ਨਵੀਂ ਦਿੱਲੀ — ਕੇਂਦਰੀ ਸੂਚਨਾ ਕਮਿਸ਼ਨ(CIC) ਨੇ ਭਾਰਤੀ ਰਿਜ਼ਰਵ ਬੈਂਕ ਨੂੰ ਕਰਜ਼ਾ ਵਾਪਸ ਕਰਨ 'ਚ ਅਸਫਲ ਵੱਡੇ ਕਰਜ਼ਦਾਰਾਂ ਦੇ ਨਾਵਾਂ ਦਾ ਖੁਲਾਸਾ ਕਰਨ ਲਈ ਕਿਹਾ ਹੈ। CIC ਨੇ ਕੇਂਦਰੀ ਬੈਂਕ ਨੂੰ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਕਰਜ਼ਦਾਰਾਂ ਦੇ ਨਾਵਾਂ ਦਾ ਖੁਲਾਸਾ ਕਰੇ ਜਿਨ੍ਹਾਂ ਦੇ ਫਸੇ ਕਰਜ਼ ਖਾਤਿਆਂ ਨੂੰ ਉਸਨੇ ਬੈਂਕਾਂ ਕੋਲ ਰਿਜ਼ਾਲੂਸ਼ਨ ਲਈ ਭੇਜਿਆ ਹੈ। ਲਖਨਊ ਦੇ ਸਮਾਜਿਕ ਕਾਰਜਕਰਤਾ ਨੂਤਨ ਠਾਕੁਰ ਦੀ ਅਪੀਲ 'ਤੇ CIC ਨੇ ਇਹ ਨਿਰਦੇਸ਼ ਦਿੱਤਾ ਹੈ।
ਨੂਤਨ ਨੇ ਆਪਣੀ ਆਰ.ਟੀ.ਆਈ. ਬੇਨਤੀ 'ਚ ਉਨ੍ਹਾਂ ਮੀਡੀਆ ਰਿਪੋਰਟਾਂ ਦਾ ਜ਼ਿਕਰ ਕੀਤਾ ਸੀ, ਜਿਨ੍ਹਾਂ ਵਿਚ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਦੇ 2017 'ਚ ਬਿਆਨ ਦੇ ਹਵਾਲੇ ਨਾਲ ਕਿਹਾ ਗਿਆ ਸੀ ਕਿ ਕੁਝ ਡਿਫਾਲਟਰਾਂ ਦੇ ਖਾਤਿਆਂ ਨੂੰ ਬੈਂਕਾਂ ਕੋਲ ਨਿਪਟਾਨ ਲਈ ਭੇਜਿਆ ਗਿਆ ਹੈ। ਅਚਾਰਿਆ ਨੇ ਕਿਹਾ ਸੀ ਕਿ ਅੰਦਰੂਨੀ ਸਲਾਹਕਾਰ ਕਮੇਟੀ(IAC) ਨੇ ਸਿਫਾਰਸ਼ ਕੀਤੀ ਹੈ ਕਿ ਰਿਜ਼ਰਵ ਬੈਂਕ ਸ਼ੁਰੂਆਤ 'ਚ ਵੱਡੀ ਰਾਸ਼ੀ ਦੇ ਐਨ.ਪੀ.ਏ. 'ਤੇ ਧਿਆਨ ਦੇਵੇ। ਉਨ੍ਹਾਂ ਨੇ ਕਿਹਾ ਸੀ ਕਿ ਰਿਜ਼ਰਵ ਬੈਂਕ ਨੇ ਉਸੇ ਦੇ ਅਨੁਸਾਰ ਬੈਂਕਾਂ ਨੂੰ 12 ਵੱਡੇ ਖਾਤਿਆਂ ਦੇ ਖਿਲਾਫ ਦਿਵਾਲਾ ਅਰਜ਼ੀ ਦੇਣ ਨੂੰ ਕਿਹਾ ਸੀ। ਬੈਂਕਾਂ ਦੀ ਜਿੰਨੀ ਰਾਸ਼ੀ ਕਰਜ਼ੇ ਵਿਚ ਫਸੀ ਹੈ ਉਸਦਾ 25 ਫੀਸਦੀ ਇੰਨਾ ਹੀ ਵੱਡੇ ਖਾਤਿਆਂ ਦਾ ਬਕਾਇਆ ਹੈ।
ਰੁਪਿਆ 15 ਪੈਸੇ ਕਮਜ਼ੋਰੀ ਦੇ ਨਾਲ 69.65 'ਤੇ ਖੁੱਲ੍ਹਿਆ
NEXT STORY