ਬਿਜ਼ਨੈੱਸ ਡੈਸਕ : ਪਹਿਲਾਂ ਨਾਲੋਂ ਜ਼ਿਆਦਾ ਭਾਰਤੀ ਹੁਣ ਦੇਸ਼ ਦੇ ਅੰਦਰ ਜਾਂ ਬਾਹਰ ਹਵਾਈ ਯਾਤਰਾ ਕਰ ਰਹੇ ਹਨ। ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਹੀ ਸਿਰਫ਼ 9.7 ਕਰੋੜ ਯਾਤਰੀਆਂ ਨੇ ਭਾਰਤੀ ਹਵਾਈ ਅੱਡਿਆਂ ਤੋਂ ਯਾਤਰਾ ਕੀਤੀ ਹੈ। ਇਕ ਰਿਪੋਰਟ 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ। ਮਾਸਟਰਕਾਰਡ ਇਕਨਾਮਿਕਸ ਇੰਸਟੀਚਿਊਟ (MEI) ਦੁਆਰਾ ਜਾਰੀ ਕੀਤੀ ਗਈ “ਟ੍ਰੈਵਲ ਟ੍ਰੈਂਡਜ਼ 2024: ਸੀਮਾਵਾਂ ਤੋਂ ਪਰੇ” ਰਿਪੋਰਟ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ 13 ਬਾਜ਼ਾਰ ਸਣੇ ਕੁੱਲ 74 ਬਾਜ਼ਾਰਾਂ ਵਿੱਚ ਟ੍ਰੈਵਲ ਇੰਡਸਟਰੀ ਦੇ ਵਿਕਾਸਸ਼ੀਲ ਲੈਂਡਸਕੇਪ ਨੂੰ ਲੈ ਕੇ ਵਿਆਪਕ ਦ੍ਰਿਸ਼ ਪੇਸ਼ ਕਰਦੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ
ਰਿਪੋਰਟ ਦੇ ਅਨੁਸਾਰ ਸਾਲ 2024 ਵਿਚ ਵਧ ਰਹੇ ਮੱਧ ਵਰਗ ਅਤੇ ਹਵਾਈ ਸਮਰੱਥਾ ਕਾਰਨ ਪਹਿਲਾਂ ਨਾਲੋਂ ਜ਼ਿਆਦਾ ਭਾਰਤੀ ਅੰਤਰਰਾਸ਼ਟਰੀ ਯਾਤਰਾ ਕਰ ਰਹੇ ਹਨ। ਇਕੱਲੇ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ, 9.7 ਕਰੋੜ ਯਾਤਰੀਆਂ ਨੇ ਭਾਰਤੀ ਹਵਾਈ ਅੱਡਿਆਂ ਤੋਂ ਯਾਤਰਾ ਕੀਤੀ। ਸਿਰਫ਼ 10 ਸਾਲ ਪਹਿਲਾਂ ਇਸ ਅੰਕੜੇ ਤੱਕ ਪਹੁੰਚਣ ਲਈ ਪੂਰਾ ਸਾਲ ਲੱਗ ਗਿਆ ਸੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਘਰੇਲੂ ਹਵਾਈ ਯਾਤਰੀਆਂ ਦੀ ਆਵਾਜਾਈ 2019 ਦੇ ਪੱਧਰ ਤੋਂ 21 ਫ਼ੀਸਦੀ ਵਧੀ ਹੈ, ਜਦਕਿ ਅੰਤਰਰਾਸ਼ਟਰੀ ਯਾਤਰਾ ਚਾਰ ਫ਼ੀਸਦੀ ਵਧੀ ਹੈ। ਭਾਰਤੀ ਯਾਤਰੀ ਵੱਡੇ ਬਾਜ਼ਾਰਾਂ ਵੱਲ ਵੱਧ ਰਹੇ ਹਨ।
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
ਸਾਲ 2019 ਦੇ ਮੁਕਾਬਲੇ ਜਾਪਾਨ ਦੇ ਯਾਤਰੀਆਂ ਵਿਚ 53 ਫ਼ੀਸਦੀ, ਵੀਅਤਨਾਮ ਦੀਆਂ ਯਾਤਰਾਵਾਂ 'ਚ 248 ਫ਼ੀਸਦੀ ਅਤੇ ਅਮਰੀਕੀ ਯਾਤਰਾਵਾਂ ਵਿਚ 59 ਫ਼ੀਸਦੀ ਦਾ ਵਾਧਾ ਹੋਇਆ ਹੈ। ਅਜਿਹਾ ਅਮਰੀਕੀ ਡਾਲਰ ਦੇ ਮਜ਼ਬੂਤ ਰਹਿਣ ਦੇ ਬਾਵਜੂਦ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਐੱਮਸਟਰਡਮ, ਸਿੰਗਾਪੁਰ, ਲੰਡਨ, ਫਰੈਂਕਫਰਟ ਅਤੇ ਮੈਲਬੌਰਨ ਚੋਟੀ ਦੇ ਪੰਜ ਸਥਾਨ ਹਨ, ਜਿੱਥੇ ਭਾਰਤੀ ਯਾਤਰੀ ਇਸ ਗਰਮੀ ਵਿੱਚ ਜਾ ਰਹੇ ਹਨ। ਰਿਪੋਰਟ ਵਿਕ ਉਡਾਣਾਂ ਦੀ ਬੁਕਿੰਗ ਦੇ ਅੰਕੜਿਆਂ ਨਾਲ ਇਹ ਰਿਪੋਰਟ ਪੇਸ਼ ਕੀਤੀ ਗਈ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੂੰ ਮੈਨੂਫੈਕਚਰਿੰਗ ਸੈਕਟਰ ’ਚ ਤੇਜ਼ੀ ਲਿਆਉਣ ਦੀ ਲੋੜ : ਸੀਤਾਰਾਮਣ
NEXT STORY