ਬਿਜ਼ਨੈੱਸ ਡੈਸਕ - ਭਾਰਤ ਲਈ ਤੇਲ ਦੀ ਦਰਾਮਦ ਮਹਿੰਗੀ ਹੁੰਦੀ ਜਾ ਰਹੀ ਹੈ। ਪੈਟਰੋਲੀਅਮ ਪਲਾਨਿੰਗ ਐਂਡ ਅਨਾਲਿਸਿਸ ਸੈੱਲ (ਪੀ. ਪੀ. ਏ. ਸੀ.) ਦੇ ਅੰਕੜੇ ’ਚ ਇਸ ਦਾ ਖੁਲਾਸਾ ਹੋਇਆ ਹੈ। ਇਸ ਮੁਤਾਬਕ ਅਪ੍ਰੈਲ-ਅਗਸਤ ਦੇ ਦੌਰਾਨ ਭਾਰਤ ਦਾ ਕੱਚਾ ਤੇਲ ਦਰਾਮਦੀ ਬਿੱਲ 48 ਫੀਸਦੀ ਵਧ ਕੇ 74.8 ਅਰਬ ਡਾਲਰ ਹੋ ਗਿਆ। ਅਜਿਹਾ ਨਹੀਂ ਹੈ ਕਿ ਮਾਤਰਾ ’ਚ ਕੋਈ ਵਾਧਾ ਕੀਤਾ ਗਿਆ ਹੈ, ਸਗੋਂ ਕੀਮਤਾਂ ਗਲੋਬਲ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਆਈ ਤੇਜ਼ੀ ਕਰਨ ਵਧੀਆਂ ਹਨ।
ਇਹ ਵੀ ਪੜ੍ਹੋ : ਮੁੜ ਸ਼ੱਕ ਦੇ ਘੇਰੇ 'ਚ ਮਸ਼ਹੂਰ ਕੰਪਨੀ ਦੇ ਮਸਾਲੇ, ਸ਼ੁੱਧਤਾ ਨੂੰ ਲੈ ਕੇ ਖੜ੍ਹੇ ਹੋ ਰਹੇ ਗੰਭੀਰ ਸਵਾਲ
ਭਾਰਤ ਨੂੰ ਇਸ ਸਾਲ ਅਪ੍ਰੈਲ ਤੋਂ ਅਗਸਤ ਦੇ ਵਿਚਾਲੇ ਕੱਚੇ ਤੇਲ ਦੀ ਦਰਾਮਦ ਲਈ 74.8 ਅਰਬ ਡਾਲਰ ਚੁਕਾਉਣੇ ਪਏ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ 50.4 ਅਰਬ ਡਾਲਰ ਤੋਂ 48-50 ਫੀਸਦੀ ਜ਼ਿਆਦਾ ਹੈ। ਅੱਜ 21 ਸਤੰਬਰ ਦੀ ਦੁਪਹਿਰ ਨੂੰ ਬ੍ਰੇਂਟ ਕਰੂਡ ਲੱਗਭਗ 102 ਡਾਲਰ ਪ੍ਰਤੀ ਬੈਰਲ ’ਤੇ ਟ੍ਰੇਡ ਕਰ ਰਿਹਾ ਸੀ, ਜੋ ਪਿਛਲੇ ਬੰਦ ਭਾਅ ਤੋਂ 2 ਫੀਸਦੀ ਘੱਟ ਹੈ। ਹਾਲਾਂਕਿ, ਇਸ ਗਿਰਾਵਟ ਦੇ ਬਾਵਜੂਦ ਪੱਛਮੀ ਏਸ਼ੀਆ ’ਚ ਵਿਗੜਦੇ ਹਾਲਾਤ ਕਾਰਨ 18 ਦਿਨਾਂ ਤੋਂ ਵੱਧ ਹੋ ਗਏ ਹਨ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਬਣੀ ਹੋਈ ਹੈ।
ਇਹ ਵੀ ਪੜ੍ਹੋ : FSSAI ਦਾ Nestle India 'ਤੇ ਸ਼ਿਕੰਜਾ : ਬੱਚਿਆਂ ਦੇ 3 ਉਤਪਾਦਾਂ ਨੂੰ ਲੈ ਕੇ ਕਾਨੂੰਨੀ ਮਾਮਲੇ ਦਰਜ
ਭਾਵੇਂ ਹੀ ਅਜੇ ਘਰੇਲੂ ਪੱਧਰ ’ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਹਨ ਪਰ ਜੇਕਰ ਲੰਬੇ ਸਮੇਂ ਤੱਕ ਕੱਚਾ ਤੇਲ 100 ਅਰਬ ਜਾਂ ਉਸ ਤੋਂ ਉੱਚੇ ਪੱਧਰ ’ਤੇ ਬਰਕਰਾਰ ਰਿਹਾ, ਤਾਂ ਲਾਜਿਸਟਿਕਸ ਅਤੇ ਮੈਨੂਫੈਕਚਰਿੰਗ ਦੀ ਲਾਗਤ ਵਧੇਗੀ, ਜਿਸ ਨਾਲ ਪ੍ਰਚੂਨ ਪੱਧਰ ’ਤੇ ਮਹਿੰਗਾਈ ਵਧਣ ਦੀ ਪੂਰੀ ਸੰਭਾਵਨਾ ਬਣੀ ਰਹੇਗੀ।
ਇਹ ਵੀ ਪੜ੍ਹੋ : Paracetamol ਤੇ BP ਦੀ ਦਵਾਈ Quality test 'ਚ ਫ਼ੇਲ, ਸਰਕਾਰੀ ਹਸਪਤਾਲ ਨੇ ਲਗਾਈ ਰੋਕ
ਭਾਰਤ ਨੇ ਕਿੰਨਾ ਤੇਲ ਮੰਗਵਾਇਆ?
ਇਸ ਸਾਲ ਅਪ੍ਰੈਲ-ਅਗਸਤ ਦੌਰਾਨ ਭਾਰਤ ਨੇ 100.7 ਮਿਲੀਅਨ ਟਨ ਤੇਲ ਦੀ ਦਰਾਮਦ ਕੀਤੀ, ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ’ਚ ਇਹ ਅੰਕੜਾ 101.1 ਮਿਲੀਅਨ ਟਨ ਸੀ। ਪੀ. ਪੀ. ਏ. ਸੀ. ਦੇ ਅੰਕੜਿਆਂ ਮੁਤਾਬਕ ਅਗਸਤ ’ਚ ਦਰਾਮਦੀ ਬਿੱਲ 18 ਫੀਸਦੀ ਵਧ ਕੇ 11.7 ਅਰਬ ਡਾਲਰ ਹੋ ਗਿਆ, ਜਦੋਂ ਕਿ ਮਾਤਰਾ 3 ਫੀਸਦੀ ਘਟ ਕੇ 19 ਮਿਲੀਅਨ ਟਨ ਰਹਿ ਗਈ।
ਇਹ ਵੀ ਪੜ੍ਹੋ : Gold ਦੀ Hallmark ਫ਼ੀਸ 'ਚ ਹੋ ਗਿਆ ਭਾਰੀ ਵਾਧਾ, ਜਾਣੋ ਗਾਹਕਾਂ 'ਤੇ ਕਿੰਨਾ ਪਵੇਗਾ ਬੋਝ
ਕ੍ਰਿਸਿਲ ਇੰਟੈਲੀਜੈਂਸ ਨੇ ਇਸ ਮਾਲੀ ਸਾਲ ਲਈ ਬ੍ਰੇਂਟ ਕਰੂਡ ਦੇ ਆਪਣੇ ਅੰਦਾਜ਼ੇ ਨੂੰ ਵਧਾ ਕੇ 88-93 ਡਾਲਰ ਕਰ ਦਿੱਤਾ ਹੈ। ਇਨਵੈਂਟਰੀ ’ਚ ਕਮੀ ਅਤੇ ਪੱਛਮ ਏਸ਼ੀਆ ’ਚ ਲਗਾਤਾਰ ਤਣਾਅ ਕਾਰਨ ਇਸ ’ਚ ਸਾਲ-ਦਰ-ਸਾਲ 25-32 ਫੀਸਦੀ ਦੇ ਵਾਧੇ ਦਾ ਅੰਦਾਜ਼ਾ ਹੈ।
ਕ੍ਰਿਸਿਲ ਇੰਟੈਲੀਜੈਂਸ ਦਾ ਕਹਿਣਾ ਹੈ ਕਿ ਊਰਜਾ ਦੀਆਂ ਵਧਦੀਆਂ ਕੀਮਤਾਂ ਅਰਥਵਿਵਸਥਾ ’ਚ ਮਹਿੰਗਾਈ ਵਧਾ ਦਿੰਦੀਆਂ ਹਨ। ਜਦੋਂ ਬਾਜ਼ਾਰ ’ਚ ਮੰਗ ਮਜ਼ਬੂਤ ਹੁੰਦੀ ਹੈ, ਤਾਂ ਕੰਪਨੀਆਂ ਆਪਣੀ ਵਧੀ ਹੋਈ ਲਾਗਤ ਜਾਂ ਇਨਪੁਟ ਲਾਗਤ ਦਾ ਬੋਝ ਆਸਾਨੀ ਨਾਲ ਗਾਹਕਾਂ ’ਤੇ ਪਾ ਦਿੰਦੀਆਂ ਹਨ, ਜਿਸ ਨਾਲ ਉਤਪਾਦ ਮਹਿੰਗੇ ਹੋ ਜਾਂਦੇ ਹਨ। ਅਗਸਤ ਦੇ ਮਹੀਨੇ ’ਚ ਥੋਕ ਮੁੱਲ ਸੂਚਕ ਅੰਕ (ਡਬਲਿਊ. ਪੀ. ਆਈ.) ’ਤੇ ਆਧਾਰਿਤ ਮਹਿੰਗਾਈ ਦਾ 9.9 ਫੀਸਦੀ ਤੱਕ ਪਹੁੰਚ ਜਾਣਾ ਇਸੇ ਰੁਝਾਨ ਨੂੰ ਸਾਬਤ ਕਰਦਾ ਹੈ।
ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ
ਭਾਰਤੀ ਅਰਥਵਿਵਸਥਾ ’ਤੇ ਦਬਾਅ
ਅਮਰੀਕਾ-ਈਰਾਨ ’ਚ ਜੰਗ ਅਤੇ ਪੱਛਮ ਏਸ਼ੀਆ ’ਚ ਜਾਰੀ ਤਣਾਅ ਕਾਰਨ ਗਲੋਬਲ ਪੱਧਰ ’ਤੇ ਸਪਲਾਈ ਚੇਨ ’ਤੇ ਬਹੁਤ ਡੂੰਘਾ ਅਸਰ ਪਿਆ ਹੈ। ਇਸ ਨਾਲ ਕੱਚੇ ਤੇਲ ਦੇ ਭਾਅ ਵਧੇ ਹਨ। ਇਸ ਦਰਮਿਆਨ ਰੂਸੀ ਤੇਲ ਦੀ ਦਰਾਮਦ ’ਤੇ ਵੀ ਅਮਰੀਕਾ ਨੇ ਸਖ਼ਤੀ ਦਿਖਾਈ ਹੈ, ਜਿਸ ਨਾਲ ਰੂਸ ਤੋਂ ਛੋਟ ’ਤੇ ਮਿਲਣ ਵਾਲੇ ਕੱਚੇ ਤੇਲ ਦੀ ਮਾਤਰਾ ’ਚ ਵੀ ਕਮੀ ਆਈ ਹੈ। ਅਜਿਹੇ ’ਚ ਭਾਰਤ ਨੂੰ ਮਜਬੂਰਨ ਮਹਿੰਗੇ ਸਪਲਾਇਰਾਂ ਦਾ ਰੁਖ਼ ਕਰਨਾ ਪੈ ਰਿਹਾ ਹੈ।
ਜ਼ਾਹਿਰ-ਜਿਹੀ ਗੱਲ ਹੈ ਕਿ ਦਰਾਮਦ ਮਹਿੰਗੀ ਹੋਵੇਗੀ, ਤਾਂ ਭਾਰਤ ਦਾ ਵਪਾਰ ਘਾਟਾ ਅਤੇ ਚਾਲੂ ਖਾਤੇ ਦਾ ਘਾਟਾ ਵੀ ਵਧੇਗਾ। ਕਿਉਂਕਿ ਦਰਾਮਦ ਦਾ ਭੁਗਤਾਨ ਡਾਲਰ ’ਚ ਕੀਤਾ ਜਾਂਦਾ ਹੈ, ਇਸ ਲਈ ਜੇਕਰ ਪਹਿਲਾਂ ਦੇ ਮੁਕਾਬਲੇ ਹੁਣ ਡਾਲਰ ਜ਼ਿਆਦਾ ਖਰਚ ਹੋਣਗੇ, ਤਾਂ ਭਾਰਤੀ ਰੁਪਏ ’ਤੇ ਦਬਾਅ ਵਧੇਗਾ ਅਤੇ ਉਹ ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਜਾਵੇਗਾ।
ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸਰਕਾਰੀ ਸਕੂਲ ਪੁੱਜੇ CM ਵਿਜੇ ਨੇ ਵਿਦਿਆਰਥੀਆਂ ਨਾਲ ਬੈਠ ਕੇ ਖਾਧਾ ਖਾਣਾ
NEXT STORY