ਨਵੀਂ ਦਿੱਲੀ (ਭਾਸ਼ਾ) – ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿਮਟਿਡ ਦਾ ਏਕੀਕ੍ਰਿਤ ਸ਼ੁੱਧ ਲਾਭ 47.7 ਫੀਸਦੀ ਵਧਕੇ 4,558.39 ਕਰੋੜ ਰੁਪਏ ਹੋ ਗਿਆ। ਆਪ੍ਰੇਟਿੰਗ ਆਮਦਨ ਵਧਣ ਕਾਰਨ ਕੰਪਨੀ ਦਾ ਲਾਭ ਵਧਿਆ ਹੈ।
ਕੋਲ ਇੰਡੀਆ ਨੇ ਕਿਹਾ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਉਸ ਦਾ ਏਕੀਕ੍ਰਿਤ ਸ਼ੁੱਧ ਲਾਭ 3,085.39 ਕਰੋੜ ਰੁਪਏ ਸੀ।
ਉਥੇ ਹੀ ਅਕਤੂਬਰ-ਦਸੰਬਰ 2021 ਤਿਮਾਹੀ ਦੌਰਾਨ ਕੰਪਨੀ ਦੀ ਆਮਦਨ ਵਧ ਕੇ 28,433.50 ਕਰੋੜ ਰੁਪਏ ’ਤੇ ਪਹੁੰਚ ਗਈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਇਹ 23,686.03 ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਕੋਲ ਇੰਡੀਆ ਦਾ ਏਕੀਕ੍ਰਿਤ ਖਰਚਾ ਵੀ ਸਮੀਖਿਆ ਅਧੀਨ ਤਿਮਾਹੀ ’ਚ ਵਧ ਕੇ 22,780.95 ਕਰੋੜ ਰੁਪਏ ਹੋ ਗਿਆ।
ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 19,592.57 ਕਰੋੜ ਰੁਪਏ ਸੀ। ਕੋਲ ਇੰਡੀਆ ਦਾ ਕੁੱਲ ਘਰੇਲੂ ਕੋਲਾ ਉਤਪਾਦਨ ’ਤ 80 ਫੀਸਦੀ ਤੋਂ ਵੱਧ ਦਾ ਯੋਗਦਾਨ ਹੈ।
ਸੈਂਸੈਕਸ 1736 ਅੰਕ ਚੜ੍ਹਿਆ, ਨਿਫਟੀ 17300 ਦੇ ਉੱਪਰ ਬੰਦ ਹੋਇਆ
NEXT STORY