ਬੀਜਿੰਗ- ਚੀਨ ਦਾ ਨਿਰਯਾਤ ਸਾਲਾਨਾ ਆਧਾਰ 'ਤੇ ਨਵੰਬਰ 'ਚ 21.4 ਫੀਸਦੀ ਵੱਧ ਕੇ 325 ਅਰਬ ਡਾਲਰ 'ਤੇ ਪਹੁੰਚ ਗਿਆ ਪਰ ਇਸ ਦੌਰਾਨ ਆਰਥਿਕ ਵਾਧੇ 'ਚ ਗਿਰਾਵਟ ਦਰਜ ਕੀਤੀ ਗਈ ਹੈ। ਚੀਨ ਦੀ ਕਸਟਮ ਫੀਸ ਅੰਕੜਿਆਂ ਦੇ ਮੁਤਾਬਕ ਨਵੰਬਰ 'ਚ ਉਸ ਦਾ ਨਿਰਯਾਤ 21.4 ਫੀਸਦੀ ਵਧ ਗਿਆ। ਇਸ ਸਾਲ ਦੇ ਅਕਤੂਬਰ ਮਹੀਨੇ ਦੇ ਦੌਰਾਨ ਚੀਨ ਦੇ ਨਿਰਯਾਤ 'ਚ ਹਾਲਾਂਕਿ 27.1 ਫੀਸਦੀ ਦਾ ਵਾਧਾ ਹੋਇਆ ਸੀ। ਉਧਰ ਪਿਛਲੇ ਮਹੀਨੇ 'ਚ ਚੀਨ ਦਾ ਆਯਾਤ ਵੀ 31.7 ਫੀਸਦੀ ਦੇ ਵਾਧੇ ਦੇ ਨਾਲ 253.8 ਅਰਬ ਡਾਲਰ 'ਤੇ ਪਹੁੰਚ ਗਿਆ। ਅਕਤੂਬਰ 'ਚ ਉਸ ਦਾ ਆਯਾਤ 20.6 ਫੀਸਦੀ ਸੀ।
ਚੀਨ ਦੀ ਨਿਰਯਾਤ ਨੂੰ ਵਿਦੇਸ਼ੀ ਮੰਗ ਤੋਂ ਅਜਿਹੇ ਸਮੇਂ 'ਚ ਵਾਧਾ ਮਿਲਿਆ ਹੈ ਜਦੋਂ ਹੋਰ ਦੇਸ਼ਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਨ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੀਨ ਦਾ ਸੰਸਾਰਕ ਵਪਾਰ ਸਰਪਲੱਸ ਪਿਛਲੇ ਸਾਲ ਦੀ ਤੁਲਨਾ 'ਚ 4.9 ਫੀਸਦੀ ਘੱਟ ਕੇ 71.7 ਅਰਬ ਡਾਲਰ ਹੋ ਗਿਆ। ਇਹ ਅਕਤੂਬਰ ਦੇ ਰਿਕਾਰਡ 84.5 ਅਰਬ ਡਾਲਰ ਤੋਂ ਘੱਟ ਹੋਣ ਦੇ ਬਾਵਜੂਦ ਉਸ ਦੇ ਸਭ ਤੋਂ ਜ਼ਿਆਦਾ ਸਰਪਲੱਸ 'ਚੋਂ ਇਕ ਹੈ।
ਮਹਿੰਗੀ ਸੋਇਆਬੀਨ ਨਾਲ ਖਿੜੇ ਕਿਸਾਨਾਂ ਦੇ ਚਿਹਰੇ, ਪੋਲਟਰੀ ਉਦਯੋਗ ਨੂੰ ਨੁਕਸਾਨ
NEXT STORY