ਨਵੀਂ ਦਿੱਲੀ—ਪਰਾਗ ਮਿਲਕ ਫੂਡਸ ਲਿਮਟਿਡ ਨੇ ਦਿੱਲੀ-ਐੱਨ.ਸੀ.ਆਰ. 'ਚ 120 ਰੁਪਏ ਪ੍ਰਤੀ ਲੀਟਰ ਗਾਂ ਦਾ ਪ੍ਰੀਮੀਅਮ ਦੁੱਧ ਵੇਚਣ ਦਾ ਫੈਸਲਾ ਕੀਤਾ ਹੈ। ਇਸ ਦੁੱਧ ਨੂੰ ਪੁਣੇ ਦੀ ਡੇਅਰੀ ਤੋਂ ਹਰ ਦਿਨ ਏਅਰਲਿਫਟ ਕਰਕੇ ਇਥੇ ਲਿਆਇਆ ਜਾਵੇਗਾ। ਕੰਪਨੀ ਦੇ ਇਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ 'ਚ ਹਰ ਦਿਨ 10 ਹਜ਼ਾਰ ਲੀਟਰ ਦੁੱਧ ਡਾਇਰੈਕਟ ਗਾਹਕਾਂ ਤੱਕ ਭੇਜਣ ਦਾ ਪਲਾਨ ਹੈ।
ਪਿਛਲੇ ਵਿੱਤੀ ਸਾਲ 'ਚ 1,950 ਕਰੋੜ ਰੁਪਏ ਟਰਨਓਵਰ ਅਰਜਿਤ ਕਰਨ ਵਾਲੀ ਕੰਪਨੀ ਦੇ ਤਿੰਨ ਪਲਾਂਟਸ ਮਹਾਰਾਸ਼ਟਰ, ਆਂਧਰਾ ਪ੍ਰਦੇਸ਼ ਅਤੇ ਹਰਿਆਣਾ 'ਚ ਹਨ ਜਿਨ੍ਹਾਂ ਦੀ ਕੁੱਲ ਸਮਰੱਥਾ ਪ੍ਰਤੀ ਦਿਨ 29 ਲੱਖ ਲੀਟਰ ਦੁੱਧ ਪ੍ਰੋਸੈੱਸ ਕਰਨ ਦੀ ਹੈ। ਕੰਪਨੀ 'ਗੋਵਰਧਨ', 'ਗਾਂ' ਅਤੇ 'ਪ੍ਰਾਈਡ ਆਫ ਕਾਊਜ਼' ਬਰੈਂਡ ਦੇ ਤਹਿਤ ਦੁੱਧ ਅਤੇ ਦੂਜੇ ਡੇਅਰੀ ਪ੍ਰਾਡੈਕਟਸ ਵੇਚਦੀ ਹੈ। ਕੰਪਨੀ ਨੇ ਸੋਨੀਪਤ 'ਚ ਇਕ ਪਲਾਂਟ ਦੀ ਪ੍ਰਾਪਤੀ ਦੇ ਬਾਅਦ ਅਗਸਤ 'ਚ ਦਿੱਲੀ ਐੱਨ.ਸੀ.ਆਰ. 'ਚ ਗਾਂ ਦੇ ਦੁੱਧ ਦੀ ਸਪਲਾਈ ਸ਼ੁਰੂ ਕੀਤੀ ਸੀ।
ਪਰਾਗ ਮਿਲਕ ਫੂਡਸ ਚੇਅਰਮੈਨ ਦਵਿੰਦਰ ਸ਼ਾਹ ਨੇ ਕਿਹਾ ਕਿ ਅਸੀਂ ਪ੍ਰੀਮੀਅਮ ਮਿਲ ਬਰੈਂਡ 'ਪ੍ਰਾਈਡ ਆਫ ਕਾਊਜ਼' ਦਿੱਲੀ ਐੱਨ.ਸੀ.ਆਰ. 'ਚ ਲਾਂਚ ਕਰਨ ਜਾ ਰਹੇ ਹਨ। ਅਸੀਂ ਇਸ ਦੁੱਧ ਨੂੰ 120 ਰੁਪਏ ਪ੍ਰਤੀ ਲੀਟਰ ਵੇਚਾਂਗੇ। ਸ਼ੁਰੂਆਤ 'ਚ ਅਸੀਂ 10 ਹਜ਼ਾਰ ਲੀਟਰ ਪ੍ਰਤੀ ਦਿਨ ਸਪਲਾਈ ਕਰਾਂਗੇ ਅਤੇ ਅਗਲੇ ਛੇ ਮਹੀਨੇ 'ਚ ਇਸ ਨੂੰ 20 ਹਜ਼ਾਰ ਲੀਟਰ ਤੱਕ ਪਹੁੰਚਾਇਆ ਜਾਵੇਗਾ।
ਰੁਪਿਆ 2 ਪੈਸੇ ਕਮਜ਼ੋਰ ਹੋ ਕੇ 71.07 'ਤੇ ਖੁੱਲ੍ਹਿਆ
NEXT STORY