ਅਹਿਮਦਾਬਾਦ—ਯਾਤਰੀ ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ.ਸੀ. ਭਾਰਗਵ ਨੇ ਆਉਣ ਵਾਲੇ ਸਮੇਂ 'ਚ ਵਾਹਨ ਵਿਕਰੀ ਵਧਾਉਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਖਦਸ਼ਾ ਪ੍ਰਗਟ ਕੀਤਾ। ਉਨ੍ਹਾਂ ਨੇ ਈਰਾਨ ਤੋਂ ਕੱਚਾ ਤੇਲ ਆਯਾਤ 'ਤੇ ਅਮਰੀਕਾ ਦੇ ਪ੍ਰਤੀਬੰਧ ਅਤੇ ਉਤਸਰਜਨ ਦੇ ਨਵੇਂ ਪ੍ਰਬੰਧ ਵਰਗੇ ਕਾਰਕਾਂ ਨੂੰ ਆਉਣ ਵਾਲੇ ਸਮੇਂ ਦੀ ਵਿਕਰੀ ਲਈ ਨਾ-ਪੱਖੀ ਮੰਨਿਆ।
ਵਰਣਨਯੋਗ ਹੈ ਕਿ ਭਾਰਗਵ ਨੇ ਕੁੱਝ ਹੀ ਰੋਜ਼ ਪਹਿਲਾਂ ਇਹ ਉਮੀਦ ਜ਼ਾਹਿਰ ਕੀਤੀ ਸੀ ਕਿ ਚੋਣਾਂ ਦੇ ਬਾਅਦ ਵਾਹਨਾਂ ਦੀ ਵਿਕਰੀ 'ਚ ਤੇਜ਼ੀ ਆ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਰਹਿੰਦਾ ਹੈ ਕਿ ਚੋਣਾਂ ਦੇ ਬਾਅਦ ਵਾਹਨਾਂ ਦੀ ਵਿਕਰੀ ਵਧੇਗੀ ਪਰ ਈਰਾਨ ਤੋਂ ਕੱਚਾ ਤੇਲ ਆਯਾਤ 'ਤੇ ਅਮਰੀਕਾ ਦੇ ਪ੍ਰਤੀਬੰਧ ਅਤੇ ਵਾਹਨਾਂ ਦੇ ਉਤਸਰਜਨ ਦੇ ਬਾਰੇ 'ਚ ਨਵੇਂ ਪ੍ਰਬੰਧ ਕੁੱਝ ਅਜਿਹੇ ਕਾਰਨ ਹਨ ਜੋ ਆਉਣ ਵਾਲੇ ਸਮੇਂ 'ਚ ਵਿਕਰੀ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਅਗਲੇ ਸਾਲ ਅਪ੍ਰੈਲ ਤੋਂ ਡੀਜ਼ਲ ਕਾਰਾਂ ਦੀ ਵਿਕਰੀ ਬੰਦ ਕਰਨ ਦੀ ਕੰਪਨੀ ਦੀ ਘੋਸ਼ਣਾ ਦੇ ਬਾਰੇ 'ਚ ਭਾਰਗਵ ਨੇ ਕਿਹਾ ਕਿ ਇਸ ਦਾ ਅਸਰ ਜੁਲਾਈ ਤੋਂ ਪਤਾ ਲੱਗੇਗਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਹ ਜਾਣਨ ਲਈ ਦੋ ਤੋਂ ਤਿੰਨ ਮਹੀਨੇ ਭਾਵ ਜੂਨ ਦੇ ਅੰਤ ਤੱਕ ਰੁੱਕਣਾ ਹੋਵੇਗਾ ਕਿ ਉਪਭੋਗਤਾ ਅਸਲ 'ਚ ਕਿਸ ਤਰ੍ਹਾਂ ਦੀ ਪ੍ਰਤਕਿਰਿਆ ਦਿੰਦੇ ਹਨ। ਜਦੋਂ ਅਸੀਂ ਜੁਲਾਈ 'ਚ ਪਹਿਲੀ ਤਿਮਾਹੀ ਦੇ ਨਤੀਜੇ ਦੇਖਾਂਗੇ ਸਾਨੂੰ ਇਸ ਬਾਰੇ 'ਚ ਸਪੱਸ਼ਟ ਪਤਾ ਹੋਵੇਗਾ ਕਿ ਬਾਜ਼ਾਰ 'ਚ ਕੀ ਚੱਲ ਰਿਹਾ ਹੈ। ਭਾਰਗਵ ਇਥੇ ਉੱਤਰੀ ਗੁਜਰਾਤ ਦੇ ਸੀਤਾਪੁਰ ਪਿੰਡ 'ਚ ਇਕ ਮਲਟੀ ਸਪੈਸ਼ਿਅਲਿਟੀ ਹਸਪਤਾਲ ਅਤੇ ਇਕ ਉੱਚ ਮਾਧਿਅਮਿਕ ਯੂਨੀਵਰਸਿਟੀ ਦੀ ਆਧਾਰਸ਼ਿਲਾ ਰੱਖਣ ਆਏ ਸੀ।
USA 'ਚ 'ਕੋਠੀ' ਖਰੀਦ ਰਹੇ ਭਾਰਤੀ, $30.4B ਨਾਲ ਚੀਨ ਟਾਪ 'ਤੇ
NEXT STORY