ਨਵੀਂ ਦਿੱਲੀ—ਭਾਰਤ ਦੇ ਇੰਫਰਾਸਟਰਕਚਰ ਸੈਕਟਰ ਦੀ ਗਰੋਥ ਅਗਸਤ 'ਚ ਘੱਟ ਕੇ ਸਿਰਫ 0.5 ਫੀਸਦੀ ਰਹਿ ਗਈ ਹੈ। ਇਨ੍ਹਾਂ 8 ਸੈਕਟਰ ਨੂੰ ਕੋਰ ਸੈਕਟਰ ਵੀ ਕਹਿੰਦੇ ਹਨ। ਅਗਸਤ 2019 'ਚ ਖਾਸ ਤੌਰ 'ਤੇ ਇਲੈਕਟ੍ਰਾਸਿਟੀ ਅਤੇ ਸੀਮੈਂਟ ਸਮੇਤ 5 ਸੈਕਟਰ ਦੀ ਗਰੋਥ ਵੀ ਕਮਜ਼ੋਰ ਰਹੀ। ਜੁਲਾਈ 2019 'ਚ ਫੈਕਟਰੀ ਆਊਟਪੁੱਟ 'ਚ ਜੋ ਰਿਕਵਰੀ ਦੇਖੀ ਗਈ ਸੀ ਉਹ ਅਸਥਾਈ ਅਤੇ ਮਾਮੂਲੀ ਸੀ। ਪਿਛਲੇ ਸਾਲ ਅਗਸਤ 'ਚ 8 ਕੋਰ ਸੈਕਟਰ ਦੀ ਗਰੋਥ 4.7 ਫੀਸਦੀ ਸੀ।
ਇਸ ਸਾਲ ਅਗਸਤ 'ਚ ਕੋਲ ਪ੍ਰੋਡੈਕਸ਼ਨ ਦੀ ਗਰੋਥ -8.6 ਫੀਸਦੀ, ਕਰੂਡ ਆਇਲ -5.4 ਫੀਸਦੀ, ਨੈਚੁਰਲ ਗੈਸ -3.9 ਫੀਸਦੀ, ਸੀਮੈਂਟ -4.9 ਫੀਸਦੀ ਅਤੇ ਇਲੈਕਟ੍ਰਾਸਿਟੀ -2.9 ਫੀਸਦੀ ਰਹੀ। ਇਸ ਦੌਰਾਨ ਜਿਨ੍ਹਾਂ ਸੈਕਟਰ ਦੀ ਗਰੋਥ ਹਾਂ-ਪੱਖੀ ਰਹੀ, ਉਨ੍ਹਾਂ 'ਚੋਂ 2.6 ਫੀਸਦੀ ਦੇ ਨਾਲ ਰਿਫਾਇਨਰੀ ਪ੍ਰੋਡੈਕਟਸ 2.9 ਫੀਸਦੀ ਦੇ ਨਾਲ ਫਰਟੀਲਾਈਜ਼ਰਸ ਅਤੇ 5 ਫੀਸਦੀ ਗਰੋਥ ਦੇ ਨਾਲ ਸਟੀਲ ਹੈ।
ਕੋਰ ਸੈਕਟਰ ਦੇ ਇਨ੍ਹਾਂ ਅੰਕੜਿਆਂ ਨਾਲ ਰਿਜ਼ਰਵ ਬੈਂਕ ਇਸ ਹਫਤੇ ਪਾਲਿਸੀ ਰਵਿਊ 'ਚ ਇੰਟਰੇਸਟ ਘਟਾਉਣ ਦਾ ਫੈਸਲਾ ਕਰ ਸਕਦਾ ਹੈ। ਜੂਨ ਤਿਮਾਹੀ 'ਚ ਪ੍ਰਾਈਵੇਟ ਫਾਈਨਲ ਕੰਜ਼ੰਪਸ਼ਨ ਐਕਸਪੈਂਡੀਚਰ ਗਰੋਥ ਘੱਟ ਕੇ 3.1 ਫੀਸਦੀ 'ਤੇ ਆ ਗਿਆ ਹੈ। ਇਹ ਪਿਛਲੀਆਂ 18 ਤਿਮਾਹੀਆਂ ਦਾ ਸਭ ਤੋਂ ਹੇਠਲਾ ਲੈਵਲ (ਪੱਧਰ) ਹੈ।
ਕੱਚੇ ਤੇਲ 'ਚ ਮਜ਼ਬੂਤੀ, ਸੋਨੇ ਦੀ ਚਾਲ ਤੇਜ਼
NEXT STORY