ਨਵੀਂ ਦਿੱਲੀ — ਪ੍ਰਸਾਰਣ ਰੈਗੂਲੇਟਰ ਟਰਾਈ ਨੇ ਗੁਣਵੱਤਾਪੂਰਨ ਕੰਟੈਂਟ ਨੂੰ ਉਦਯੋਗ ਲਈ ਫਾਇਦੇਮੰਦ ਦੱਸਦਿਆਂ ਕਿਹਾ ਕਿ ਦਰਸ਼ਕਾਂ ਲਈ ਦਿਲਚਸਪ ਅਤੇ ਚਲੰਤ ਕੰਟੈਂਟਸ ਬਣਾਉਣ ਲਈ ਦੇਸ਼ ਦੀ ਵਿਸ਼ਾਲ ਸੱਭਿਆਚਾਰਕ ਵੰਨ-ਸੁਵੰਨਤਾ ਦਾ ਲਾਭ ਚੁੱਕਿਆ ਜਾਣਾ ਚਾਹੀਦਾ ਹੈ। ਭਾਰਤੀ ਦੂਰਸੰਚਾਰ ਰੈਗੂਲੇਟਰ ਅਥਾਰਟੀ (ਟਰਾਈ) ਦੇ ਚੇਅਰਮੈਨ ਆਰ. ਐੱਸ. ਸ਼ਰਮਾ ਨੇ ਸੀ. ਆਈ. ਆਈ. ਬਿੱਗ ਪਿਕਚਰ ਸਿਖਰ ਸੰਮੇਲਨ ’ਚ ਕਿਹਾ ਕਿ ਰੈਗੂਲੇਟਰ ਦਾ ਰੁਖ਼ ਵਾਧੇ ਨੂੰ ਉਤਸ਼ਾਹ ਦੇਣ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਹੈ, ਨਾ ਕਿ ਬਹੁਤ ਸਾਰੇ ਨਿਯਮ ਲਿਆ ਕੇ ਉਦਯੋਗ ਦਾ ਗਲਾ ਘੁੱਟਣ ਵਾਲਾ। ਸ਼ਰਮਾ ਨੇ ਕਿਹਾ, ‘‘ਅਸੀਂ ਬਹੁਤ ਜ਼ਿਆਦਾ ਬਦਲਾਅ ਨਹੀਂ ਕਰਨਾ ਚਾਹੁੰਦੇ ਹਾਂ, ਕੁੱਝ ਵਿਰੋਧ ਹੋ ਸਕਦੇ ਹਨ। ਅਸੀਂ ਉਨ੍ਹਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਉਦਯੋਗ ’ਚ ਲੋੜੀਂਦੀ ਚੁਸਤੀ ਅਤੇ ਊਰਜਾ ਹੈ। ਟਰਾਈ ਪ੍ਰਮੁੱਖ ਨੇ ਉਮੀਦ ਪ੍ਰਗਟਾਈ ਹੈ ਕਿ ਕੰਟੈਂਟ ਦੀ ਗੁਣਵੱਤਾ ਬਿਹਤਰ ਹੁੰਦੀ ਜਾਵੇਗੀ ਅਤੇ ਕੌਮਾਂਤਰੀ ਮਿਆਰਾਂ ਦੇ ਬਰਾਬਰ ਹੋਵੇਗੀ।
ਪ੍ਰਸਾਰਣ ਖੇਤਰ ’ਚ ਨਵੇਂ ਚਾਰਜ ਹੁਕਮ ਨੂੰ ਲੈ ਕੇ ਸ਼ਰਮਾ ਨੇ ਕਿਹਾ ਕਿ ਇਸ ਵਿਵਸਥਾ ਨੇ ਲੋਕਾਂ ਨੂੰ ਉਤਪਾਦਕਾਂ ਜਾਂ ਡਿਸਟ੍ਰੀਬਿਊਟਰਾਂ ਵੱਲੋਂ ਪਰੋਸੀ ਗਈ ਸਮੱਗਰੀ ਦੀ ਬਜਾਏ ਖੁਦ ਆਪਣੀ ਪਸੰਦ ਦੀ ਸਮੱਗਰੀ ਦੇਖਣ ਦਾ ਫੈਸਲਾ ਕਰਨ ਦੀ ਆਗਿਆ ਦਿੱਤੀ ਹੈ। ਇਸ ਮੌਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਅਮਿਤ ਖਰੇ ਨੇ ਕਿਹਾ ਕਿ ਇੰਟਰਨੈੱਟ ਰਾਹੀਂ ਮੀਡੀਆ ਸਹੂਲਤ ਦੇਣ ਵਾਲੇ ਮੰਚਾਂ (ਓ. ਟੀ. ਟੀ. ਪਲੇਟਫਾਰਮ) ਲਈ ਸਵੈ-ਰੈਗੂਲੇਸ਼ਨ ਵਿਵਸਥਾ ਲਿਆਉਣ ਲਈ ਸਲਾਹ-ਮਸ਼ਵਰਾ ਕੀਤਾ ਗਿਆ ਹੈ।
ਬਜ਼ਾਰ 'ਚ ਵਾਧਾ, ਸੈਂਸੈਕਸ 70 ਅੰਕ ਚੜ੍ਹਿਆ ਅਤੇ ਨਿਫਟੀ 11897 ਦੇ ਪੱਧਰ 'ਤੇ ਬੰਦ
NEXT STORY