ਨਵੀਂ ਦਿੱਲੀ (ਭਾਸ਼ਾ) - ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਦਾ ਅਗਸਤ ’ਚ ਕੋਲਾ ਉਤਪਾਦਨ 11.9 ਫੀਸਦੀ ਘੱਟ ਕੇ 4.61 ਕਰੋੜ ਟਨ ਰਹਿ ਗਿਆ। ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਨੇ ਬੀ. ਐੱਸ. ਈ. ਨੂੰ ਦਿੱਤੀ ਗਈ ਜਾਣਕਾਰੀ ’ਚ ਦੱਸਿਆ ਕਿ ਅਗਸਤ 2023 ’ਚ ਕੰਪਨੀ ਦਾ ਕੋਲਾ ਉਤਪਾਦਨ 5.23 ਕਰੋੜ ਟਨ ਸੀ।
ਹਾਲਾਂਕਿ ਅਪ੍ਰੈਲ-ਅਗਸਤ ਦੀ ਮਿਆਦ ’ਚ ਕੰਪਨੀ ਦਾ ਕੋਲਾ ਉਤਪਾਦਨ ਵਧ ਕੇ 29.04 ਕਰੋੜ ਟਨ ਹੋ ਗਿਆ। ਕੋਲੇ ਦਾ ਉਠਾਅ ਵੀ ਘਟ ਕੇ 5.21 ਕਰੋੜ ਟਨ ਰਹਿ ਗਿਆ। ਘਰੇਲੂ ਕੋਲਾ ਉਤਪਾਦਨ ’ਚ ਸੀ. ਆਈ. ਐੱਲ. ਦਾ ਯੋਗਦਾਨ 80 ਫੀਸਦੀ ਤੋਂ ਵੱਧ ਹੈ। ਵਿੱਤੀ ਸਾਲ 2023-24 ’ਚ ਕੋਲ ਇੰਡੀਆ ਦਾ ਉਤਪਾਦਨ 10 ਫੀਸਦੀ ਵਧ ਕੇ 77.36 ਕਰੋੜ ਟਨ ਰਿਹਾ ਸੀ। ਹਾਲਾਂਕਿ, ਇਹ ਵਿੱਤੀ ਸਾਲ ਲਈ 78 ਕਰੋੜ ਟਨ ਦੇ ਉਤਪਾਦਨ ਟੀਚੇ ਤੋਂ ਥੋੜ੍ਹਾ ਘੱਟ ਰਹਿ ਗਿਆ ਸੀ।
ਸੋਨੇ ਤੇ ਚਾਂਦੀ ਦੀ ਕੀਮਤ 'ਚ ਆਈ ਗਿਰਾਵਟ, ਜਾਣੋ ਦਿੱਲੀ ਤੋਂ ਪਟਨਾ ਤੱਕ ਅੱਜ ਕੀਮਤੀ ਧਾਤਾਂ ਦੇ ਭਾਅ
NEXT STORY