ਨਵੀਂ ਦਿੱਲੀ : ਸਟੇਟ ਬੈਂਕ ਆਫ ਇੰਡੀਆ ਆਪਣੇ ਕਾਮਿਆਂ ਨੂੰ ਵੱਡੀ ਸੁਗਾਤ ਦੇ ਸਕਦਾ ਹੈ। ਕੋਰੋਨਾ ਕਾਲ ਨੂੰ ਵੇਖਦੇ ਹੋਏ ਐੱਸ.ਬੀ.ਆਈ., ਵਰਕ ਫ਼ਾਰਮ ਹੋਮ ਦੀ ਆਪਣੀ ਮੌਜੂਦਾ ਨੀਤੀ ਵਿਚ ਬਦਲਾਅ ਕਰਦੇ ਹੋਏ ਵਰਕ ਫਰਾਮ ਐਨੀਵੇਅਰ (Work from Anywhere) ਦੀ ਦਿਸ਼ਾ ਵਿਚ ਕੰਮ ਕਰ ਰਿਹਾ ਹੈ। ਐੱਸ.ਬੀ.ਆਈ. ਦੀ ਸਾਲਾਨਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੈਂਕ ਆਉਣ ਵਾਲੇ ਸਮੇਂ ਵਿਚ ਡਿਜ਼ੀਟਲ ਤਕਨਾਲੋਜੀ ਨੂੰ ਤੇਜੀ ਨਾਲ ਅਪਣਾਏਗਾ। ਨਾਲ ਹੀ ਬੈਂਕ ਜੋਖ਼ਮ ਅਤੇ ਬਿਜਨੈਸ ਸਬੰਧੀ ਨਿਯਮਾਂ ਦਾ ਮੁਲਾਂਕਣ ਵੀ ਕਰੇਗਾ। ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਕਾਰਨ ਇਹ ਪੂਰਾ ਸਾਲ ਬੈਂਕਿੰਗ ਸੈਕਟਰ ਲਈ ਕਾਫ਼ੀ ਚੁਣੌਤੀ ਭਰਪੂਰ ਰਿਹਾ ਹੈ। ਇਸ ਦੇ ਮੱਦੇਨਜ਼ਰ ਐਸ.ਬੀ.ਆਈ. ਵਰਕ ਫ਼ਰਾਮ ਹੋਮ ਨਾਲ ਜੁੜੀ ਆਪਣੀ ਮੌਜੂਦਾ ਪਾਲਿਸੀ ਨੂੰ ਅਪਗ੍ਰੇਡ ਕਰਨ ਦੀ ਦਿਸ਼ਾ ਵਿਚ ਕਦਮ ਵਧਾ ਰਿਹਾ ਹੈ।
ਐੱਸ.ਬੀ.ਆਈ. ਚੇਅਰਮੈਨ ਨੇ ਕਹੀ ਇਹ ਗੱਲ
ਮੀਡੀਆ ਰਿਪੋਰਟਾਂ ਮੁਤਾਬਕ ਐੱਸ.ਬੀ.ਆਈ. ਦੇ ਚੇਅਰਮੈਨ ਰਜਨੀਸ਼ ਕੁਮਾਰ ਨੇ ਸਾਲਾਨਾ ਰਿਪੋਰਟ ਵਿਚ ਕਿਹਾ ਹੈ ਕਿ ਐਡਮਿਨੀਸਟ੍ਰੇਟਿਵ ਵਰਕ ਨੂੰ ਦੂਰ-ਦਰਾਡੇ ਸਥਾਨ ਤੋਂ ਕਰਨ ਲਈ ਪ੍ਰੋਡਕਟੀਵਿਟੀ ਟੂਲਸ ਅਤੇ ਤਕਨਾਲੋਜੀ ਹੁਣ ਮੌਜੂਦ ਹੈ। ਇਸ ਦੇ ਨਾਲ ਹੀ ਬੈਂਕ ਦਾ ਕਹਿਣਾ ਹੈ ਕਿ Work from Anywhere ਨਾਲ ਦਫ਼ਤਰ ਆਉਣ-ਜਾਣ ਦਾ ਸਮਾਂ ਵੀ ਬੱਚ ਜਾਂਦਾ ਹੈ। ਇਸ ਨਾਲ ਗਾਹਕਾਂ ਨੂੰ ਹੋਰ ਬਿਹਤਰ ਸਹੂਲਤ ਮਿਲ ਸਕੇਗੀ। ਬੈਂਕ ਵਲੋਂ ਕਿਹਾ ਗਿਆ ਕਿ ਬੈਂਕ ਦੇ 19 ਵਿਦੇਸ਼ਾਂ ਵਿਚ ਸਥਿਤ ਦਫ਼ਤਰਾਂ ਵਿਚ ਫਰਕ ਫਰਾਮ ਐਨੀਵੇਅਰ ਨੂੰ ਲਾਗੂ ਕਰ ਦਿੱਤਾ ਗਿਆ ਹੈ। ਜਲਦ ਹੀ ਪ੍ਰਬੰਧਨ ਘਰੇਲੂ ਆਪਰੇਸ਼ਨ ਵਿਚ ਵੀ ਇਸ ਵਿਵਸਥਾ ਨੂੰ ਲਾਗੂ ਕਰੇਗਾ।
ਕੋਵਿਡ-19 : ਮਰੀਜ਼ਾਂ ਲਈ ਰੇਲ ਡੱਬਿਆਂ 'ਚ ਬਣੇ ਆਈਸੋਲੇਸ਼ਨ ਕੋਚਾਂ ਦੀ ਨਹੀਂ ਹੋ ਰਹੀ ਵਰਤੋਂ
NEXT STORY