ਮੁੰਬਈ- 'ਬਿੱਗ ਬੌਸ 13' ਤੋਂ ਪ੍ਰਸਿੱਧੀ ਖੱਟਣ ਵਾਲੀ ਅਤੇ ਐਂਟਰਟੇਨਮੈਂਟ ਇੰਡਸਟਰੀ ਦਾ ਵੱਡਾ ਨਾਮ ਬਣ ਚੁੱਕੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇਹ ਖੁਲਾਸੇ ਉਨ੍ਹਾਂ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਆਪਣੀ ਪੰਜਾਬੀ ਫ਼ਿਲਮ 'ਇਕ ਕੁੜੀ' ਦੇ ਪ੍ਰਮੋਸ਼ਨ ਦੌਰਾਨ ਕੀਤੇ।
ਇਹ ਵੀ ਪੜ੍ਹੋ: 'ਮਸ਼ਹੂਰ ਅਦਾਕਾਰ ਦੇ ਘਰ 'ਚ ਲਗਾਇਆ ਗਿਐ ਬੰਬ'; DGP ਦਫ਼ਤਰ ਨੂੰ ਈਮੇਲ ਰਾਹੀਂ ਮਿਲੀ ਧਮਕੀ, ਮਾਹੌਲ ਤਣਾਅਪੂਰਨ
31 ਦੀ ਉਮਰ ਵਿੱਚ ਐਗ ਫ੍ਰੀਜ਼ ਕਰਵਾਉਣ ਦੀ ਯੋਜਨਾ
ਸ਼ਹਿਨਾਜ਼ ਗਿੱਲ ਨੇ ਆਪਣੇ ਭਵਿੱਖ ਦੇ ਪਲਾਨ ਬਾਰੇ ਦੱਸਦਿਆਂ ਇੱਕ ਮਹੱਤਵਪੂਰਨ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਐਗਸ ਫ੍ਰੀਜ਼ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਅਦਾਕਾਰਾ ਨੇ ਸਲਾਹ ਦਿੱਤੀ ਕਿ, "ਚਾਹੇ ਵਿਆਹ ਨਾ ਕਰੋ, ਪਰ ਐਗਸ ਫ੍ਰੀਜ਼ ਕਰਵਾ ਲਓ।" ਉਨ੍ਹਾਂ ਕਿਹਾ ਕਿ ਉਹ ਵੀ ਅਜਿਹਾ ਕੁਝ ਕਰਨ ਦੀ ਯੋਜਨਾ ਬਣਾ ਰਹੀ ਹੈ, ਹਾਲਾਂਕਿ, ਉਨ੍ਹਾਂ ਕੋਲ ਇਸ ਸਮੇਂ ਸਮਾਂ ਨਹੀਂ ਹੈ।
ਇਹ ਵੀ ਪੜ੍ਹੋ: ਸੰਜੀਵ ਕੁਮਾਰ ਦੇ ਦੇਹਾਂਤ ਮਗਰੋਂ ਸਾਰੀ ਉਮਰ ਰਹੀ ਕੁਆਰੀ, ਹੁਣ ਉਸੇ ਦੀ ਬਰਸੀ 'ਤੇ ਦਿੱਗਜ ਅਦਾਕਾਰਾ ਨੇ ਤਿਆਗੇ ਪ੍ਰਾਣ
ਮਾਂ ਬਣਨ ਦੀ ਇੱਛਾ
ਸ਼ਹਿਨਾਜ਼ ਗਿੱਲ, ਜੋ ਕਿ ਹੁਣ 31 ਸਾਲ ਦੀ ਹੈ, ਨੇ ਮਾਂ ਬਣਨ ਦੀ ਆਪਣੀ ਤੀਬਰ ਇੱਛਾ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, "ਮੈਂ ਬੱਚਿਆਂ ਲਈ ਬਹੁਤ ਜ਼ਿਆਦਾ ਫੀਲ ਕਰਨ ਲੱਗ ਗਈ ਹਾਂ।" ਉਹਨਾਂ ਨੇ ਅੱਗੇ ਦੱਸਿਆ ਕਿ ਕਦੇ-ਕਦੇ ਮਨ ਕਰਦਾ ਹੈ ਕਿ ਉਹ ਮਾਂ ਬਣ ਜਾਵੇ। ਫਿਰ ਉਹ ਸੋਚਦੀ ਹੈ ਕਿ ਹਾਲੇ ਸਮਾਂ ਹੈ, ਪਰ ਫਿਰ ਲੱਗਦਾ ਹੈ ਕਿ ਇਹੀ ਸਹੀ ਵਕਤ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਦੀ ਵਿਗੜੀ ਸਿਹਤ ! ਹਸਪਤਾਲ ਦੇ ਬੈੱਡ ਤੋਂ ਤਸਵੀਰ ਆਈ ਸਾਹਮਣੇ
ਵਿਆਹ ਦੀ ਸਹੀ ਉਮਰ
ਇਕ ਇੰਟਰਵਿਊ ਦੌਰਾਨ, ਜਦੋਂ ਸ਼ਹਿਨਾਜ਼ ਗਿੱਲ ਨੂੰ ਪੁੱਛਿਆ ਗਿਆ ਸੀ ਕਿ ਲੜਕੀਆਂ ਲਈ ਵਿਆਹ ਕਰਨ ਦੀ ਸਹੀ ਉਮਰ ਕੀ ਹੈ। ਉਨ੍ਹਾਂ ਨੇ ਜਵਾਬ ਦਿੱਤਾ ਕਿ ਵਿਆਹ ਦੀ ਸਹੀ ਉਮਰ 30 ਜਾਂ 31 ਸਾਲ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਕਿਸੇ ਨੇ ਬੱਚਾ ਪਲਾਨ ਕਰਨਾ ਹੈ, ਤਾਂ ਵਿਆਹ ਦਾ ਇੱਕ ਸਹੀ ਵਕਤ ਹੁੰਦਾ ਹੈ, ਅਤੇ ਉਸਨੂੰ ਕਰ ਲੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ: 60 ਕਰੋੜ ਦੀ ਧੋਖਾਦੇਹੀ ਦਾ ਮਾਮਲਾ; ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਦੀ ਕੰਪਨੀ ਦੇ 4 ਕਰਮਚਾਰੀਆਂ ਨੂੰ ਜਾਰੀ ਹੋਇਆ ਸੰਮਨ
ਬਾਲੀਵੁੱਡ ਇੰਡਸਟਰੀ ਨੂੰ ਫਿਰ ਲੱਗਾ ਵੱਡਾ ਸਦਮਾ; ਮਸ਼ਹੂਰ ਅਦਾਕਾਰ ਦੀ ਪਤਨੀ ਦਾ ਦੇਹਾਂਤ
NEXT STORY