ਨਵੀਂ ਦਿੱਲੀ—ਦੇਸ਼ ਦਾ ਕੋਲਾ ਆਯਾਤ ਬੀਤੇ ਵਿੱਤੀ ਸਾਲ ਦੇ ਪਹਿਲੇ 11 ਮਹੀਨੇ 'ਚ 7.89 ਫੀਸਦੀ ਵਧ ਕੇ 21.21 ਕਰੋੜ ਟਨ 'ਤੇ ਪਹੁੰਚ ਗਿਆ ਹੈ। ਇਕ ਰਿਪੋਰਟ 'ਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਰਿਪੋਰਟ ਅਜਿਹੇ ਸਮੇਂ ਆਈ ਹੈ ਜਦੋਂ ਸਰਕਾਰ ਕੋਲ ਇੰਡੀਆ ਦੇ ਲਈ ਪੂਰਵ ਨਿਰਧਾਰਿਤ ਇਕ ਅਰਬ ਟਨ ਕੋਲਾ ਉਤਪਾਦਨ ਟੀਚੇ ਨੂੰ ਘਟ ਕਰਨ 'ਚ ਵਿਚਾਰ ਕਰ ਰਹੀ ਹੈ। ਐਮਜੰਕਸ਼ਨ ਸਰਵਿਸੇਜ਼ ਦੀ ਰਿਪੋਰਟ ਮੁਤਾਬਕ ਵਿੱਤੀ ਸਾਲ 2018-19 ਦੀ ਅਪ੍ਰੈਲ-ਫਰਵਰੀ ਸਮੇਂ ਦੇ ਦੌਰਾਨ ਕੋਲਾ ਅਤੇ ਕੋਕ ਆਯਾਤ ਕਰੀਬ 7.89 ਫੀਸਦੀ ਵਧ ਕੇ 21.21 ਕਰੋੜ ਟਨ 'ਤੇ ਪਹੁੰਚ ਗਿਆ ਹੈ। ਵਿੱਤੀ ਸਾਲ 2017-18 ਦੀ ਸਮਾਨ ਸਮੇਂ 'ਚ ਇਹ 19.65 ਕਰੋੜ ਟਨ ਰਿਹਾ ਸੀ। ਰਿਪੋਰਟ ਮੁਤਾਬਕ ਫਰਵਰੀ ਮਹੀਨੇ 'ਚ ਕੋਲਾ ਆਯਾਤ 1.83 ਕਰੋੜ ਟਨ ਰਿਹਾ। ਜਨਵਰੀ 'ਚ ਇਹ 2.11 ਕਰੋੜ ਟਨ ਰਿਹਾ ਸੀ। ਐਮਜੰਕਸ਼ਨ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਵਿਨੇ ਵਰਮਾ ਨੇ ਕਿਹਾ ਕਿ ਕੋਕਿੰਗ ਕੋਲ ਆਯਾਤ 'ਚ ਫਰਵਰੀ ਮਹੀਨੇ 'ਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। ਇਸ ਦਾ ਮੁੱਖ ਕਾਰਨ ਜ਼ਿਆਦਾ ਕੀਮਤਾਂ ਅਤੇ ਭਾਰਤੀ ਇਸਪਾਤ ਖੇਤਰ 'ਚ ਸੁਸਤੀ ਹੈ। ਰੀਅਲ ਅਸਟੇਟ ਅਤੇ ਵਾਹਨ ਖੇਤਰ 'ਚ ਇਸਪਾਤ ਦੀ ਖਪਤ ਘੱਟ ਰਹੀ ਜਿਸ ਦਾ ਅਸਰ ਉਤਪਾਦਨ 'ਤੇ ਦੇਖਣ ਨੂੰ ਮਿਲਿਆ। ਫਰਵਰੀ ਮਹੀਨੇ ਦੌਰਾਨ ਗੈਰ-ਕੋਕਿੰਗ ਕੋਲਾ ਆਯਾਤ ਜਨਵਰੀ ਦੇ 1.45 ਕਰੋੜ ਟਨ ਦੀ ਤੁਲਨਾ 'ਚ 1.38 ਕਰੋੜ ਟਨ ਰਿਹਾ। ਕੋਕਿੰਗ ਕੋਲਾ ਆਯਾਤ ਇਸ ਦੌਰਾਨ ਜਨਵਰੀ ਦੇ 33.20 ਲੱਖ ਟਨ ਦੀ ਤੁਲਨਾ 'ਚ 29.30 ਲੱਖ ਟਨ ਰਿਹਾ। ਧਾਤੁਕਰਮ ਕੋਲਾ ਆਯਾਤ ਇਸ ਦੌਰਾਨ 2.60 ਲੱਖ ਟਨ ਰਿਹਾ।
5 ਸਾਲਾਂ 'ਚ ਮੋਦੀ ਦੀ ਵਿਦੇਸ਼ ਯਾਤਰਾ 'ਤੇ 443 ਕਰੋੜ ਖਰਚ, ਸਾਬਕਾ PM ਦੀ ਯਾਤਰਾ ਤੋਂ 50 Cr. ਘੱਟ
NEXT STORY