ਮੁੰਬਈ— ਰੇਟਿੰਗ ਏਜੰਸੀ ਕ੍ਰਿਸਿਲ ਨੇ ਵੀਰਵਾਰ ਨੂੰ ਕਿਹਾ ਕਿ 2020-21 'ਚ ਭਾਰਤ ਦੀ ਆਰਿਥਕਤਾ 9 ਫੀਸਦੀ ਘਟਣ ਦਾ ਖਦਸ਼ਾ ਹੈ ਕਿਉਂਕਿ ਕੋਰੋਨਾ ਵਾਇਰਸ ਸੰਕਰਮਣ ਅਜੇ ਸ਼ਿਖਰ 'ਤੇ ਨਹੀਂ ਪੁੱਜਾ ਹੈ ਅਤੇ ਸਰਕਾਰ ਢੁੱਕਵੀਂ ਵਿੱਤੀ ਸਹਾਇਤਾ ਨਹੀਂ ਪ੍ਰਦਾਨ ਕਰ ਰਹੀ ਹੈ।
ਇਸ ਤੋਂ ਪਹਿਲਾਂ ਮਈ 'ਚ ਕ੍ਰਿਸਿਲ ਨੇ ਅਰਥਵਿਵਸਥਾ 'ਚ 5 ਫੀਸਦੀ ਗਿਰਾਵਟ ਦਾ ਅਨੁਮਾਨ ਲਗਾਇਆ ਸੀ। ਹੁਣ ਦੇ ਨਵੀਨਤਮ ਅਨੁਮਾਨਿਤ ਅੰਕੜੇ ਕ੍ਰਿਸਿਲ ਨੇ ਉਸ ਵਕਤ ਜਾਰੀ ਕੀਤੇ ਹਨ ਜਦੋਂ ਜੂਨ ਤਿਮਾਹੀ 'ਚ ਭਾਰਤ ਦੀ ਅਰਥਵਿਵਸਥਾ 'ਚ 23.9 ਫੀਸਦੀ ਗਿਰਾਵਟ ਦਰਜ ਹੋਈ ਹੈ।
ਕ੍ਰਿਸਿਲ ਨੇ ਕਿਹਾ ਵਿੱਤੀ ਸਾਲ 2020-21 'ਚ 9 ਫੀਸਦੀ ਦੀ ਗਿਰਾਵਟ 1950 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਹੋਵੇਗੀ।
ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ ਪਰ ਅਸਲ ਨਵਾਂ ਖਰਚਾ ਜੀ. ਡੀ. ਪੀ. ਦੇ 2 ਫੀਸਦੀ ਤੋਂ ਵੀ ਘੱਟ ਹੈ। ਏਜੰਸੀ ਨੇ ਕਿਹਾ ਕਿ ਅਜੇ ਮਹਾਮਾਰੀ ਦਾ ਸ਼ਿਖਰ ਪੱਧਰ ਦੇਖਣ ਨੂੰ ਨਹੀਂ ਮਿਲਿਆ ਹੈ ਅਤੇ ਸਰਕਾਰ ਸਿੱਧੀ ਵਿੱਤੀ ਸਹਾਇਤਾ ਪ੍ਰਦਾਨ ਨਹੀਂ ਕਰ ਰਹੀ ਹੈ। ਇਸ ਕਾਰਨ ਪਹਿਲੇ ਅਨੁਮਾਨ ਦੇ ਮੁਕਾਬਲੇ ਜੋਖਮ ਹੋਰ ਵਧਣ ਦੀ ਸੰਭਾਵਨਾ ਮਜਬੂਤ ਹੋ ਗਈ ਹੈ। ਤੰਗ ਵਿੱਤੀ ਸਥਿਤੀ ਨੇ ਸਰਕਾਰ ਨੂੰ ਅਰਥਚਾਰੇ ਦੀ ਸਹਾਇਤਾ ਲਈ ਵਧੇਰੇ ਖਰਚ ਕਰਨ 'ਤੇ ਰੋਕਣ ਲਈ ਮਜਬੂਰ ਕਰ ਦਿੱਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਜੇਕਰ ਸਤੰਬਰ-ਅਕਤੂਬਰ 'ਚ ਮਹਾਮਾਰੀ ਸ਼ਿਖਰਾਂ 'ਤੇ ਪਹੁੰਚ ਗਈ ਤਾਂ ਜੀ. ਡੀ. ਪੀ. ਦੀ ਵਿਕਾਸ ਦਰ ਇਸ ਵਿੱਤੀ ਸਾਲ ਦੇ ਅੰਤ ਤੱਕ ਹਲਕੇ ਸਕਾਰਾਤਮਕ ਅੰਕਾਂ 'ਚ ਸਿਮਟ ਸਕਦੀ ਹੈ।
ਲੋਕਲ ਤਾਲਾਬੰਦੀ ਕਾਰਨ ਪੈਟਰੋਲ, ਡੀਜ਼ਲ ਦੀ ਵਿਕਰੀ ਨੂੰ ਲੱਗਾ ਧੱਕਾ
NEXT STORY