ਨਵੀਂ ਦਿੱਲੀ — ਭਾਰਤੀ ਸ਼ੇਅਰ ਬਜ਼ਾਰ ਅੱੱਜ ਵਾਧੇ 'ਚ ਬੰਦ ਹੋਏ ਹਨ। ਕਾਰੋਬਾਰ ਦੇ ਅਖੀਰ 'ਚ ਅੱਜ ਸੈਂਸੈਕਸ 70.21 ਅੰਕ ਯਾਨੀ ਕਿ 0.17 ਫੀਸਦੀ ਦੇ ਵਾਧੇ ਨਾਲ 40,356.69 ਦੇ ਪੱਧਰ 'ਤੇ ਅਤੇ ਨਿਫਟੀ 24.45 ਅੰਕ ਯਾਨੀ ਕਿ 0.21 ਫੀਸਦੀ ਦੇ ਵਾਧੇ ਨਾਲ 11,896.55 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡ-ਸਮਾਲਕੈਪ ਸ਼ੇਅਰਾਂ ਵਿਚ ਮਿਲਿਆ-ਜੁਲਿਆ ਕਾਰੋਬਾਰ
ਮਿਡ ਅਤੇ ਸਮਾਲਕੈਪ ਸ਼ੇਅਰਾਂ 'ਚ ਰਲਿਆ-ਮਿਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਬੀ.ਐਸ.ਈ. ਦਾ ਮਿਡਕੈਪ ਇੰਡੈਕਸ 0.63 ਫੀਸਦੀ ਵਧ ਕੇ 14773 ਦੇ ਕਰੀਬ ਅਤੇ ਸਮਾਲਕੈਪ ਇੰਡੈਕਸ 0.13 ਫੀਸਦੀ ਦੀ ਗਿਰਾਵਟ ਦੇ ਨਾਲ 13326 'ਤੇ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ 'ਚ ਵਾਧਾ
ਬੈਂਕ ਨਿਫਟੀ 267 ਅੰਕਾਂ ਦੇ ਵਾਧੇ ਨਾਲ 31016 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਮੀਡੀਆ, ਫਾਰਮਾ ਸ਼ੇਅਰ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਫਾਰਮਾ ਇੰਡੈਕਸ 1.64 ਫੀਸਦੀ, ਮੀਡੀਆ ਇੰਡੈਕਸ 1.09 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਜ਼
ਭਾਰਤੀ ਇੰਫਰਾਟੈੱਲ , ਭਾਰਤੀ ਏਅਰਟੈੱਲ, ਸਟੇਟ ਬੈਂਕ ਆਫ ਇੰਡੀਆ, ਗ੍ਰਾਸਿਮ, ਜ਼ੀ ਏਂਟਰਟੇਨਮੈਂਟ, ਕੋਟਕ ਮਹਿੰਦਰਾ, ਟਾਟਾ ਮੋਟਰਜ਼, ਸਨ ਫਾਰਮਾ
ਟਾਪ ਲੂਜ਼ਰਜ਼
ਆਈ.ਓ.ਸੀ.ਸੀ, ਹੀਰੋ ਮੋਟੋਕਾਰਪ, ਬੀ.ਪੀ.ਸੀ.ਐਲ., ਵੇਦਾਂਤਾ, ਮਾਰੂਤੀ ਸੁਜ਼ੂਕੀ, ਆਈ.ਟੀ.ਸੀ., ਐਨ.ਟੀ.ਪੀ.ਸੀ.
ਉਪਭੋਗਤਾ ਖਰਚ 'ਚ ਆਈ ਗਿਰਾਵਟ, ਦੇਸ਼ 'ਚ ਵਧੀ ਗਰੀਬੀ
NEXT STORY