ਨਵੀਂ ਦਿਲੀ (ਭਾਸ਼ਾ) – ਆਈ. ਟੀ. ਕੰਪਨੀ ਕਾਗਨੀਜੈਂਟ ਨੇ ਕਿਹਾ ਕਿ ਉਹ ਭਾਰਤ ’ਚ ਵਿੱਤੀ ਸਾਲ 2021-22 ਦੀ ਪਹਿਲੀ ਤਿਮਾਹੀ ਦੌਰਾਨ ਬੇਮਿਸਾਲ ਭਰਤੀ ਕਰਨ ਦੀ ਤਿਆਰੀ ਕਰ ਰਹੀ ਹੈ, ਜਿਸ ’ਚ ਨਵੇਂ ਅਤੇ ਤਜ਼ਰਬੇਕਾਰ ਕਰਮਚਾਰੀ ਸ਼ਾਮਲ ਹਨ। ਕਾਗਨੀਜੈਂਟ ਇੰਡੀਆ ਦੇ ਪ੍ਰਧਾਨ ਅਤੇ ਮੈਨੇਜਿੰਗ ਡਾਇਰੈਕਟਰ ਰਾਜੇਸ਼ ਨਾਂਬੀਆਰ ਨੇ ਕਿਹਾ ਕਿ ਪਹਿਲੀ ਤਿਮਾਹੀ ’ਚ ਭਰਤੀ ‘ਪਹਿਲਾਂ ਨਾਲੋਂ ਕਿਤੇ ਵੱਧ’ ਹੋਵੇਗੀ।
ਅਮਰੀਕਾ ਸਥਿਤ ਕੰਪਨੀ ਦੇ ਭਾਰਤ ’ਚ 2 ਲੱਖ ਤੋਂ ਵੱਧ ਕਰਮਚਾਰੀ ਹਨ ਅਤੇ ਉਮੀਦ ਹੈ ਕਿ ਇਸ ਸਾਲ ਉਹ ਦੇਸ਼ ’ਚ 23,000 ਤੋਂ ਵੱਧ ਨਵੇਂ ਗ੍ਰੈਜ਼ੂਏਟਸ ਦੀ ਭਰਤੀ ਕਰੇਗੀ। ਨਾਂਬੀਆਰ ਨੇ ਕਿਹਾ ਕਿ ਭਾਰਤ ਹਮੇਸ਼ਾ ਤੋਂ ਕਾਗਨੀਜੈਂਟ ਦਾ ਬੇਹੱਦ ਅਹਿਮ ਹਿੱਸਾ ਰਿਹਾ ਹੈ ਅਤੇ ਹਮੇਸ਼ਾ ਬਣਿਆ ਰਹੇਗਾ। 2020 ’ਚ ਲਗਭਗ 2,04,500 ਲੋਕਾਂ ਨਾਲ ਭਾਰਤ ’ਚ ਕਾਗਨੀਜੈਂਟ ਦੇ ਕਰਮਚਾਰੀਆਂ ਦੀ ਗਿਣਤੀ ਸਭ ਤੋਂ ਵੱਧ ਸੀ। ਅਸੀਂ ਭਾਰਤ ’ਚ ਉੱਚ ਗੁਣਵੱਤਾ ਵਾਲੇ ਇੰਜੀਨੀਅਰਿੰਗ, ਵਿਗਿਆਨ, ਪ੍ਰਬੰਧਨ ਅਤੇ ਹੋਰ ਹੁਨਰਮੰਦਾਂ ਦੀ ਭਰਤੀ ਦੇ ਲਿਹਾਜ ਨਾਲ ਮੋਹਰੀ ਬਣੇ ਰਹਾਂਗੇ।
ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਸਾਲ 2020 ’ਚ 17,000 ਤੋਂ ਵੱਧ ਨਵੇਂ ਗ੍ਰੈਜ਼ੂਏਟਸ ਨੂੰ ਭਰਤੀ ਕੀਤਾ ਅਤੇ 2021 ’ਚ 23,000 ਤੋਂ ਵੱਧ ਨਵੇਂ ਗ੍ਰੈਜ਼ੁਏਟਸ ਨੂੰ ਨਿਯੁਕਤ ਕਰਨ ਦੀ ਉਮੀਦ ਹੈ ਜੋ 2020 ਦੇ ਮੁਕਾਬਲੇ 35 ਫੀਸਦੀ ਵੱਧ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਇੰਟਰਨਸ਼ਿਪ ’ਤੇ ਵੀ ਕਾਫੀ ਜ਼ੋਰ ਦੇ ਰਹੀ ਹੈ।
ਲਗਾਤਾਰ ਤੀਜੇ ਦਿਨ ਡਿੱਗਾ ਸ਼ੇਅਰ ਬਾਜ਼ਾਰ, 379 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਸੈਂਸੈਕਸ
NEXT STORY