ਨਵੀਂ ਦਿੱਲੀ (ਅਨਸ)– ਸਾਊਦੀ ਅਰਬ ਵਲੋਂ ਸਾਲ ਦੇ ਅਖੀਰ ਤੱਕ ਉਤਪਾਦਨ ’ਚ ਕਟੌਤੀ ਦੇ ਐਲਾਨ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ’ਚ ਨਾਟਕੀ ਢੰਗ ਨਾਲ ਉਛਾਲ ਆਇਆ ਹੈ। ਬ੍ਰੇਂਟ ਕਰੂਡ ਦੀਆਂ ਕੀਮਤਾਂ 90 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪੁੱਜ ਗਈਆਂ। ਤੁਹਾਨੂੰ ਦੱਸ ਦੇਈਏ ਕਿ ਅਧਿਕਾਰਕ ਸਾਊਦੀ ਪ੍ਰੈੱਸ ਏਜੰਸੀ ਮੁਤਾਬਕ ਸਾਊਦੀ ਅਰਬ ਇਸ ਸਾਲ ਦੇ ਅਖੀਰ ਤੱਕ ਆਪਣੇ ਸਵੈਇਛੁੱਕ 10 ਲੱਖ ਬੈਰਲ ਰੋਜ਼ਾਨਾ (ਬੀ. ਪੀ. ਡੀ.) ਕੱਚੇ ਤੇਲ ਉਤਪਾਦਨ ’ਚ ਕਟੌਤੀ ਨੂੰ ਵਧਾਏਗਾ। ਪਿਛਲੇ ਮਹੀਨੇ ਬ੍ਰੇਂਟ ਕਰੂਡ 6 ਡਾਲਰ ਪ੍ਰਤੀ ਬੈਰਲ ਵਧ ਗਿਆ ਹੈ। ਊਰਜਾ ਮਾਹਰਾਂ ਦਾ ਕਹਿਣਾ ਹੈ ਕਿ ਕੱਚੇ ਤੇਲ ਦੀ ਕੀਮਤ ’ਚ ਇਕ ਵਾਰ ਮੁੜ ਉਛਾਲ ਆਉਣ ਨਾਲ ਭਾਰਤ ਨੂੰ ਝਟਕਾ ਲੱਗੇਗਾ। ਜਿੱਥੇ ਇਕ ਪਾਸੇ ਪੈਟਰੋਲ-ਡੀਜ਼ਲ ਸਸਤਾ ਹੋਣ ਦੀ ਉਮੀਦ ਧੁੰਦਲੀ ਹੋਵੇਗੀ। ਉੱਥੇ ਹੀ ਦੂਜੇ ਪਾਸੇ ਮਹਿੰਗਾਈ ਦਾ ਝਟਕਾ ਲੱਗੇਗਾ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
ਭਾਰਤ ’ਤੇ ਕਿਵੇਂ ਹੋਵੇਗਾ ਅਸਰ
ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਆਪਣੀ ਲੋੜ ਦਾ ਕਰੀਬ 85 ਫ਼ੀਸਦੀ ਤੇਲ ਵਿਦੇਸ਼ਾਂ ਤੋਂ ਦਰਾਮਦ ਕਰਦਾ ਹੈ। ਕੱਚਾ ਤੇਲ ਮਹਿੰਗਾ ਹੋਣ ਕਾਰਨ ਭਾਰਤ ਦਾ ਦਰਾਮਦ ਬਿੱਲ ਵਧੇਗਾ, ਜਿਸ ਨਾਲ ਚਾਲੂ ਖਾਤੇ ਦਾ ਘਾਟਾ ਵਧੇਗਾ। ਇਸ ਨਾਲ ਪੈਟਰੋਲ ਅਤੇ ਡੀਜ਼ਲ ਦੀ ਵਧੀ ਹੋਈ ਕੀਮਤ ਤੋਂ ਆਮ ਜਨਤਾ ਨੂੰ ਰਾਹਤ ਨਹੀਂ ਮਿਲੇਗੀ। ਇਹ ਮਹਿੰਗਾਈ ਵਧਾਉਣ ਦਾ ਕੰਮ ਕਰੇਗਾ। ਕੱਚਾ ਤੇਲ ਮਹਿੰਗਾ ਹੋਣ ਨਾਲ ਪੇਂਟ, ਪੈਟਰੋਲੀਅਮ ਪ੍ਰੋਡਕਟ ਸਮੇਤ ਕਈ ਜ਼ਰੂਰੀ ਸਾਮਾਨ ਦਾ ਇੰਪੋਰਟ ਕਰਨਾ ਮਹਿੰਗਾ ਹੋ ਜਾਏਗਾ। ਇਹ ਭਾਰਤੀ ਅਰਥਵਿਵਸਥਾ ਲਈ ਵੀ ਠੀਕ ਨਹੀਂ ਹੋਵੇਗਾ।
ਜੇ ਕੱਚੇ ਤੇਲ ਦੀ ਕੀਮਤ ਹੋਰ ਵਧਦੀ ਹੈ ਤਾਂ ਸਰਕਾਰ ਨੂੰ ਐਕਸਾਈਜ ਡਿਊਟੀ ਘਟਾਉਣੀ ਹੋਵੇਗੀ। ਇਸ ਦਾ ਮਤਲਬ ਹੋਵੇਗਾ ਕਿ ਸਰਕਾਰ ਨੂੰ ਮੁੜ ਅਰਬਾਂ ਰੁਪਏ ਦਾ ਟੈਕਸ ਘਾਟਾ ਹੋਵੇਗਾ। ਕੁੱਲ ਮਿਲਾ ਕੇ ਆਮ ਜਨਤਾ ’ਤੇ ਮਹਿੰਗਾਈ ਦਾ ਬੋਝ ਵਧੇਗਾ। ਪਹਿਲਾਂ ਹੀ ਪ੍ਰਚੂਨ ਮਹਿੰਗਾਈ 7 ਫ਼ੀਸਦੀ ਤੋਂ ਪਾਰ ਨਿਕਲ ਚੁੱਕੀ ਹੈ। ਅਜਿਹੇ ਵਿਚ ਆਰ. ਬੀ. ਆਈ. ਵਲੋਂ ਮਹਿੰਗਾਈ ਘੱਟ ਕਰਨ ਦੀ ਕੋਸ਼ਿਸ਼ ਹੋਰ ਮੁਸ਼ਕਲ ਹੋ ਜਾਏਗੀ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ
ਰੂਸ ਤੋਂ ਵੀ ਰਾਹਤ ਮਿਲਣ ਦੀ ਉਮੀਦ ਨਹੀਂ
ਸਾਊਦੀ ਅਰਬ ਵਲੋਂ ਉਤਪਾਦਨ ਘਟਾਉਣ ਦੇ ਐਲਾਨ ਤੋਂ ਬਾਅਦ ਰੂਸ ਨੇ ਕਿਹਾ ਕਿ ਉਹ ਰੋਜ਼ਾਨਾ 3,00,000 ਬੈਰਲ (ਬੀ. ਪੀ. ਡੀ.) ਦੀ ਬਰਾਮਦ ਕਟੌਤੀ ਨੂੰ ਵਧਾਏਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਦਰਮਿਆਨ ਰੂਸੀ ਸਮੁੰਦਰੀ ਕੱਚੇ ਤੇਲ ਅਤੇ ਉਤਪਾਦ ਬਰਾਮਦ ਸਤੰਬਰ 2022 ਤੋਂ ਬਾਅਦ ਤੋਂ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਡਿੱਗ ਗਿਆ, ਕਿਉਂਕਿ ਗਰਮੀਆਂ ’ਚ ਮਜ਼ਬੂਤ ਮੰਗ ਨੇ ਬਾਹਰੀ ਬਾਜ਼ਾਰਾਂ ਲਈ ਮੁਹੱਈਆ ਮਾਤਰਾ ਨੂੰ ਸੀਮਤ ਰੱਖਿਆ।
ਤੇਲ ਦੀਆਂ ਕੀਮਤਾਂ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਜੁਲਾਈ-ਅਗਸਤ ’ਚ ਬਰਾਮਦ ’ਚ 5,00,000 ਬੀ. ਪੀ. ਡੀ. ਦੀ ਕਟੌਤੀ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਭਾਰਤ ਵਿੱਚ ਰੂਸੀ ਪ੍ਰਵਾਹ 30 ਫ਼ੀਸਦੀ ਘਟ ਕੇ 15 ਲੱਖ ਬੀ. ਪੀ. ਡੀ. ਹੋ ਗਿਆ, ਜਿਵੇਂ ਕਿ ਯੂਰਾਲ ਜੁਲਾਈ ਦੀ ਸ਼ੁਰੂਆਤ ਤੋਂ ਹੀ ਤੇਲ ਪ੍ਰਾਈਸ ਲਿਮਟ 60 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ। ਯਾਨੀ ਰੂਸ ਤੋਂ ਵੀ ਰਾਹਤ ਮਿਲਣ ਦੀ ਉਮੀਦ ਨਹੀਂ ਹੈ।
ਇਹ ਵੀ ਪੜ੍ਹੋ : ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿੰਗਾਈ ਨੂੰ ਲੈ ਕੇ ਵੱਡਾ ਕਦਮ! ਮੋਬਾਈਲ ਵੈਨ ਰਾਹੀਂ ਲੋਕਾਂ ਨੂੰ ਸਸਤੇ ਭਾਅ 'ਤੇ ਪਿਆਜ਼ ਅਤੇ ਦਾਲਾਂ
NEXT STORY