨ ਪੀ. ਪੀ. ਓ. ਦੀ ਕਾਗਜ਼ੀ ਕਾਪੀ ਪਾਉਣ 'ਚ ਵੀ ਸਮੱਸਿਆ ਸੀ। ਇਸ ਲਈ ਸਰਕਾਰ ਨੇ ਈ-ਪੀ. ਪੀ. ਓ. ਨੂੰ ਡਿਜੀਲਾਕਰ ਨਾਲ ਜੋੜਨ ਦਾ ਫੈਸਲਾ ਕੀਤਾ ਹੈ। ਗੌਰਤਲਬ ਹੈ ਕਿ ਡਿਜੀਲਾਕਰ 'ਤੇ ਸਰਟੀਫਿਕੇਟ, ਆਧਾਰ ਕਾਰਡ, ਪੈਨ ਕਾਰਡ ਸਮੇਤ ਹੋਰ ਕਈ ਜ਼ਰੂਰੀ ਦਸਤਾਵੇਜ਼ਾਂ ਨੂੰ ਇਲੈਕਟ੍ਰਾਨਿਕ ਰੂਪ 'ਚ ਰੱਖਿਆ ਜਾ ਸਕਦਾ ਹੈ ਅਤੇ ਲੋੜ ਪੈਣ 'ਤੇ ਇਸਤੇਮਾਲ ਕੀਤਾ ਜਾ ਸਕਦਾ ਹੈ।
1,000 ਤੋਂ ਵੱਧ ਲੋਕਾਂ ਦੀ ਭਰਤੀ ਕਰ ਰਹੀ ਹੈ ਪੇਟੀਐੱਮ, ਤੁਹਾਡੇ ਕੋਲ ਹੈ ਮੌਕਾ
NEXT STORY