ਬਿਜ਼ਨੈੱਸ ਡੈਸਕ : ਅਮਰੀਕਾ-ਈਰਾਨ ਟਕਰਾਅ ਕਾਰਨ ਮੱਧ ਪੂਰਬ (Middle East) ਵਿੱਚ ਵਧੇ ਤਣਾਅ ਦਾ ਸਿੱਧਾ ਅਸਰ ਕੌਮਾਂਤਰੀ ਤੇਲ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ। ਸੋਮਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਉਛਾਲ ਆਇਆ ਅਤੇ ਕੀਮਤਾਂ ਕਰੀਬ 7% ਵਧ ਕੇ 15 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ ਹਨ। ਈਰਾਨ ਅਤੇ ਇਜ਼ਰਾਈਲ ਵਿਚਾਲੇ ਵਧਦੇ ਹਮਲਿਆਂ ਅਤੇ ਤੇਲ ਟੈਂਕਰਾਂ ਦੇ ਨੁਕਸਾਨ ਦੀਆਂ ਖ਼ਬਰਾਂ ਨੇ ਸਪਲਾਈ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਵਾਧੇ ਦੀ ਸੰਭਾਵਨਾ, 25,000 ਰੁਪਏ ਮਹਿੰਗਾ ਹੋ ਸਕਦੈ ਸੋਨਾ
ਅੰਤਰਰਾਸ਼ਟਰੀ ਬਾਜ਼ਾਰ 'ਚ ਤੇਲ ਦੀ ਸਥਿਤੀ
ਕੌਮਾਂਤਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ (Brent Crude) ਫਿਊਚਰਜ਼ 82.37 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਹੈ, ਜੋ ਜਨਵਰੀ 2025 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਇਸੇ ਤਰ੍ਹਾਂ ਅਮਰੀਕੀ WTI ਕਰੂਡ 6.95% ਦੇ ਉਛਾਲ ਨਾਲ 71.68 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ, ਜਿਸ ਨੇ ਸੈਸ਼ਨ ਦੌਰਾਨ 75.33 ਡਾਲਰ ਦਾ ਪੱਧਰ ਛੂਹਿਆ।
ਇਹ ਵੀ ਪੜ੍ਹੋ : ਹੁਣ ਸੋਨੇ ਦੇ ਬਦਲੇ ਮਿਲੇਗਾ ਵੱਧ ਪੈਸਾ! RBI ਨੇ ਬਦਲੇ ਗੋਲਡ ਲੋਨ ਦੇ ਨਿਯਮ, ਚਾਂਦੀ 'ਤੇ ਵੀ ਮਿਲੇਗਾ
ਵੱਖ-ਵੱਖ ਸ਼ਹਿਰਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦਾ ਅਸਰ ਭਾਰਤ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ 'ਤੇ ਦੇਖਣ ਨੂੰ ਮਿਲਿਆ ਹੈ:
- ਨੋਇਡਾ: ਪੈਟਰੋਲ 22 ਪੈਸੇ ਦੀ ਗਿਰਾਵਟ ਨਾਲ 94.90 ਰੁਪਏ ਅਤੇ ਡੀਜ਼ਲ 28 ਪੈਸੇ ਦੀ ਗਿਰਾਵਟ ਨਾਲ 88.01 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
- ਗਾਜ਼ੀਆਬਾਦ: ਪੈਟਰੋਲ 14 ਪੈਸੇ ਮਹਿੰਗਾ ਹੋ ਕੇ 94.89 ਰੁਪਏ ਅਤੇ ਡੀਜ਼ਲ 17 ਪੈਸੇ ਮਹਿੰਗਾ ਹੋ ਕੇ 88.03 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
- ਪਟਨਾ: ਪੈਟਰੋਲ 36 ਪੈਸੇ ਸਸਤਾ ਹੋ ਕੇ 105.23 ਰੁਪਏ ਅਤੇ ਡੀਜ਼ਲ 33 ਪੈਸੇ ਦੀ ਗਿਰਾਵਟ ਨਾਲ 91.49 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਇਹ ਵੀ ਪੜ੍ਹੋ : 1 ਅਪ੍ਰੈਲ ਤੋਂ ਬਦਲ ਜਾਣਗੇ PAN, Tax ਤੇ ITR ਨਿਯਮ, ਆਮ ਆਦਮੀ 'ਤੇ ਪਵੇਗਾ ਸਿੱਧਾ ਅਸਰ
ਸਪਲਾਈ 'ਤੇ ਮੰਡਰਾ ਰਿਹਾ ਖਤਰਾ
ਰਿਪੋਰਟਾਂ ਅਨੁਸਾਰ ਖਾੜੀ ਤੱਟ ਨੇੜੇ ਘੱਟੋ-ਘੱਟ ਤਿੰਨ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਈਰਾਨ ਨੇ ਹੋਮੁਰਜ਼ ਸਟ੍ਰੇਟ (Hormuz Strait) ਵਿੱਚ ਆਵਾਜਾਈ ਰੋਕਣ ਦੀ ਚੇਤਾਵਨੀ ਦਿੱਤੀ ਹੈ, ਜਿੱਥੋਂ ਦੁਨੀਆ ਦੀ ਲਗਭਗ 20% ਤੇਲ ਸਪਲਾਈ ਹੁੰਦੀ ਹੈ। ਇਸ ਕਾਰਨ ਬਾਜ਼ਾਰ ਵਿੱਚ ਘਬਰਾਹਟ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਵਿੱਤ ਮੰਤਰੀ ਦੀ ਬੈਂਕਾਂ ਨੂੰ ਵੱਡੀ ਚਿਤਾਵਨੀ; 1 ਜੁਲਾਈ ਤੋਂ ਲਾਗੂ ਹੋਣਗੇ ਸਖ਼ਤ ਨਿਯਮ
ਕੀ ਤੇਲ 100 ਡਾਲਰ ਦੇ ਪਾਰ ਜਾਵੇਗਾ?
ਬਰਕਲੇਜ਼ (Barclays) ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਜੇਕਰ ਤਣਾਅ ਲੰਬਾ ਖਿੱਚਿਆ ਜਾਂਦਾ ਹੈ, ਤਾਂ ਬ੍ਰੈਂਟ ਕਰੂਡ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀ ਹੈ। ਹਾਲਾਂਕਿ OPEC+ ਨੇ ਅਪ੍ਰੈਲ ਤੋਂ ਉਤਪਾਦਨ ਵਧਾਉਣ 'ਤੇ ਸਹਿਮਤੀ ਜਤਾਈ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਸਪਲਾਈ ਰੂਟ ਵਿੱਚ ਰੁਕਾਵਟ ਆਉਣ 'ਤੇ ਇਹ ਵਾਧੂ ਉਤਪਾਦਨ ਵੀ ਕਾਫੀ ਨਹੀਂ ਹੋਵੇਗਾ। ਫਿਲਹਾਲ ਅੰਤਰਰਾਸ਼ਟਰੀ ਊਰਜਾ ਏਜੰਸੀ (IEA) ਹਾਲਾਤ 'ਤੇ ਨਜ਼ਰ ਰੱਖ ਰਹੀ ਹੈ।
ਇਹ ਵੀ ਪੜ੍ਹੋ : 5 ਰੁਪਏ ਦਾ ਇਹ ਨੋਟ ਬਣਾ ਦੇਵੇਗਾ ਲੱਖਪਤੀ? ਜਾਣੋ ਵਾਇਰਲ ਖ਼ਬਰ ਸੱਚ ਹੈ ਜਾਂ ਫਰਜ਼ੀ
ਇਹ ਵੀ ਪੜ੍ਹੋ : ਕੱਲ੍ਹ ਤੋਂ ਬਦਲ ਜਾਣਗੇ ਟਿਕਟ ਬੁਕਿੰਗ, UPI, LPG, WhatsApp ਤੇ Telegram ਨਾਲ ਸਬੰਧਤ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਈਰਾਨ-ਇਜ਼ਰਾਈਲ ਯੁੱਧ ਦੌਰਾਨ ਮੁਦਰਾ ਬਾਜ਼ਾਰ 'ਚ ਕੋਹਰਾਮ, ਡਾਲਰ ਮੁਕਾਬਲੇ ਰੁਪਿਆ ਟੁੱਟਿਆ
NEXT STORY