ਮੁੰਬਈ— ਪ੍ਰਮੁੱਖ ਜਹਾਜ਼ ਕੰਪਨੀ ਸਪਾਈਸ ਜੈੱਟ ਦੇ ਚੇਅਰਮੈਨ ਅਜੇ ਸਿੰਘ ਨੇ ਉਮੀਦ ਜਤਾਈ ਹੈ ਕਿ ਅਕਤੂਬਰ 'ਚ ਜਹਾਜ਼ਾਂ ਦੇ ਕਿਰਾਏ 'ਚ ਵਾਧਾ ਦੇਖਣ ਨੂੰ ਮਿਲੇਗਾ ਕਿਉਂਕਿ ਇੰਡਸਟਰੀ ਵਧਦੀ ਲਾਗਤ ਅਤੇ ਘਟਦੇ ਮੁਨਾਫੇ ਨਾਲ ਜੂਝ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਸ਼ਰਾਧ ਖਤਮ ਹੋਣ ਦੇ ਬਾਅਦ ਕਿਰਾਇਆਂ 'ਚ ਵਾਧਾ ਹੋ ਸਕਦਾ ਹੈ। ਕੱਚੇ ਤੇਲ 'ਚ ਤੇਜ਼ੀ ਅਤੇ ਰੁਪਏ 'ਚ ਗਿਰਾਵਟ ਕਾਰਨ ਹਵਾਈ ਜਹਾਜ਼ ਕੰਪਨੀਆਂ ਦੇ ਮੁਨਾਫੇ ਨੂੰ ਝਟਕਾ ਲੱਗਾ ਹੈ ਅਤੇ ਜਹਾਜ਼ ਕੰਪਨੀਆਂ ਵਧੀ ਹੋਈ ਲਾਗਤ ਦਾ ਬੋਝ ਗਾਹਕਾਂ ਦੇ ਮੋਢਿਆਂ 'ਤੇ ਪਾਉਣਾ ਚਾਹੁੰਦੀਆਂ ਹਨ ਕਿਉਂਕਿ ਮੌਜੂਦਾ ਸਮੇਂ ਕਿਰਾਏ ਕਾਫੀ ਘੱਟ ਹਨ। ਇਸ ਵਿਚਕਾਰ ਦੀਵਾਲੀ ਅਤੇ ਦੁਸਹਿਰਾ ਦੇ ਦਿਨਾਂ ਦੌਰਾਨ ਦੀ ਟਿਕਟ ਮਹਿੰਗੀ ਮਿਲ ਰਹੀ ਹੈ ਪਰ ਜੇਕਰ ਤੁਸੀਂ ਹਵਾਈ ਸਫਰ 'ਚ ਪੈਸੇ ਬਚਾਉਣਾ ਚਾਹੁੰਦੇ ਤਾਂ ਟਰੈਵਲ ਸਾਈਟਸ ਅਤੇ ਜਹਾਜ਼ ਕੰਪਨੀਆਂ ਦੀਆਂ ਸਾਈਟਸ 'ਤੇ ਕਿਰਾਏ ਚੈੱਕ ਕਰਕੇ ਬੁਕਿੰਗ ਕਰਾਉਣੀ ਫਾਇਦੇਮੰਦ ਰਹੇਗੀ। ਦੀਵਾਲੀ ਅਤੇ ਨਵੇਂ ਸਾਲ 'ਤੇ ਲੋਕ ਅਕਸਰ ਘੁੰਮਣ ਦੀ ਪਲਾਨਿੰਗ ਬਣਾਉਂਦੇ ਹਨ। ਅਜਿਹੇ 'ਚ ਅਸੀਂ ਤੁਹਾਨੂੰ ਦੱਸਦੇ ਹਾਂ ਕਿਸ ਤਰ੍ਹਾਂ ਸਸਤੇ 'ਚ ਟਿਕਟ ਬੁੱਕ ਕਰਾਈ ਜਾ ਸਕਦੀ ਹੈ :—

ਇੰਝ ਕਰਾ ਸਕਦੇ ਹੋ ਸਸਤੀ ਟਿਕਟ ਬੁੱਕ, ਸਫਰ ਪਵੇਗਾ ਸਸਤਾ :
ਹਵਾਈ ਟਿਕਟ ਘੱਟੋ-ਘੱਟ ਇਕ ਮਹੀਨਾ ਪਹਿਲਾਂ ਬੁੱਕ ਕਰਾਈ ਜਾਵੇ ਤਾਂ ਦਿੱਲੀ ਤੋਂ ਮੁੰਬਈ, ਕੋਲਕਾਤਾ, ਬੇਂਗਲੁਰੂ, ਗੋਆ, ਚੇਨਈ ਅਤੇ ਹੈਦਰਾਬਾਦ ਵਰਗੇ ਸ਼ਹਿਰਾਂ ਲਈ ਹਵਾਈ ਸਫਰ ਦਾ ਕਿਰਾਇਆ ਕਈ ਵਾਰ ਸਸਤਾ ਪੈਂਦਾ ਹੈ।ਮੇਕ ਮਾਈ ਟ੍ਰਿਪ, ਯਾਤਰਾ ਡਾਟਾ ਕਾਮ, ਕਲੀਅਰ ਟ੍ਰਿਪ, ਗੋਈਬੀਬੋ, ਟ੍ਰਾਈਵਾਗੋ, ਆਈ. ਆਰ. ਸੀ. ਟੀ. ਸੀ. ਵਰਗੀਆਂ ਟਰੈਵਲ ਸਾਈਟਸ 'ਤੇ ਅਜਿਹੇ ਕਈ ਆਫਰ ਮਿਲ ਜਾਂਦੇ ਹਨ, ਜੋ ਤੁਹਾਨੂੰ ਜਹਾਜ਼ ਕੰਪਨੀਆਂ ਦੀ ਸਾਈਟਸ ਨਾਲੋਂ ਵੀ ਸਸਤੇ ਪੈਂਦੇ ਹਨ। ਉਦਾਹਰਣ ਦੇ ਤੌਰ 'ਤੇ ਮੰਨ ਲਓ ਇਸ ਸਾਲ ਪਹਿਲੀ ਨਵੰਬਰ ਤੋਂ ਲੈ ਕੇ 7 ਨਵੰਬਰ ਵਿਚਕਾਰ ਤੁਸੀਂ ਕਿਸੇ ਦਿਨ ਦਿੱਲੀ ਤੋਂ ਅੰਮ੍ਰਿਤਸਰ ਦਾ ਸਫਰ ਕਰਨਾ ਹੈ ਤਾਂ ਇਨ੍ਹਾਂ ਦਿਨਾਂ ਦੀ ਟਿਕਟ ਟਰੈਵਲ ਸਾਈਟਸ 'ਤੇ 3,290 ਰੁਪਏ ਤੋਂ 3,862 ਰੁਪਏ 'ਚ ਬੁੱਕ ਕਰਾਈ ਜਾ ਸਕਦੀ ਹੈ।
2,500 ਰੁਪਏ 'ਚ ਕਰ ਸਕਦੇ ਹੋ ਜੈਪੁਰ ਦਾ ਹਵਾਈ ਸਫਰ :
ਉੱਥੇ ਹੀ ਦੀਵਾਲੀ ਵਾਲੇ ਹਫਤੇ ਦੌਰਾਨ ਦਿੱਲੀ ਤੋਂ ਗੋਆ ਦੀ ਹਵਾਈ ਟਿਕਟ 3,632 ਰੁਪਏ ਤੋਂ 4,840 ਰੁਪਏ ਦੇ ਬੇਸ ਕਿਰਾਏ ਵਿਚਕਾਰ ਬੁੱਕ ਕਰਾਈ ਜਾ ਸਕਦੀ ਹੈ। ਇਸੇ ਤਰ੍ਹਾਂ ਦਿੱਲੀ ਤੋਂ ਮੁੰਬਈ ਦੀ ਟਿਕਟ 2,875 ਰੁਪਏ ਤੋਂ 3,230 ਰੁਪਏ ਵਿਚਕਾਰ ਬੁੱਕ ਹੋ ਸਕਦੀ ਹੈ। ਹਾਲਾਂਕਿ ਇਨ੍ਹਾਂ ਸਭ 'ਚ 400-500 ਰੁਪਏ ਤਕ ਫੀਸ ਅਤੇ ਸਰਚਾਰਜ ਵੀ ਵੱਖ ਤੋਂ ਜੁੜੇਗਾ। ਦੀਵਾਲੀ ਵਾਲੇ ਹਫਤੇ 'ਚ ਦਿੱਲੀ ਤੋਂ ਜੈਪੁਰ ਜਾਣ ਲਈ ਟਿਕਟ ਹੁਣ ਤੋਂ ਹੀ ਬੁੱਕ ਕਰਨ 'ਤੇ ਫਾਇਦਾ ਹੋਵੇਗਾ। ਨਵੰਬਰ ਦੇ ਪਹਿਲੇ ਹਫਤੇ 'ਚ ਇਸ ਰੂਟ 'ਤੇ ਸਫਰ ਕਰਨ ਲਈ ਘੱਟੋ-ਘੱਟ 1,845 ਰੁਪਏ ਦੇ ਬੇਸ ਕਿਰਾਏ ਤੋਂ ਲੈ ਕੇ ਤਕਰੀਬਨ 2,500 ਰੁਪਏ ਵਿਚਕਾਰ ਦੇ ਕਿਰਾਏ 'ਚ ਟਿਕਟ ਬੁੱਕ ਕੀਤੀ ਜਾ ਸਕਦੀ ਹੈ। ਧਿਆਨ ਰਹੇ ਕਿ ਸਫਰ ਵਾਲੇ ਦਿਨ ਦੇ ਨੇੜੇ ਜਾ ਕੇ ਟਿਕਟ ਬੁੱਕ ਕਰਾਉਣੀ ਮਹਿੰਗੀ ਹੋ ਜਾਂਦੀ ਹੈ। ਇਸ ਲਈ ਆਪਣਾ ਸਫਰ ਘੱਟੋ-ਘੱਟ ਇਕ ਮਹੀਨਾ ਪਲਾਨ ਕਰਨਾ ਚਾਹੀਦਾ ਹੈ।
ਸਤੰਬਰ ’ਚ ਘਰੇਲੂ ਬਾਜ਼ਾਰ ’ਚ 12,111 ਟਰੈਕਟਰ ਵੇਚੇ ਸੋਨਾਲੀਕਾ ਟਰੈਕਟਰਸ ਨੇ
NEXT STORY