ਲੰਡਨ—ਸੰਸਾਰਕ ਬਾਜ਼ਾਰਾਂ 'ਚ ਕੱਲ ਭਾਵ ਵੀਰਵਾਰ ਨੂੰ ਕੱਚੇ ਤੇਲ ਦੇ ਭਾਅ ਚਾਰ ਫੀਸਦੀ ਤੋਂ ਜ਼ਿਆਦਾ ਫਿਸਲ ਗਏ ਹਨ | ਕਾਰੋਬਾਰੀਆਂ ਨੂੰ ਖਦਸ਼ਾ ਹੈ ਕਿ ਕੋਰੋਨਾਵਾਇਰਸ ਦਾ ਅਸਰ ਖਾਸ ਤੌਰ 'ਤੇ ਪ੍ਰਮੁੱਖ ਉਪਭੋਕਤਾ ਦੇਸ਼ ਚੀਨ ਤੋਂ ਕੱਚੇ ਤੇਲ ਦੀ ਮੰਗ 'ਤੇ ਪੈ ਸਕਦਾ ਹੈ | ਅਪ੍ਰੈਲ ਡਿਲਿਵਰੀ ਲਈ ਬ੍ਰੈਂਟ ਕੱਚੇ ਤੇਲ ਦਾ ਭਾਅ 4.2 ਫੀਸਦੀ ਫਿਸਲ ਕੇ 51.20 ਡਾਲਰ ਪ੍ਰਤੀ ਬੈਰਲ ਜਦੋਂਕਿ ਨਿਊਯਾਰਕ ਦਾ ਡਬਲਿਊ.ਟੀ.ਆਈ. (ਵੈਸਟ ਟੈਕਸਾਸ ਇੰਟਰਮੀਡੀਏਟ) ਕੱਚੇ ਤੇਲ ਦਾ ਭਾਅ ਇਸ ਮਹੀਨੇ ਲਈ ਕਰੀਬ 5 ਫੀਸਦੀ ਟੁੱਟ ਕੇ 46.31 ਡਾਲਰ 'ਤੇ ਆ ਗਿਆ ਹੈ | ਸੀ.ਐੱਮ.ਸੀ. ਮਾਰਕਿਟ ਦੇ ਵਿਸ਼ਲੇਸ਼ਕ ਮਾਈਕਲ ਹਿਊਸਨ ਨੇ ਕਿਹਾ ਕਿ ਇਸ ਗੱਲ ਦੀ ਚਿੰਤਾ ਹੈ ਕਿ ਕੋਰੋਨਾਵਾਇਰਸ ਨਾਲ ਸੰਸਾਰਕ ਨਰਮੀ ਵਧੇਗੀ, ਗਾਹਕਾਂ ਦਾ ਭਰੋਸਾ ਕਮਜ਼ੋਰ ਹੋਵੇਗਾ ਯਾਤਰੀ ਘੱਟ ਹੋਣਗੇ | ਘੱਟ ਮੰਗ ਦੀ ਚਿੰਤਾ ਨਾਲ ਕੀਮਤਾਂ 'ਤੇ ਅਸਰ ਪਿਆ ਹੈ | ਨਿਵੇਸ਼ਕਾਂ 'ਚ ਕੋਰੋਨਾਵਾਇਰਸ ਦੇ ਫੈਲੇਣ ਦੇ ਆਰਥਿਕ ਅਸਰ ਨੂੰ ਲੈ ਕੇ ਚਿੰਤਾ ਵਧ ਰਹੀ ਹੈ | ਚੀਨ 'ਚ ਇਸ ਵਾਇਰਸ ਦੇ ਕਾਰਨ 2,800 ਲੋਕਾਂ ਦੀ ਮੌਤ ਹੋ ਗਈ ਜਦੋਂਕਿ 80,000 ਤੋਂ ਜ਼ਿਆਦਾ ਇੰਫੈਕਟਿਡ ਹਨ | ਇਸ ਦੇ ਇਲਾਵਾ ਹੋਰ ਦੇਸ਼ਾਂ 'ਚ ਕੋਰੋਨਾਵਾਇਰਸ ਦੇ ਕਾਰਨ ਹੋਰ ਦੇਸ਼ਾਂ 'ਚ 50 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 3,600 ਲੋਕ ਇੰਫੈਕਟਿਡ ਹਨ |
ਸ਼ਾਹਰੁਖ ਖਾਨ ਦੀ ਸੱਸ ਦੀ ਕੰਪਨੀ 'ਤੇ ਲੱਗਾ 3.09 ਕਰੋੜ ਰੁਪਏ ਦਾ ਜੁਰਮਾਨਾ
NEXT STORY