ਨਵੀਂ ਦਿੱਲੀ–ਐੱਫ. ਟੀ. ਐਕਸ. ਦੇ ਸੀ. ਈ. ਓ. ਸੈਮ ਬੈਂਕਮੈਨ-ਫਾਇਡ ਰਾਤੋ-ਰਾਤ ਕੰਗਾਲ ਹੋ ਗਏ। ਇਕ ਦਿਨ ’ਚ ਉਨ੍ਹਾਂ ਦੇ ਨੈੱਟਵਰਥ ’ਚ ਲਗਭਗ 94 ਫੀਸਦੀ ਦੀ ਵੱਡੀ ਗਿਰਾਵਟ ਆਈ। ਉਨ੍ਹਾਂ ਦੀ ਜਾਇਦਾਦ ਘਟ ਕੇ 991.5 ਮਿਲੀਅਨ ਡਾਲਰ ਰਹਿ ਗਈ ਜਦ ਕਿ ਉਹ 15.2 ਅਰਬ ਡਾਲਰ ਦੇ ਮਾਲਕ ਸਨ।
ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਕਿਸੇ ਵੀ ਅਰਬਪਤੀ ਦੀ ਜਾਇਦਾਦ ’ਚ ਇਕ ਦਿਨ ’ਚ ਆਉਣ ਵਾਲੀ ਸਭ ਤੋਂ ਵੱਡੀ ਗਿਰਾਵਟ ਹੈ। ਹੁਣ ਉਨ੍ਹਾਂ ਨੇ ਕੰਪਨੀ ਨੂੰ ਦਿਵਾਲੀਆ ਐਲਾਨ ਕਰਨ ਲਈ ਅਮਰੀਕੀ ਦਿਵਾਲੀਆਪਨ ਸੁਰੱਖਿਆ ਕੋਲ ਫਾਈਲ ਦਰਜ ਕਰਦੇ ਹੋਏ ਆਪਣੇ ਸੀ. ਈ. ਓ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
30 ਸਾਲਾਂ ਸੈਮ ਬੈਂਕਮੈਨ-ਫ੍ਰਾਇਡ ਦੀ ਕਿਸਮਤ ’ਚ ਇਹ ਭੂਚਾਲ ਉਦੋਂ ਆਇਆ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਕ੍ਰਿਪਟੋ ਐਕਸਚੇਂਜ ਐੱਫ. ਟੀ. ਐਕਸ. ਨੂੰ ਮੁਕਾਬਲੇਬਾਜ਼ ਬਿਨਾਂਸ ਖਰੀਦਣ ਜਾ ਰਿਹਾ ਹੈ। ਮੰਗਲਵਾਰ ਨੂੰ ਕੀਤੇ ਇਕ ਟਵੀਟ ’ਚ ਵਿਸ਼ਵ ਦੇ ਸਭ ਤੋਂ ਵੱਡੇ ਕ੍ਰਿਪਟੋ ਕਰੰਸੀ ਪਲੇਟਫਾਰਮ ਬਿਨਾਂਸ ਦੇ ਹੈੱਡ ਚੈਂਗਪੇਂਗ ਝਾਓ ਨੇ ਕਿਹਾ ਕਿ ਉਨ੍ਹਾਂ ਨੇ ਐੱਫ. ਟੀ. ਐਕਸ. ਨੂੰ ਖਰੀਦਣ ਲਈ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ।
‘ਬਿਨਾਂਸ’ ਉੱਤੇ ਈ. ਡੀ. ਦੀ ਕਾਰਵਾਈ, 22.82 ਕਰੋੜ ਦੇ ਬਿਟਕੁਆਈਨ ਫ੍ਰੀਜ਼
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਬਿਨਾਂਸ ਕ੍ਰਿਪਟੋ ਐਕਸਚੇਂਜ ’ਤੇ ਛਾਪਾ ਮਾਰ ਕੇ 22.82 ਕਰੋੜ ਰੁਪਏ ਦੇ ਬਿਟਕੁਆਈਨ ਫ੍ਰੀਜ਼ ਕਰ ਦਿੱਤੇ ਹਨ। ਏਜੰਸੀ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬਿਨਾਂਸ ਕ੍ਰਿਪਟੋ ਐਕਸਚੇਂਜ ’ਤੇ ਇਕ ਤਲਾਸ਼ੀ ਮੁਹਿੰਮ ਚਲਾਈ ਹੈ, ਜਿਸ ’ਚ ਪੀ. ਐੱਮ. ਐੱਲ. ਏ., 2002 ਦੇ ਤਹਿਤ 22.82 ਕਰੋੜ ਰੁਪਏ ਦੇ ਬਰਾਬਰ 150.22 ਬਿਟਕੁਆਈਨ ਨੂੰ ਫ੍ਰੀਜ਼ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮੋਬਾਇਲ ਗੇਮਿੰਗ ਐਪਲੀਕੇਸ਼ਨ, ਈ-ਨਗੇਟਸ ਨਾਲ ਸਬੰਧਤ ਜਾਂਚ ਦੇ ਸਬੰਧ ’ਚ ਇਹ ਸਰਚ ਆਪ੍ਰੇਸ਼ਨ ਕੀਤਾ ਗਿਆ ਸੀ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਟਵਿੱਟਰ ਨੇ 8 ਡਾਲਰ ਸਬਸਕ੍ਰਿਪਸ਼ਨ ਪ੍ਰੋਗਰਾਮ ਕੀਤਾ ਰੱਦ, ਜਾਣੋ ਕੀ ਹੈ ਇਸ ਫ਼ੈਸਲੇ ਦਾ ਕਾਰਨ
NEXT STORY