ਨਵੀਂ ਦਿੱਲੀ-ਕਲਪਤਰੂ ਪਾਵਰ ਟਰਾਂਸਮਿਸ਼ਨ ਲਿਮਟਿਡ (ਕੇ. ਪੀ. ਟੀ. ਐੱਲ.) ਨੇ ਕਿਹਾ ਕਿ ਉਸ ਨੇ 3 ਬਿਜਲੀ ਕੰਪਨੀਆਂ 'ਚ ਆਪਣੀ ਹਿੱਸੇਦਾਰੀ ਸੀ. ਐੱਲ. ਪੀ. ਇੰਡੀਆ ਨੂੰ ਵੇਚਣ ਲਈ ਬਾਈਡਿੰਗ ਸਮਝੌਤਾ ਕੀਤਾ ਹੈ। ਇਸ ਸੌਦੇ ਦਾ ਅਨੁਮਾਨਤ ਮੁੱਲ 3275 ਕਰੋੜ ਰੁਪਏ ਹੈ। ਸੀ. ਐੱਲ. ਪੀ. ਇੰਡੀਆ ਕਨਾਡਾਈ ਸੰਸਥਾਗਤ ਫੰਡ ਪ੍ਰਬੰਧਕ ਸੀ. ਡੀ. ਪੀ. ਕਿਊ. ਦਾ ਹਿੱਸਾ ਹੈ।
ਕਲਪਤਰੂ ਪਾਵਰ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਕਲਪਤਰੂ ਸਤਪੁੜਾ ਟਰਾਂਸਕੋ ਪ੍ਰਾਈਵੇਟ ਲਿਮਟਿਡ (ਕੇ. ਐੱਸ. ਟੀ. ਪੀ. ਐੱਲ.), ਅਲੀਪੁਰਦਵਾਰ ਟਰਾਂਸਮਿਸ਼ਨ ਲਿਮਟਿਡ (ਏ . ਟੀ. ਐੱਲ.) ਅਤੇ ਕੋਹਿਮਾ ਮਾਰਿਆਨੀ ਟਰਾਂਸਮਿਸ਼ਨ ਲਿਮਟਿਡ (ਕੇ. ਐੱਮ. ਟੀ. ਐੱਲ.) 'ਚ ਹਿੱਸੇਦਾਰੀ ਵੇਚ ਰਹੀ ਹੈ।
ਦਿੱਲੀ 'ਚ ਸੀ. ਐੱਨ. ਜੀ. 90 ਪੈਸੇ ਹੋਈ ਮਹਿੰਗੀ, ਅਪ੍ਰੈਲ 2018 ਤੋਂ ਬਾਅਦ 7ਵੀਂ ਵਾਰ ਵਧੇ ਮੁੱਲ
NEXT STORY