ਨਵੀਂ ਦਿੱਲੀ- ਮੰਤਰੀ ਮੰਡਲ ਨੇ ਬੁੱਧਵਾਰ ਨੂੰ ਭਾਰਤ ਤੇ ਬ੍ਰਿਟੇਨ ਵਿਚਕਾਰ ਕਸਟਮ ਡਿਊਟੀ ਦੀ ਜਾਂਚ ਨਾਲ ਜੁੜੇ ਮਾਮਲੇ ਵਿਚ ਸੂਚਨਾ ਦੇ ਅਦਾਨ-ਪ੍ਰਦਾਨ ਤੇ ਸਬੰਧਤ ਅਪਰਾਧਾਂ ਨੂੰ ਰੋਕਣ ਲਈ ਸਮਝੌਤੇ 'ਤੇ ਦਸਤਖ਼ਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਿਆਨ ਮੁਤਾਬਕ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ਵਿਚ ਕਸਟਮ ਸਹਿਯੋਗ ਅਤੇ ਆਪਸੀ ਪ੍ਰਬੰਧਕੀ ਸਹਿਯੋਗ ਬਾਰੇ ਭਾਰਤ ਸਰਕਾਰ ਅਤੇ ਬ੍ਰਿਟੇਨ ਦੀ ਸਰਕਾਰ ਤੇ ਉੱਤਰੀ ਆਇਰਲੈਂਡ ਵਿਚਾਲੇ ਇਕ ਸਮਝੌਤੇ ‘ਤੇ ਹਸਤਾਖ਼ਰ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਇਸ ਸਮਝੌਤੇ ਨਾਲ ਕਸਟਮ ਡਿਊਟੀ ਨਾਲ ਜੁੜੇ ਅਪਰਾਧਾਂ ਦੀ ਰੋਕਥਾਮ ਤੇ ਜਾਂਚ ਲਈ ਜ਼ਰੂਰੀ ਜਾਣਕਾਰੀ ਦੀ ਉਪਲਬਧਤਾ ਵਿਚ ਮਦਦ ਮਿਲੇਗੀ, ਨਾਲ ਹੀ ਵਪਾਰ ਨੂੰ ਆਸਾਨ ਬਣਾਉਣ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਕੀਤੇ ਗਏ ਮਾਲ ਦੀ ਪ੍ਰਭਾਵੀ ਤਰੀਕੇ ਨਾਲ ਮਨਜ਼ੂਰੀ ਯਕੀਨੀ ਹੋਣ ਦੀ ਉਮੀਦ ਹੈ।
ਇਹ ਸਮਝੌਤਾ ਦੋਹਾਂ ਦੇਸ਼ਾਂ ਦੀ ਕਸਟਮ ਡਿਊਟੀ ਅਧਿਕਾਰੀਆਂ ਵਿਚਕਾਰ ਸੂਚਨਾ ਤੇ ਖੁਫ਼ੀਆ ਜਾਣਕਾਰੀ ਸਾਂਝਾ ਕਰਨ ਦਾ ਇਕ ਕਾਨੂੰਨੀ ਢਾਂਚਾ ਮੁਹੱਈਆ ਕਰੇਗਾ। ਬਿਆਨ ਮੁਤਾਬਕ, ''ਇਸ ਸਮਝਤੇ ਵਿਚ ਭਾਰਤੀ ਕਸਟਮ ਡਿਊਟੀ ਵਿਭਾਗ ਦੀਆਂ ਚਿੰਤਾਵਾਂ ਤੇ ਕਸਟਮ ਡਿਊਟੀ ਮੁੱਲ, ਫ਼ੀਸ ਵਰਗੀਕਰਨ ਅਤੇ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਕੀਤੇ ਗਏ ਮਾਲ ਦੇ ਸਰੋਤ ਬਾਰੇ ਜਾਣਕਾਰੀ ਅਦਾਨ-ਪ੍ਰਦਾਨ ਨਾਲ ਜੁੜੀਆਂ ਜ਼ਰੂਰਤਾਂ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਗਿਆ ਹੈ।''
ਜੀਓ ਦੁਨੀਆ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਕੰਪਨੀਆਂ ’ਚ ਸ਼ਾਮਲ
NEXT STORY