ਨਵੀਂ ਦਿੱਲੀ— ਸਰਕਾਰ ਵੱਲੋਂ ਹਾਲ ਹੀ 'ਚ ਕੁਦਰਤੀ ਗੈਸ ਦੀਆਂ ਕੀਮਤਾਂ 'ਚ ਕੀਤੀ ਗਈ ਕਟੌਤੀ ਪਿੱਛੋਂ ਸੀ. ਐੱਨ. ਜੀ. ਅਤੇ ਪੀ. ਐੱਨ. ਜੀ. ਦਾ ਇਸਤੇਮਾਲ ਕਰਨ ਵਾਲੇ ਖ਼ਪਤਕਾਰਾਂ ਲਈ ਰਾਹਤ ਭਰੀ ਖ਼ਬਰ ਹੈ।
ਸੀ. ਐੱਨ. ਜੀ. ਅਤੇ ਪੀ. ਐੱਨ. ਜੀ. ਦੀਆਂ ਕੀਮਤਾਂ 'ਚ ਕਟੌਤੀ ਹੋ ਗਈ ਹੈ। ਨਵੀਆਂ ਦਰਾਂ 4 ਅਕਤੂਬਰ ਤੋਂ ਲਾਗੂ ਹੋ ਜਾਣਗੀਆਂ।
ਸ਼ਨੀਵਾਰ ਨੂੰ ਇੰਦਰਪ੍ਰਸਥ ਗੈਸ ਲਿਮਟਿਡ (ਆਈ. ਜੀ. ਐੱਲ.) ਨੇ ਦਿੱਲੀ 'ਚ ਸੀ. ਐੱਨ. ਜੀ. ਦੀ ਕੀਮਤ 'ਚ 1.53 ਰੁਪਏ ਪ੍ਰਤੀ ਕਿਲੋ ਦੀ ਕਟੌਤੀ ਕੀਤੀ ਹੈ, ਜਿਸ ਨਾਲ ਦਿੱਲੀ 'ਚ ਇਸ ਦੀ ਕੀਮਤ ਹੁਣ 42.70 ਰੁਪਏ ਪ੍ਰਤੀ ਕਿਲੋ 'ਤੇ ਆ ਗਈ ਹੈ।
ਇਸ ਤੋਂ ਇਲਾਵਾ ਘਰੇਲੂ ਪੀ. ਐੱਨ. ਜੀ. ਦੀ ਕੀਮਤ ਵੀ ਘਟਾਈ ਗਈ ਹੈ। ਦਿੱਲੀ 'ਚ ਪੀ. ਐੱਨ. ਜੀ. 1.05 ਰੁਪਏ ਸਸਤੀ ਹੋ ਕੇ ਹੁਣ 27.50 ਰੁਪਏ ਪ੍ਰਤੀ ਐੱਸ. ਸੀ. ਐੱਮ. ਹੋ ਗਈ ਹੈ। ਇਸ ਤੋਂ ਪਹਿਲਾਂ ਦਿੱਲੀ 'ਚ ਪੀ. ਐੱਨ. ਜੀ. ਦੀ ਕੀਮਤ 28.55 ਰੁਪਏ ਪ੍ਰਤੀ ਐੱਸ. ਸੀ. ਐੱਮ. ਸੀ। ਗੌਰਤਲਬ ਹੈ ਕਿ ਆਈ. ਜੀ. ਐੱਲ. ਦਿੱਲੀ 'ਚ 9.5 ਲੱਖ ਘਰਾਂ 'ਚ ਪੀ. ਐੱਨ. ਜੀ. ਸਪਲਾਈ ਕਰਦਾ ਹੈ। ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ, ਮੁਜ਼ੱਫਰਨਗਰ, ਕਰਨਾਲ ਅਤੇ ਰੇਵਾੜੀ 'ਚ ਇਹ 5 ਲੱਖ ਘਰਾਂ ਨੂੰ ਪੀ. ਐੱਨ. ਜੀ. ਸਪਲਾਈ ਕਰਦਾ ਹੈ। ਇੰਦਰਪ੍ਰਸਥ ਗੈਸ ਲਿਮਟਿਡ ਦੀ ਕਟੌਤੀ ਦੇ ਨਾਲ ਹੀ ਹੋਰ ਸਪਲਾਈਰਾਂ ਵੱਲੋਂ ਵੀ ਨਵੀਆਂ ਦਰਾਂ ਲਾਗੂ ਹੋ ਜਾਣਗੀਆਂ। 4 ਅਕਤੂਬਰ ਤੋਂ ਸੀ. ਐੱਨ. ਜੀ. ਅਤੇ ਪਾਈਪਡ ਨੈਚੂਰਲ ਗੈਸ (ਪੀ. ਐੱਨ. ਜੀ.) ਪਹਿਲਾਂ ਨਾਲੋਂ ਹੁਣ ਸਸਤੀ ਪਵੇਗੀ।
RBI ਦੀ ਇਸ ਬੈਂਕ 'ਤੇ ਪਾਬੰਦੀ, ਸਿਰਫ 1000 ਰੁ: ਕਢਾ ਸਕਣਗੇ ਖਾਤਾਧਾਰਕ
NEXT STORY