ਨਵੀਂ ਦਿੱਲੀ- ਦੇਸ਼ ਦਾ ਕੋਲਾ ਆਧਾਰਿਤ ਬਿਜਲੀ ਉਤਪਾਦਨ ਦਸੰਬਰ 'ਚ 15.03 ਫੀਸਦੀ ਵਧ ਕੇ 9,844.3 ਕਰੋੜ ਯੂਨਿਟ ਹੋ ਗਿਆ ਹੈ। ਕੋਲਾ ਆਧਾਰਿਤ ਬਿਜਲੀ ਉਤਪਾਦਨ ਦਾ ਦੇਸ਼ ਦੇ ਕੁੱਲ ਬਿਜਲੀ ਉਤਪਾਦਨ 'ਚ ਹਿੱਸਾ 76.59 ਫੀਸਦੀ ਹੈ। ਪਿਛਲੇ ਵਿੱਤੀ ਸਾਲ ਦੇ ਇਸੇ ਮਹੀਨੇ 'ਚ ਕੋਲਾ ਆਧਾਰਿਤ ਬਿਜਲੀ ਉਤਪਾਦਨ 8,557.9 ਕਰੋੜ ਯੂਨਿਟ ਸੀ। ਕੋਲਾ ਮੰਤਰਾਲੇ ਦੇ ਦਸੰਬਰ 2022 ਦੇ ਮਾਸਿਕ ਅੰਕੜਿਆਂ (ਅਸਥਾਈ) ਦੇ ਅਨੁਸਾਰ ਸਮੀਖਿਆ ਅਧੀਨ ਮਹੀਨੇ ਵਿੱਚ ਕੋਲਾ ਆਧਾਰਿਤ ਅਤੇ ਕੁੱਲ ਬਿਜਲੀ ਉਤਪਾਦਨ ਦੋਵਾਂ 'ਚ ਸਾਲਾਨਾ ਆਧਾਰ 'ਤੇ ਵਾਧਾ ਦਰਜ ਕੀਤਾ ਹੈ।
ਅੰਕੜਿਆਂ ਦੇ ਅਨੁਸਾਰ ਕੋਲਾ ਅਧਾਰਤ ਬਿਜਲੀ ਉਤਪਾਦਨ ਦਸੰਬਰ, 2021 ਦੇ ਮੁਕਾਬਲੇ ਦਸੰਬਰ, 2022 ਵਿੱਚ 15.03 ਫੀਸਦੀ ਵਧਿਆ ਹੈ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਕੁੱਲ ਬਿਜਲੀ ਉਤਪਾਦਨ ਵਿੱਚ 13.65 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਦਸੰਬਰ, 2022 ਵਿੱਚ ਕੁੱਲ ਬਿਜਲੀ ਉਤਪਾਦਨ ਪਿਛਲੇ ਮਹੀਨੇ ਯਾਨੀ ਨਵੰਬਰ ਦੀ ਤੁਲਨਾ 'ਚ 8.90 ਫੀਸਦੀ ਵੱਧ ਰਿਹਾ ਹੈ। ਨਵੰਬਰ ਵਿੱਚ ਕੁੱਲ ਬਿਜਲੀ ਉਤਪਾਦਨ 11,802.9 ਕਰੋੜ ਯੂਨਿਟ ਰਿਹਾ ਸੀ। ਦਸੰਬਰ 'ਚ ਇਹ ਵਧ ਕੇ 12,853.6 ਕਰੋੜ ਯੂਨਿਟ ਹੋ ਗਿਆ।
ਹਾਲਾਂਕਿ ਦਸੰਬਰ 'ਚ ਲਿਗਨਾਈਟ ਆਧਾਰਿਤ ਬਿਜਲੀ ਉਤਪਾਦਨ ਮਾਮੂਲੀ ਤੌਰ 'ਤੇ ਘਟ ਕੇ 222.7 ਕਰੋੜ ਯੂਨਿਟ ਰਹਿ ਗਿਆ, ਜੋ ਪਿਛਲੇ ਵਿੱਤੀ ਸਾਲ ਦੇ ਇਸੇ ਮਹੀਨੇ 227.2 ਕਰੋੜ ਯੂਨਿਟ ਸੀ। ਪਿਛਲੇ ਮਹੀਨੇ ਪਣ-ਬਿਜਲੀ ਦਾ ਉਤਪਾਦਨ 5.94 ਫੀਸਦੀ ਵਧ ਕੇ 913.2 ਕਰੋੜ ਯੂਨਿਟ ਹੋ ਗਿਆ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ 'ਚ 862 ਕਰੋੜ ਯੂਨਿਟ ਸੀ। ਦੇਸ਼ ਵਿੱਚ ਇੱਕ ਚੌਥਾਈ ਬਿਜਲੀ ਸਪਲਾਈ ਕਰਨ ਵਾਲੀ ਐੱਨ.ਟੀ.ਪੀ.ਸੀ. ਨੇ ਪਿਛਲੇ ਦਿਨੀਂ ਕਿਹਾ ਸੀ ਕਿ ਕੋਲਾ ਆਧਾਰਿਤ ਬਿਜਲੀ ਉਤਪਾਦਨ ਦੇਸ਼ ਵਿੱਚ ਬਿਜਲੀ ਸਪਲਾਈ ਦੀ ਰੀੜ੍ਹ ਹੈ ਅਤੇ ਇਹ ਸਥਿਤੀ ਅਗਲੇ ਦੋ-ਤਿੰਨ ਦਹਾਕਿਆਂ ਤੱਕ ਬਣੀ ਰਹੇਗੀ।
FPI ਨੇ ਨਵੇਂ ਸਾਲ ਦੇ ਪਹਿਲੇ ਹਫਤੇ ਸ਼ੇਅਰ ਬਾਜ਼ਾਰਾਂ ਤੋਂ ਕੱਢੇ 5,900 ਕਰੋੜ ਰੁਪਏ
NEXT STORY