ਬਿਜਨੈੱਸ ਡੈਸਕ- ਵੀਰਵਾਰ 6 ਜਨਵਰੀ 2022 ਨੂੰ ਕ੍ਰਿਪਟੋਕਰੰਸੀ ਬਾਜ਼ਾਰ 'ਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ ਹੈ। ਗਲੋਬਲ ਕ੍ਰਿਪਟੋ ਮਾਰਕਿਟ ਪਿਛਲੇ 24 ਘੰਟਿਆਂ ਦੇ ਦੌਰਾਨ 8.70 ਫੀਸਦੀ ਤੱਕ ਡਿੱਗ ਗਈ। ਭਾਰਤੀ ਸਮੇਂ ਅਨੁਸਾਰ ਸਵੇਰੇ 10:20 'ਤੇ ਗਲੋਬਲ ਕ੍ਰਿਪਟੋ ਮਾਰਕਿਟ ਕੈਪ 2.04 ਟ੍ਰਿਲਿਅਨ ਡਾਲਰ ਰਹਿ ਗਿਆ ਸੀ ਜੋ ਕਿ ਕੱਲ੍ਹ ਬੁੱਧਵਾਰ ਨੂੰ ਇਸ ਸਮੇਂ 2.23 ਟ੍ਰਿਲਿਅਨ ਡਾਲਰ ਸੀ। ਸਭ ਵੱਡੀਆਂ ਕ੍ਰਿਪਟੋਕਰੰਸੀਜ਼ 'ਚ ਚੰਗੀ-ਖਾਸੀ ਗਿਰਾਵਟ ਦੇਖੀ ਗਈ। ਸਭ ਤੋਂ ਜ਼ਿਆਦਾ ਗਿਰਾਵਟ ਸੋਲਾਨਾ 'ਚ ਦੇਖਣ ਨੂੰ ਮਿਲੀ ਤੇ ਉਸ ਤੋਂ ਬਾਅਦ ਸਭ ਤੋਂ ਜ਼ਿਆਦਾ ਟੁੱਟਣ ਵਾਲੇ ਕੁਆਇਨਸ 'ਚ ਇਥੇਰੀਅਮ ਤੇ ਬਿਟਕੁਆਇਨ ਸ਼ਾਮਲ ਰਹੇ।
ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਵੱਡੀ ਕਰੰਸੀ ਬਿਟਕੁਆਇਨ 'ਚ 7.65 ਫੀਸਦੀ ਦੀ ਗਿਰਾਵਟ ਆਈ ਸੀ, ਜਦਕਿ ਇਥੇਰੀਅਮ 9.63 ਫੀਸਦੀ ਤੱਕ ਡਿੱਗ ਚੁੱਕੀ ਸੀ। ਟੇਥਰ 'ਚ ਹਾਲਾਂਕਿ ਕੋਈ ਹਲਚਲ ਨਹੀਂ ਦਿਖੀ। ਸੋਲਾਨਾ 'ਚ 11.79 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ, ਜਦਕਿ ਬਿਨਾਂਸ ਕੁਆਇਨ 9.38 ਤੱਕ ਡਿੱਗ ਚੁੱਕਾ ਸੀ।
ਕਿਸ ਕਰੰਸੀ 'ਚ ਕਿੰਨੀ ਗਿਰਾਵਟ
ਬਿਟਕੁਆਇਨ 7 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇ ਨਾਲ $43,051.43 'ਤੇ ਟਰੇਡ ਕਰ ਰਿਹਾ ਸੀ। ਇਸ ਦਾ ਬਾਜ਼ਾਰ ਮੁੱਲਾਂਕਣ ਘੱਟ 811 ਬਿਲੀਅਨ ਡਾਲਰ ਰਹਿ ਗਿਆ, ਜਦਕਿ ਕੱਲ੍ਹ ਬੁੱਧਵਾਰ ਨੂੰ ਇਹ 879 ਬਿਲੀਅਨ ਡਾਲਰ ਸੀ। ਬਿਟਕੁਆਇਨ (Bitcoin prices today) ਨੇ ਪਿਛਲੇ 24 ਘੰਟਿਆਂ 'ਚ $42,761.46 ਦਾ ਲੋਅ (Low) ਅਤੇ $46,929.05 ਦਾ ਹਾਈ (High) ਬਣਾਇਆ ਹੈ। 9 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇ ਨਾਲ ਇਥੇਰੀਅਮ (Ethereum Price Today) ਨੂੰ $3,458.27 'ਤੇ ਟਰੇਡ ਕਰਦੇ ਹੋਏ ਦੇਖਿਆ ਗਿਆ। ਇਥੇਰੀਅਮ ਨੇ ਪਿਛਲੇ 24 ਘੰਟਿਆਂ 'ਚ $3,432.90 ਦਾ ਲੋਅ (Ethereum Low) ਅਤੇ $3,842.06 ਦਾ ਹਾਈ ਬਣਾਇਆ ਹੈ। ਇਸ ਦਾ ਮਾਰਕਿਟ ਕੈਪ ਘੱਟ ਕੇ 410 ਬਿਲੀਅਨ ਡਾਲਰ ਰਹਿ ਗਿਆ ਹੈ, ਜੋ ਕਿ 24 ਘੰਟੇ ਪਹਿਲੇ 448 ਬਿਲੀਅਨ ਡਾਲਰ ਸੀ।
ਬਿਨਾਂਸ ਕੁਆਇਨ (Binance Coin) ਵੀ 8 ਫੀਸਦੀ ਦੀ ਗਿਰਾਵਟ ਦੇ ਨਾਲ $466.79 'ਤੇ ਟਰੇਡ ਕਰ ਰਿਹਾ ਸੀ। ਸੋਲਾਨਾ (Solana) 'ਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 11 ਫੀਸਦੀ ਤੋਂ ਜ਼ਿਆਦਾ ਟੁੱਟ ਕੇ $149.39 'ਤੇ ਖੜ੍ਹੀ ਸੀ, ਜਦਕਿ 24 ਘੰਟੇ ਪਹਿਲੇ ਇਸ ਦਾ ਪ੍ਰਾਈਸ $168.71 ਸੀ।
ਰਿਲਾਇੰਸ ਜੀਓ ਨੇ ਪੰਜਾਬ ਦੇ ਸਾਰੇ ਪ੍ਰਮੁੱਖ ਸ਼ਹਿਰਾਂ 'ਚ ਹਾਈ ਸਪੀਡ ਜੀਓਫਾਈਬਰ ਸਰਵਿਸਿਜ਼ ਦੀ ਕੀਤੀ ਸ਼ੁਰੂਆਤ
NEXT STORY