ਨਵੀਂ ਦਿੱਲੀ — ਚੀਨ ਆਪਣੀ ਅਰਥਵਿਵਸਥਾ ’ਚ ਰੰਗ ਭਰਨ ਲਈ ਹੁਣ ਭਾਰਤ ਤੋਂ ਮਹਿੰਦੀ ਪਾਊਡਰ, ਮਿਰਚ, ਵੈਲਿਊ ਐਡਿਡ ਟੀ ਅਤੇ ਮੋਰਿੰਗਾ ਪਾਊਡਰ ਖਰੀਦਣ ’ਚ ਆਪਣੀ ਦਿਲਚਸਪੀ ਵਿਖਾ ਰਿਹਾ ਹੈ। ਇਸ ਨਾਲ ਉਹ ਆਪਣਾ ਵਪਾਰ ਘਾਟਾ ਘਟਾਉਣਾ ਚਾਹੁੰਦਾ ਹੈ। ਹਾਲ ਹੀ ’ਚ ਸ਼ੰਘਾਈ ’ਚ ਹੋਏ ਇੰਪੋਰਟ ਫੇਅਰ ’ਚ ਚੀਨ ਦੇ ਕਾਰੋਬਾਰੀਆਂ ਨੇ ਇਨ੍ਹਾਂ ਖੇਤੀਬਾੜੀ ਉਤਪਾਦਾਂ ਬਾਰੇ ਜਾਣਕਾਰੀ ਲਈ ਸੀ। 5 ਤੋਂ 10 ਨਵੰਬਰ ਤੱਕ ਸ਼ੰਘਾਈ ’ਚ ਹੋਏ ਦੂਜੇ ਚਾਈਨਾ ਇੰਟਰਨੈਸ਼ਨਲ ਇੰਪੋਰਟ-ਐਕਸਪੋ ’ਚ ਤਾਮਿਲਨਾਡੂ ਦੇ ਇਕ ਹਿਨਾ ਪਾਊਡਰ ਐਕਸਪੋਰਟਰ ਨੇ 3 ਕਰੋਡ਼ ਰੁਪਏ ਤੋਂ ਜ਼ਿਆਦਾ ਦੇ ਆਰਡਰ ਬੁੱਕ ਕੀਤੇ ਹਨ।
ਹਰਬਲ ਉਤਪਾਦਾਂ ਲਈ ਭਾਰੀ ਇਨਕੁਆਇਰੀ
ਇਕ ਅਧਿਕਾਰੀ ਨੇ ਦੱਸਿਆ ਕਿ ਹਰਬਲ ਵਰਤੋਂ ਲਈ ਖੇਤੀਬਾੜੀ ਉਤਪਾਦਾਂ ਵਿਸ਼ੇਸ਼ ਤੌਰ ’ਤੇ ਮੋਰਿੰਗਾ ਪਾਊਡਰ, ਮਿਰਚ ਪਾਊਡਰ ਅਤੇ ਵੈਲਿਊ ਐਡਿਡ ਟੀ ਲਈ ਕਾਫ਼ੀ ਇਨਕੁਆਇਰੀ ਮਿਲੀ ਹੈ। ਭਾਰਤ ਨੇ ਇਸ ਸਾਲ ਅਪ੍ਰੈਲ-ਸਤੰਬਰ ਦੌਰਾਨ ਇਨ੍ਹਾਂ ਉਤਪਾਦਾਂ ਦੀ ਲਗਭਗ 20 ਕਰੋਡ਼ ਡਾਲਰ ਦੀ ਬਰਾਮਦ ਕੀਤੀ ਹੈ। ਚੀਨ ਆਪਣੇ ਵੱਡੇ ਟਰੇਡਿੰਗ ਪਾਰਟਨਰਸ ਦੇ ਨਾਲ ਵਪਾਰ ਘਾਟੇ (ਟ੍ਰੇਡ ਡਿਫਿਸਿਟ) ਨੂੰ ਘੱਟ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਇੰਪੋਰਟ ਐਕਸਪੋ ਵਰਗੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੌਜੂਦਾ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ’ਚ ਚੀਨ ਨੂੰ ਭਾਰਤ ਦੀ ਬਰਾਮਦ 8.5 ਅਰਬ ਡਾਲਰ ਅਤੇ ਦਰਾਮਦ 36.3 ਅਰਬ ਡਾਲਰ ਦੀ ਰਹੀ। ਪਿਛਲੇ ਵਿੱਤੀ ਸਾਲ ’ਚ ਚੀਨ ਦੇ ਨਾਲ ਭਾਰਤ ਦਾ ਵਪਾਰ ਘਾਟਾ 53.6 ਅਰਬ ਡਾਲਰ ਦਾ ਸੀ।
ਆਰਗੈਨਿਕ ਸਰਟੀਫਿਕੇਸ਼ਨ ਦੇਣਾ ਚਾਹੁੰਦੈ ਚੀਨ
ਅਧਿਕਾਰੀ ਨੇ ਕਿਹਾ ਕਿ ਚੀਨ ਸਾਨੂੰ ਅਜਿਹੇ ਖੇਤੀਬਾੜੀ ਉਤਪਾਦਾਂ ਲਈ ਆਰਗੈਨਿਕ ਸਰਟੀਫਿਕੇਸ਼ਨ ਉਪਲੱਬਧ ਕਰਵਾਉਣਾ ਚਾਹੁੰਦਾ ਹੈ, ਕਿਉਂਕਿ ਚੀਨ ’ਚ ਆਰਗੈਨਿਕ ਉਤਪਾਦਾਂ ਦੀ ਮੰਗ ਬਹੁਤ ਜ਼ਿਆਦਾ ਹੈ। ਇੰਪੋਰਟ ਐਕਸਪੋ ’ਚ ਫਾਰਮਾਸਿਊਟੀਕਲਸ, ਮੈਡੀਕਲ ਉਪਕਰਨ ਅਤੇ ਹੈਲਥਕੇਅਰ ਉਤਪਾਦ, ਆਟੋਮੋਬਾਇਲ, ਟ੍ਰੇਡ ਇਨ ਸਰਵਿਸਿਜ਼, ਖੁਰਾਕ ਅਤੇ ਖੇਤੀਬਾੜੀ ਉਤਪਾਦਾਂ ਵਰਗੀਆਂ ਮੁੱਖ ਉਤਪਾਦ ਸ਼੍ਰੇਣੀਆਂ ਸਨ।
ਕਈ ਕੰਪਨੀਆਂ ਭਾਰਤ ਨਾਲ ਕਰਨਾ ਚਾਹੁੰਦੀਆਂ ਹਨ ਬਿਜ਼ਨੈੱਸ
ਸਕੈਨਰ ਅਤੇ ਇੰਜੀਨੀਅਰਿੰਗ ਪ੍ਰੋਡਕਟਸ ਵਰਗੇ ਖੇਤਰਾਂ ’ਚ ਭਾਰਤੀ ਕੰਪਨੀਆਂ ਦੇ ਨਾਲ ਜੁਆਇੰਟ ਵੈਂਚਰ ’ਤੇ ਵੀ ਗੱਲਬਾਤ ਕੀਤੀ ਗਈ। ਫੈੱਡਰੇਸ਼ਨ ਆਫ ਇੰਡੀਅਨ ਐਕਸਪੋਰਟਰਸ ਆਰਗੇਨਾਈਜ਼ੇਸ਼ਨਸ (ਫਿਓ) ਦੇ ਡਾਇਰੈਕਟਰ ਜਨਰਲ ਅਜੇ ਸਹਾਏ ਨੇ ਦੱਸਿਆ ਕਿ ਕਈ ਕੰਪਨੀਆਂ ਭਾਰਤ ਨੂੰ ਆਪਣਾ ਐਕਸਪੋਰਟ ਬੇਸ ਬਣਾਉਣ ਦੇ ਨਾਲ ਹੀ ਭਾਰਤੀ ਮਾਰਕੀਟ ’ਚ ਵੀ ਬਿਜ਼ਨੈੱਸ ਕਰਨਾ ਚਾਹੁੰਦੀਆਂ ਹਨ। ਅਜਿਹੀਆਂ ਕੰਪਨੀਆਂ ਕੋਲ ਘੱਟ ਕਾਰਪੋਰੇਟ ਟੈਕਸ ਰੇਟ ਦਾ ਇਨਸੈਂਟਿਵ ਹੈ।
ਚੀਨ ਨੂੰ ਭਾਰਤ ਤੋਂ ਸਮੁੰਦਰੀ ਉਤਪਾਦਾਂ ਦੀ ਬਰਾਮਦ ਤਿਗੁਣੀ
ਚੀਨ ਨੂੰ ਭਾਰਤ ਦੀ ਬਰਾਮਦ ’ਚ ਵਾਧੇ ’ਚ ਸਮੁੰਦਰੀ ਉਤਪਾਦ, ਆਰਗੈਨਿਕ ਰਸਾਇਣ, ਪਲਾਸਟਿਕ, ਪੈਟਰੋਲੀਅਮ ਉਤਪਾਦ, ਚੌਲ ਅਤੇ ਅੰਗੂਰ ਦਾ ਵੱਡਾ ਯੋਗਦਾਨ ਹੈ। ਚੀਨ ਨੂੰ ਭਾਰਤ ਤੋਂ ਸਮੁੰਦਰੀ ਉਤਪਾਦਾਂ ਦੀ ਬਰਾਮਦ ਤਿਗੁਣੀ ਹੋਈ ਹੈ ਅਤੇ 2019 ਦੇ ਪਹਿਲੇ 9 ਮਹੀਨਿਆਂ ’ਚ ਇਹ ਲਗਭਗ 80 ਕਰੋਡ਼ ਡਾਲਰ ’ਤੇ ਪਹੁੰਚ ਗਈ। ਇਸ ਦੇ ਮੌਜੂਦਾ ਕੈਲੰਡਰ ਸਾਲ ਦੇ ਅੰਤ ਤੱਕ ਇਕ ਅਰਬ ਡਾਲਰ ਨੂੰ ਪਾਰ ਕਰਨ ਦੀ ਉਮੀਦ ਹੈ।
ਸੈਂਸੈਕਸ 'ਚ 100 ਤੋਂ ਵੱਧ ਅੰਕ ਦੀ ਬੜ੍ਹਤ, ਨਿਫਟੀ 11,920 'ਤੇ ਖੁੱਲ੍ਹਾ
NEXT STORY