ਬਿਜ਼ਨੈੱਸ ਡੈਸਕ - ਸਾਲ 2025 ’ਚ ਭਾਰਤ ਦੀ ਕੌਫੀ ਬਰਾਮਦ ਮਾਤਰਾ ਦੇ ਹਿਸਾਬ ਨਾਲ 4.47 ਫੀਸਦੀ ਘਟ ਕੇ 3.84 ਲੱਖ ਟਨ ਰਹੀ, ਜਦਕਿ ਮੁੱਲ ’ਚ 22.50 ਫੀਸਦੀ ਵਧ ਕੇ 2.05 ਅਰਬ ਡਾਲਰ ਹੋ ਗਈ। ਪ੍ਰਤੀ ਟਨ ਮੁੱਲ 3.48 ਲੱਖ ਤੋਂ ਵਧ ਕੇ 4.65 ਲੱਖ ਰੁਪਏ ਹੋ ਗਿਆ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, All Time High ਤੋਂ ਇੰਨੀਆਂ ਸਸਤੀਆਂ ਹੋਈਆਂ ਧਾਤਾਂ
ਕੌਫੀ ਬੋਰਡ ਦੇ ਅੰਕੜਿਆਂ ਅਨੁਸਾਰ, ਅਰੈਬਿਕਾ ਕੌਫੀ ਦੀ ਬਰਾਮਦ 65 ਫੀਸਦੀ ਘਟ ਕੇ 15,607 ਟਨ ਅਤੇ ਰੋਬਸਟਾ 13 ਫੀਸਦੀ ਘਟ ਕੇ 1.80 ਲੱਖ ਟਨ ਰਹੀ। ਇਸ ਦੇ ਉਲਟ, ਇੰਸਟੈਂਟ ਕੌਫੀ ਦੀ ਬਰਾਮਦ 11.56 ਫੀਸਦੀ ਵਧ ਕੇ 46,954 ਟਨ ਹੋਈ।
ਇਹ ਵੀ ਪੜ੍ਹੋ : ਦੁਨੀਆ ਦੀਆਂ ਸਭ ਤੋਂ ਸੁਰੱਖਿਅਤ Airlines ਦੀ ਸੂਚੀ ਜਾਰੀ: ਇਸ Airways ਨੇ ਮਾਰੀ ਬਾਜ਼ੀ, ਜਾਣੋ ਟਾਪ 10 ਸੂਚੀ
ਕੌਫੀ ਉਤਪਾਦਨ ’ਚ 7ਵੇਂ ਸਥਾਨ ’ਤੇ ਭਾਰਤ
ਭਾਰਤ ਦੁਨੀਆ ’ਚ ਕੌਫੀ ਉਤਪਾਦਨ ’ਚ 7ਵੇਂ ਅਤੇ ਬਰਾਮਦ ’ਚ 5ਵੇਂ ਸਥਾਨ ’ਤੇ ਹੈ। ਸਾਲ 2025 ’ਚ ਇਟਲੀ ਨੂੰ 60,688 ਟਨ, ਰੂਸ ਨੂੰ 31,505 ਟਨ ਅਤੇ ਜਰਮਨੀ ਨੂੰ 28,840 ਟਨ ਕਾਫੀ ਬਰਾਮਦ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਗਲੋਬਲ ਬਾਜ਼ਾਰ ’ਚ ਕੀਮਤਾਂ ’ਚ ਤੇਜ਼ੀ ਅਤੇ ਉੱਚ ਗੁਣਵੱਤਾ ਵਾਲੀ ਕੌਫੀ ਦੀ ਵਧਦੀ ਮੰਗ ਕਾਰਨ ਮੁੱਲ ’ਚ ਇਹ ਵਾਧਾ ਹੋਇਆ।
ਇਹ ਵੀ ਪੜ੍ਹੋ : Donald Trump ਦੇ ਬਿਆਨ ਕਾਰਨ ਸਸਤੇ ਹੋ ਗਏ ਸੋਨਾ-ਚਾਂਦੀ, ਜਾਣੋ ਕੀ ਹੈ ਖ਼ਾਸ ਕੁਨੈਕਸ਼ਨ
ਇਹ ਵੀ ਪੜ੍ਹੋ : ਆਧਾਰ ਕਾਰਡ ਧਾਰਕਾਂ ਨੂੰ ਤੁਰੰਤ ਮਿਲਣਗੇ 90,000 ਰੁਪਏ, ਜਾਣੋ ਕਿਵੇਂ
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ 'ਚ ਆਉਣ ਵਾਲੀ ਹੈ ਵੱਡੀ ਗਿਰਾਵਟ, ਸਾਲ ਦੇ ਅੰਤ ਤੱਕ ਕੀਮਤਾਂ 'ਤੇ ਮਾਹਰਾਂ ਦਾ ਖੁਲਾਸਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਗਲਤ ਛੋਟ ਦਾਅਵਿਆਂ ਕਾਰਨ ਅਟਕੇ ਆਮਦਨ ਟੈਕਸ ਰਿਫੰਡ, ਇਕ ਲੱਖ ਤੋਂ ਵੱਧ ਕਰਦਾਤਾ ਜਾਂਚ ਦੇ ਘੇਰੇ ’ਚ
NEXT STORY