ਬਿਜ਼ਨੈੱਸ ਡੈਸਕ : ਜਰਮਨ ਦੀ ਮਸ਼ਹੂਰ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਇੰਡੀਆ (Audi India) ਨੇ ਭਾਰਤ ਵਿੱਚ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਕੰਪਨੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ 1 ਅਪ੍ਰੈਲ, 2026 ਤੋਂ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ ਵਿੱਚ 2 ਫੀਸਦੀ ਤੱਕ ਦਾ ਵਾਧਾ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ : ਕਿਸਾਨਾਂ ਲਈ ਵੱਡੀ ਖ਼ੁਸ਼ਖ਼ਬਰੀ: ਇਸ ਤਾਰੀਖ਼ ਨੂੰ ਖ਼ਾਤੇ ਚ ਆਵੇਗੀ PM-ਕਿਸਾਨ ਦੀ 22ਵੀਂ ਕਿਸ਼ਤ
ਕਿਉਂ ਵਧ ਰਹੀਆਂ ਹਨ ਕੀਮਤਾਂ?
ਕੰਪਨੀ ਮੁਤਾਬਕ, ਕਾਰਾਂ ਦੀਆਂ ਕੀਮਤਾਂ ਵਿੱਚ ਇਹ ਵਾਧਾ ਵਧ ਰਹੀ ਲਾਗਤ (input costs) ਅਤੇ ਕਰੰਸੀ ਦੀਆਂ ਦਰਾਂ ਵਿੱਚ ਹੋ ਰਹੇ ਉਤਾਰ-ਚੜ੍ਹਾਅ ਕਾਰਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕੰਪਨੀ ਦੇ ਕੁੱਲ ਖਰਚੇ ਵਧ ਗਏ ਹਨ,। ਆਡੀ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਬਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੰਪਨੀ ਨੇ ਕੋਸ਼ਿਸ਼ ਕੀਤੀ ਹੈ ਕਿ ਇਸ ਵਾਧੇ ਦਾ ਪ੍ਰਭਾਵ ਗਾਹਕਾਂ 'ਤੇ ਘੱਟ ਤੋਂ ਘੱਟ ਪਵੇ। ਇਹ ਨਵੀਆਂ ਕੀਮਤਾਂ ਭਾਰਤ ਵਿੱਚ ਵਿਕਣ ਵਾਲੇ ਸਾਰੇ ਆਡੀ ਮਾਡਲਾਂ ਦੀਆਂ ਐਕਸ-ਸ਼ੋਰੂਮ ਕੀਮਤਾਂ 'ਤੇ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ : 31 ਮਾਰਚ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ, ਨਹੀਂ ਤਾਂ ਬੰਦ ਹੋ ਸਕਦੇ ਹਨ ਤੁਹਾਡੇ PPF, NPS ਅਤੇ SSY ਖਾਤੇ
ਕੰਪਨੀ ਦਾ ਮੌਜੂਦਾ ਪ੍ਰਦਰਸ਼ਨ
ਆਡੀ ਇੰਡੀਆ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ, ਕੰਪਨੀ ਨੇ ਸਾਲ 2025 ਦੀ ਪਹਿਲੀ ਛਿਮਾਹੀ (ਜਨਵਰੀ-ਜੂਨ) ਦੌਰਾਨ ਦੇਸ਼ ਵਿੱਚ 2,128 ਯੂਨਿਟਸ ਦੀ ਵਿਕਰੀ ਕੀਤੀ ਸੀ। ਇਸ ਦੇ ਨਾਲ ਹੀ, ਕੰਪਨੀ ਦੇ ਪੁਰਾਣੀਆਂ ਕਾਰਾਂ ਦੇ ਕਾਰੋਬਾਰ, 'Audi Approved: plus', ਵਿੱਚ ਵੀ ਮਜ਼ਬੂਤੀ ਦੇਖੀ ਗਈ ਹੈ, ਜਿਸ ਨੇ 2025 ਦੀ ਪਹਿਲੀ ਛਿਮਾਹੀ ਵਿੱਚ 10 ਫੀਸਦੀ ਦੀ ਦਰ ਨਾਲ ਵਾਧਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : LPG ਸਿਲੰਡਰਾਂ ਦੀ ਕਿੱਲਤ ਦੀਆਂ ਅਫਵਾਹਾਂ 'ਤੇ ਸਰਕਾਰ ਦਾ ਵੱਡਾ ਸਪੱਸ਼ਟੀਕਰਨ ਆਇਆ ਸਾਹਮਣੇ
ਬਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਭਾਵੇਂ ਬਾਜ਼ਾਰ ਵਿੱਚ ਚੁਣੌਤੀਆਂ ਹਨ, ਪਰ ਕੰਪਨੀ ਆਪਣੇ ਗਾਹਕਾਂ ਨੂੰ ਬਿਹਤਰ ਅਨੁਭਵ ਦੇਣ ਅਤੇ ਬ੍ਰਾਂਡ ਪ੍ਰਤੀ ਵਫ਼ਾਦਾਰੀ ਵਧਾਉਣ ਲਈ ਵਚਨਬੱਧ ਹੈ। ਮੌਜੂਦਾ ਸਮੇਂ ਵਿੱਚ ਕੰਪਨੀ ਕੋਲ ਪੁਰਾਣੀਆਂ ਕਾਰਾਂ ਲਈ 26 ਸੈਂਟਰ ਹਨ ਅਤੇ ਇਸ ਸਾਲ ਹੋਰ ਨਵੇਂ ਸੈਂਟਰ ਖੋਲ੍ਹਣ ਦੀ ਵੀ ਯੋਜਨਾ ਹੈ।
ਇਹ ਵੀ ਪੜ੍ਹੋ : PNB ਖ਼ਾਤਾਧਾਰਕਾਂ ਨੂੰ ਝਟਕਾ ! Cash Withdrawal ਦੇ ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, ਜਾਣੋ ਵੱਖ-ਵੱਖ ਸ਼ਹਿਰਾਂ 'ਚ 24-22K ਸੋਨੇ ਦੇ ਭਾਅ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
'200 ਨੂੰ ਤੇਲ ਖਰੀਦਣ ਲਈ ਹੋ ਜਾਓ ਤਿਆਰ..!' ਇਰਾਨ ਨੇ ਜੰਗ ਵਿਚਾਲੇ ਬਦਲ ਲਿਆ ਆਪਣਾ Plan
NEXT STORY