ਮੁੰਬਈ- ਭਾਰਤ 'ਚ ਕੰਪਨੀਆਂ 2023 'ਚ 10 ਫੀਸਦੀ ਤਨਖਾਹ ਵਧਾ ਸਕਦੀ ਹੈ। ਇਕ ਰਿਪੋਰਟ ਮੁਤਾਬਕ ਕੰਪਨੀਆਂ ਲੇਬਰ ਮਾਰਕੀਟ 'ਚ ਸਖ਼ਤ ਸਥਿਤੀਆਂ ਨਾਲ ਜੂਝ ਰਹੀ ਹੈ। ਸੰਸਾਰਿਕ ਸਲਾਹਕਾਰ, ਬ੍ਰੋਕਿੰਗ ਅਤੇ ਹੱਲ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਕੰਪਨੀ ਵਿਲਿਸ ਟਾਵਰਸ ਵਾਟਸਨ ਦੀ ਤਨਖਾਹ ਬਜਟ ਯੋਜਨਾ ਰਿਪੋਰਟ 'ਚ ਪਾਇਆ ਗਿਆ ਕਿ ਭਾਰਤ 'ਚ ਕੰਪਨੀਆਂ 2022-23 ਦੇ ਦੌਰਾਨ 10 ਫੀਸਦੀ ਤਨਖਾਹ ਵਧਾਉਣ ਲਈ ਬਜਟੀ ਵਿਵਸਥਾ ਕਰ ਰਹੀਆਂ ਹਨ। ਪਿਛਲੇ ਸਾਲ 'ਚ ਵਾਸਤਵਿਕ ਤਨਖਾਹ ਵਾਧਾ 9.5 ਫੀਸਦੀ ਸੀ।
ਰਿਪੋਰਟ ਅਨੁਸਾਰ ਭਾਰਤ 'ਚ ਅੱਧੇ ਤੋਂ ਜ਼ਿਆਦਾ (58 ਪ੍ਰਤੀਸ਼ਤ) ਰੁਜ਼ਗਾਰਦਾਤਾਵਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਮੌਜੂਦਾ ਵਿੱਤੀ ਸਾਲ ਲਈ ਵੱਧ ਤਨਖਾਹਾਂ 'ਚ ਵਾਧੇ ਲਈ ਬਜਟ ਰੱਖਿਆ ਹੈ। ਇਨ੍ਹਾਂ 'ਚੋਂ ਇਕ ਚੌਥਾਈ (24.4 ਫੀਸਦੀ) ਨੇ ਬਜਟ 'ਚ ਕੋਈ ਬਦਲਾਅ ਨਹੀਂ ਕੀਤਾ। ਰਿਪੋਰਟ 'ਚ ਕਿਹਾ ਗਿਆ ਹੈ ਕਿ 2021-22 'ਚ ਸਿਰਫ 5.4 ਫੀਸਦੀ ਨੇ ਹੀ ਬਜਟ ਘਟਾਇਆ ਹੈ। ਰਿਪੋਰਟ ਮੁਤਾਬਕ ਏਸ਼ੀਆ ਪ੍ਰਾਂਤ (ਏ.ਪੀ.ਏ.ਸੀ.) ਖੇਤਰ 'ਚ ਸਭ ਤੋਂ ਜ਼ਿਆਦਾ ਤਨਖਾਹ 'ਚ ਵਾਧਾ ਭਾਰਤ 'ਚ ਹੋਵੇਗਾ। ਅਗਲੇ ਸਾਲ ਚੀਨ 'ਚ 6 ਫੀਸਦੀ, ਹਾਂਗਕਾਂਗ ਅਤੇ ਸਿੰਗਾਪੁਰ 'ਚ 4 ਫੀਸਦੀ ਤਨਖਾਹ ਵਧੇਗੀ। ਰਿਪੋਰਟ ਅਪ੍ਰੈਲ ਅਤੇ ਮਈ 2022 'ਚ 168 ਦੇਸ਼ਾਂ 'ਚ ਕੀਤੇ ਗਏ ਸਰਵੇਖਣ 'ਤੇ ਅਧਾਰਿਤ ਹੈ। ਭਾਰਤ ਦੀਆਂ 590 ਕੰਪਨੀਆਂ ਨਾਲ ਗੱਲ ਕੀਤੀ।
Amul ਅਤੇ Mother Dairy ਦਾ ਦੁੱਧ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ
NEXT STORY