ਬਿਜ਼ਨੈੱਸ ਡੈਸਕ - ਗੁਜਰਾਤ ਦੇ ਸੂਰਤ ਦਾ ਕੱਪੜਾ ਉਦਯੋਗ ਇਨ੍ਹੀਂ ਦਿਨੀਂ ਵਧਦੀ ਲਾਗਤ ਅਤੇ ਕਮਜ਼ੋਰ ਬਾਜ਼ਾਰ ਦੀ ਦੋਹਰੀ ਮਾਰ ਝੱਲ ਰਿਹਾ ਹੈ। ਪਿਛਲੇ 2 ਮਹੀਨਿਆਂ ’ਚ ਯਾਰਨ (ਸੂਤੀ ਅਤੇ ਊਨੀ ਧਾਗੇ) ਦੇ ਭਾਅ ਕਰੀਬ 40 ਤੋਂ 45 ਫੀਸਦੀ ਤੱਕ ਵਧ ਗਏ ਹਨ, ਜਦੋਂਕਿ ਗ੍ਰੇ ਕੱਪੜੇ ਦੇ ਭਾਅ ’ਚ ਕਰੀਬ 10 ਫੀਸਦੀ ਦਾ ਵਾਧਾ ਹੋਇਆ ਹੈ। ਅਜਿਹੇ ’ਚ ਬੁਣਕਰਾਂ ਲਈ ਵਧੇਰੇ ਲਾਗਤ ਦੀ ਭਰਪਾਈ ਕਰਨਾ ਮੁਸ਼ਕਿਲ ਹੋ ਗਿਆ ਹੈ।
ਇਹ ਵੀ ਪੜ੍ਹੋ : Kitty party ਦੇ ਨਾਂ 'ਤੇ 200 ਔਰਤਾਂ ਨਾਲ 50 ਕਰੋੜ ਠੱਗੀ, ਮਾਮਲਾ ਜਾਣ ਉੱਡਣਗੇ ਹੋਸ਼
ਉਦਯੋਗ ਨਾਲ ਜੁੜੇ ਲੋਕਾਂ ਨੇ ਖਦਸ਼ਾ ਜਤਾਇਆ ਹੈ ਕਿ ਹਾਲਾਤ ਨਹੀਂ ਸੁਧਰੇ ਤਾਂ ਦੀਵਾਲੀ ਦੌਰਾਨ ਕਈ ਬੁਣਾਈ ਇਕਾਈਆਂ ਨੂੰ ਇਕ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਤੱਕ ਬੰਦ ਰੱਖਣਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਸਰਕਾਰ ਦੀ ਨਿਗਰਾਨੀ 'ਚ ਆਵੇਗਾ E-Gold , ਜਾਣੋ ਆਮ ਨਿਵੇਸ਼ਕਾਂ ਲਈ ਕੀ ਬਦਲੇਗਾ
ਸੂਰਤ ’ਚ ਅੰਦਾਜ਼ਨ 50,000 ਬੁਣਕਰ ਹਨ, ਜਿਨ੍ਹਾਂ ’ਚ ਕਰੀਬ 70 ਫੀਸਦੀ ਛੋਟੇ ਪੱਧਰ ਦੇ ਕਾਰੋਬਾਰੀ ਦੱਸੇ ਜਾਂਦੇ ਹਨ। ਇਨ੍ਹਾਂ ’ਚ ਵੱਡੀ ਗਿਣਤੀ ਅਜਿਹੇ ਇਕਾਈ ਮਾਲਕਾਂ ਦੀ ਹੈ, ਜਿਨ੍ਹਾਂ ਨੂੰ ਨਿਯਮਿਤ ਰੂਪ ’ਚ ਬੈਂਕ ਕਰਜ਼ੇ ਦੀਆਂ ਕਿਸ਼ਤਾਂ ਦੇਣੀਆਂ ਪੈਂਦੀਆਂ ਹਨ। ਯਾਰਨ ਮਹਿੰਗਾ ਹੋਣ ਦੇ ਬਾਵਜੂਦ ਬੁਣਾਈ ਫੀਸ ’ਚ ਖਾਸ ਵਾਧਾ ਨਹੀਂ ਹੋਇਆ ਹੈ। ਬਿਜਲੀ, ਮਜ਼ਦੂਰੀ, ਕੋਲਾ, ਟ੍ਰਾਂਸਪੋਰਟ ਅਤੇ ਕਿਰਾਏ ਦੀ ਲਾਗਤ ਵੀ ਵਧਣ ਨਾਲ ਇਨ੍ਹਾਂ ਇਕਾਈਆਂ ’ਤੇ ਵਿੱਤੀ ਦਬਾਅ ਹੋਰ ਵਧ ਗਿਆ ਹੈ।
ਇਹ ਵੀ ਪੜ੍ਹੋ : ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
ਉਦਯੋਗ ਦੀ ਪ੍ਰੇਸ਼ਾਨੀ ਸਿਰਫ ਉਤਪਾਦਨ ਲਾਗਤ ਤੱਕ ਸੀਮਤ ਨਹੀਂ ਹੈ। ਯਾਰਨ ਕਾਰੋਬਾਰੀ ਕਥਿਤ ਤੌਰ ’ਤੇ ਬਕਾਇਆ ਭੁਗਤਾਨ ’ਤੇ 1.5 ਫੀਸਦੀ ਮਹੀਨਾਵਾਰ ਵਿਆਜ, ਭਾਵ ਸਾਲਾਨਾ 18 ਫੀਸਦੀ ਤੱਕ ਵਸੂਲ ਰਹੇ ਹਨ। ਦੂਜੇ ਪਾਸੇ ਬੁਣਕਰਾਂ ਨੂੰ ਵਪਾਰੀਆਂ ਤੋਂ ਭੁਗਤਾਨ ਮਿਲਣ ’ਚ 60 ਤੋਂ 120 ਦਿਨ ਤੱਕ ਲੱਗ ਜਾਂਦੇ ਹਨ ਅਤੇ ਇਸ ਮਿਆਦ ਲਈ ਉਨ੍ਹਾਂ ਨੂੰ ਕੋਈ ਵਿਆਜ ਨਹੀਂ ਮਿਲਦਾ। ਇਸ ਨਾਲ ਨਕਦੀ ਦਾ ਸੰਕਟ ਵੱਧ ਗਿਆ ਹੈ ਅਤੇ ਕਈ ਇਕਾਈਆਂ ਲਈ ਉਤਪਾਦਨ ਜਾਰੀ ਰੱਖਣਾ ਮੁਸ਼ਕਿਲ ਹੋ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ! ਭਾਰਤੀ ਅਰਥਵਿਵਸਥਾ ’ਤੇ ਲਗਾਤਾਰ ਵਧ ਰਿਹਾ ਦਬਾਅ
ਇਹ ਵੀ ਪੜ੍ਹੋ : Paracetamol ਤੇ BP ਦੀ ਦਵਾਈ Quality test 'ਚ ਫ਼ੇਲ, ਸਰਕਾਰੀ ਹਸਪਤਾਲ ਨੇ ਲਗਾਈ ਰੋਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਭਾਰਤੀ ਰੁਪਏ 'ਚ ਗਿਰਾਵਟ, ਅਮਰੀਕੀ ਡਾਲਰ ਮੁਕਾਬਲੇ 11 ਪੈਸੇ ਟੁੱਟੀ ਭਾਰਤੀ ਕਰੰਸੀ
NEXT STORY