ਨਵੀਂ ਦਿੱਲੀ (ਭਾਸ਼ਾ)-ਇੰਡੀਗੋ ਏਅਰਲਾਈਨ ਦੀ ਮੂਲ ਕੰਪਨੀ ਇੰਟਰਗਲੋਬ ਏਵੀਏਸ਼ਨ ਦੇ ਪ੍ਰਮੋਟਰ ਰਾਕੇਸ਼ ਗੰਗਵਾਲ ਅਤੇ ਉਨ੍ਹਾਂ ਦੇ ਪਰਿਵਾਰਕ ਟਰੱਸਟ ਨੇ ਕੰਪਨੀ ’ਚ ਆਪਣੀ 3.1 ਫ਼ੀਸਦੀ ਹਿੱਸੇਦਾਰੀ ਲੱਗਭਗ 7,027.70 ਕਰੋੜ ਰੁਪਏ ’ਚ ਵੇਚਣ ਦੀ ਯੋਜਨਾ ਬਣਾਈ ਹੈ। ਇਕ ਸੌਦਾ ਪੱਤਰ ’ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਹਿੱਸੇਦਾਰੀ ਵਿਕਰੀ ਸੌਦਾ ਵੀਰਵਾਰ ਨੂੰ ਐੱਨ. ਐੱਸ. ਈ. ਅਤੇ ਬੀ. ਐੱਸ. ਈ. ਦੇ ਜ਼ਰੀਏ ਕੀਤਾ ਜਾਵੇਗਾ। ਇਸ ਵਿਕਰੀ ਤੋਂ ਮਿਲਣ ਵਾਲੀ ਪੂਰੀ ਰਾਸ਼ੀ ਵਿਕ੍ਰੇਤਾਵਾਂ ਕੋਲ ਜਾਵੇਗੀ। ਤਜਵੀਜ਼ਤ ਵਿਕਰੀ ਦੇ ਤਹਿਤ 1.21 ਕਰੋੜ ਸ਼ੇਅਰਾਂ ਦੀ ਵਿਕਰੀ 5,808 ਰੁਪਏ ਪ੍ਰਤੀ ਸ਼ੇਅਰ ਦੇ ਹੇਠਲੇ ਭਾਅ ’ਤੇ ਕੀਤੀ ਜਾਵੇਗੀ, ਜੋ ਮੰਗਲਵਾਰ ਦੇ ਬੰਦ ਭਾਅ (6,050 ਰੁਪਏ) ਤੋਂ ਲੱਗਭਗ 4 ਫ਼ੀਸਦੀ ਘੱਟ ਹੈ। ਇੰਟਰਗਲੋਬ ਏਵੀਏਸ਼ਨ ’ਚ ਗੰਗਵਾਲ ਅਤੇ ਚਿੰਕਰਪੂ ਫੈਮਿਲੀ ਟਰੱਸਟ ਦੀ ਕੁੱਲ ਹਿੱਸੇਦਾਰੀ ਜੂਨ, 2025 ਤੱਕ 7.81 ਫ਼ੀਸਦੀ ਸੀ, ਜੋ ਇਸ ਸੌਦੇ ਤੋਂ ਬਾਅਦ ਘਟ ਕੇ 4.71 ਫ਼ੀਸਦੀ ਰਹਿ ਜਾਵੇਗੀ। ਇਸ ਟਰੱਸਟ ’ਚ ਸ਼ੋਭਾ ਗੰਗਵਾਲ ਅਤੇ ਜੇ. ਪੀ. ਮਾਰਗਨ ਟਰੱਸਟ ਕੰਪਨੀ ਆਫ ਡੇਲਾਵੇਅਰ ਟਰੱਸਟੀ ਹਨ। ਇਸ ਸੌਦੇ ਲਈ ਗੋਲਡਮੈਨ ਸਾਕਸ, ਮਾਰਗਨ ਸਟੇਨਲੀ ਇੰਡੀਆ ਅਤੇ ਜੇ. ਪੀ. ਮਾਰਗਨ ਇੰਡੀਆ ਨੂੰ ਬਰੋਕਰ ਨਿਯੁਕਤ ਕੀਤਾ ਗਿਆ ਹੈ।
Google 'ਤੇ ਸਰਚ ਕਰਨ ਤੋਂ ਪਹਿਲਾਂ ਰਹੋ ਸਾਵਧਾਨ! ਇਹ ਚੀਜ਼ਾਂ Search ਕਰਨਾ ਤੁਹਾਨੂੰ ਪਹੁੰਚਾ ਸਕਦਾ ਹੈ ਜੇਲ੍ਹ ਤੱਕ
NEXT STORY